ਆਲੀਆ ਭੱਟ ਨੇ ਚੁੱਕੀਆਂ ਪਾਪਰਾਜ਼ੀ ਦੀਆਂ ਚੱਪਲਾਂ, ਲੋਕਾਂ ਕਿਹਾ- ''ਇੰਨਾ ਡਰਾਮਾ ਵੀ ਨਾ ਕਰੋ''

Saturday, Jul 15, 2023 - 01:23 PM (IST)

ਆਲੀਆ ਭੱਟ ਨੇ ਚੁੱਕੀਆਂ ਪਾਪਰਾਜ਼ੀ ਦੀਆਂ ਚੱਪਲਾਂ, ਲੋਕਾਂ ਕਿਹਾ- ''ਇੰਨਾ ਡਰਾਮਾ ਵੀ ਨਾ ਕਰੋ''

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਆਲੀਆ ਭੱਟ ਆਏ ਦਿਨ ਪਾਪਰਾਜ਼ੀ ਦੁਆਰਾ ਸਪਾਟ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਆਲੀਆ ਭੱਟ ਨੇ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸਟਾਰ ਨੇ ਅਜਿਹਾ ਕੁਝ ਕੀਤਾ ਹੋਵੇਗਾ। ਆਲੀਆ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

PunjabKesari

ਇਸ ਦੇ ਨਾਲ ਹੀ ਕੁਝ ਲੋਕਾਂ ਨੇ ਅਦਾਕਾਰਾ ਆਲੀਆ ਭੱਟ ਨੂੰ ਜ਼ਬਰਦਸਤ ਟਰੋਲ ਕੀਤਾ। ਦਰਅਸਲ ਆਲੀਆ ਆਪਣੀ ਮਾਂ ਅਤੇ ਭੈਣ ਨਾਲ ਸੈਰ ਕਰਨ ਗਈ ਸੀ। ਇਸ ਦੌਰਾਨ ਪਾਪਰਾਜ਼ੀ ਨੇ ਆਲੀਆ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਕਲਿੱਕ ਕੀਤੀਆਂ। ਆਲੀਆ ਆਪਣੀ ਮਾਂ ਨਾਲ ਚੱਲੀ ਅਤੇ ਆਪਣੀ ਕਾਰ ਵੱਲ ਵਧੀ। ਫਿਰ ਅਦਾਕਾਰਾ ਦੀ ਨਜ਼ਰ ਨੇੜੇ ਪਈ ਇਕ ਸੈਂਡਲ 'ਤੇ ਗਈ, ਜਿਸ ਨੂੰ ਦੇਖ ਕੇ ਉਸ ਨੇ ਪੁੱਛਿਆ ਕਿ ਇਹ ਕਿਸ ਦੀ ਸੈਂਡਲ ਹੈ, ਜਿਸ 'ਤੇ ਪਾਪਰਾਜ਼ੀ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਹੈ। ਫਿਰ ਆਲੀਆ ਭੱਟ ਖੁਦ ਝੁਕਦੀ ਹੈ ਅਤੇ ਪਾਪਰਾਜ਼ੀ ਦੀਆਂ ਚੱਪਲਾਂ ਚੁੱਕ ਕੇ ਉਸ ਨੂੰ ਦਿੰਦੀ ਹੈ। ਆਲੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਹਿਲੀ ਵਾਰ ਕਿਸੇ ਬਾਲੀਵੁੱਡ ਸਟਾਰ ਨੇ ਅਜਿਹਾ ਕੀਤਾ ਹੋਵੇਗਾ। ਆਲੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਹਿਲੀ ਵਾਰ ਕਿਸੇ ਬਾਲੀਵੁੱਡ ਸਟਾਰ ਨੇ ਅਜਿਹਾ ਕੀਤਾ ਹੋਵੇਗਾ।

ਪਾਪਰਾਜ਼ੀ ਦੇ ਇਨਕਾਰ ਕਰਨ ਦੇ ਬਾਵਜੂਦ ਅਦਾਕਾਰਾ ਆਲੀਆ ਭੱਟ ਆਪਣੇ ਹੱਥ ਤੋਂ ਚੱਪਲਾਂ ਚੁੱਕ ਕੇ ਫੋਟੋਗ੍ਰਾਫਰ ਨੂੰ ਦਿੰਦੀ ਹੈ। ਇਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਫਲਾਇੰਗ ਕਿੱਸ ਦੇਣ ਤੋਂ ਬਾਅਦ ਕਾਰ 'ਚ ਬੈਠ ਗਈ। ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੂੰ ਜ਼ਬਰਦਸਤ ਟਰੋਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਫ਼ਿਲਮ ਨੂੰ ਪ੍ਰਮੋਟ ਕਰਨ ਦਾ ਨਵਾਂ ਤਰੀਕਾ ਹੈ।


author

sunita

Content Editor

Related News