ਆਲੀਆ ਪਤੀ ਰਣਬੀਰ ਨਾਲ ਬਾਡੀਗਾਰਡ ਦੇ ਘਰ ਪਹੁੰਚੀ, ਜੋੜੇ ਨੇ ਯੂਸਫ਼ ਇਬਰਾਹਿਮ ਦੇ ਪਰਿਵਾਰ ਨਾਲ ਬਿਤਾਇਆ ਸਮਾਂ

Monday, Sep 19, 2022 - 12:23 PM (IST)

ਆਲੀਆ ਪਤੀ ਰਣਬੀਰ ਨਾਲ ਬਾਡੀਗਾਰਡ ਦੇ ਘਰ ਪਹੁੰਚੀ, ਜੋੜੇ ਨੇ ਯੂਸਫ਼ ਇਬਰਾਹਿਮ ਦੇ ਪਰਿਵਾਰ ਨਾਲ ਬਿਤਾਇਆ ਸਮਾਂ

ਮੁੰਬਈ: ਰਣਬੀਰ ਕਪੂਰ ਅਤੇ ਆਲੀਆ ਭੱਟ ਇਸ ਸਮੇਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ’ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ‘ਬ੍ਰਹਮਾਸਤਰ’ ਨੇ ਦੁਨੀਆ ਭਰ ’ਚ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫ਼ਿਲਮ ਲਈ ਜੋੜੇ ਨੇ ਕਾਫ਼ੀ ਪ੍ਰਮੋਸ਼ਨ ਕੀਤੀ ਅਤੇ ਹੁਣ ਇਸ ਜੋੜੀ ਦੀ ਮਿਹਨਤ ਰੰਗ ਲਿਆ ਰਹੀ ਹੈ। ਪ੍ਰਮੋਸ਼ਨ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਤੋਂ ਇਲਾਵਾ ਜੋ ਸ਼ਖਸ ਹਰ ਸਮੇਂ ਆਲੀਆ-ਰਣਬੀਰ ਨਾਲ ਰਹੇ, ਉਹ ਸੀ ਉਨ੍ਹਾਂ ਦਾ ਬਾਡੀਗਾਰਡ ਯੂਸਫ਼ ਇਬਰਾਹਿਮ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਪਤੀ ਦੇ 30ਵੇਂ ਜਨਮਦਿਨ ’ਤੇ ਹੋਸਟ ਕੀਤੀ ਸ਼ਾਨਦਾਰ ਪਾਰਟੀ, ਨਿਕ ਲਈ ਲਿਖਿਆ ਖ਼ਾਸ ਨੋਟ (ਵੀਡੀਓ)

ਅਜਿਹੇ ’ਚ ਫ਼ਿਲਮ ਦੇ ਪ੍ਰਮੋਸ਼ਨ ਤੋਂ ਸਮਾਂ ਕੱਢ ਕੇ ਆਲੀਆ ਅਤੇ ਰਣਬੀਰ ਯੂਸਫ਼ ਇਬਰਾਹਿਮ ਦੇ ਘਰ ਪਹੁੰਚਿਆ ਅਤੇ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਦੌਰਾਨ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਰਣਬੀਰ-ਆਲੀਆ ਨੂੰ ਕੈਜ਼ੂਅਲ ਆਊਟਫ਼ਿਟ ’ਚ ਦੇਖਿਆ ਜਾ ਸਕਦਾ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਰਣਬੀਰ ਸਫ਼ੈਦ ਟੀ-ਸ਼ਰਟ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਅਦਾਕਾਰ ਨੇ ਸਿਰ ’ਤੇ ਟੋਪੀ ਪਾਈ ਹੋਈ ਹੈ। ਇਸ ਦੇ ਨਾਲ ਹੀ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਡਰੈੱਸ ’ਚ ਆਲੀਆ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਕਾਰਾ ਨੇ ਡੈਨਿਮ ਜੈਕੇਟ ਕੈਰੀ ਕੀਤੀ ਹੋਈ ਹੈ।

PunjabKesari

ਇਕ ਰਿਪੋਰਟ ਅਨੁਸਾਰ ਮੁੰਬਈ ਸਥਿਤ ਯੂਸਫ਼ 911 ਪ੍ਰੋਟੈਕਸ਼ਨ ਚਲਾਉਂਦਾ ਹੈ ਜੋ ਕਈ ਬਾਲੀਵੁੱਡ ਸਿਤਾਰਿਆਂ ਨੂੰ ਬਾਡੀਗਾਰਡ ਸੇਵਾਵਾਂ ਪ੍ਰਦਾਨ ਕਰਦਾ ਹੈ। ਹਾਲਾਂਕਿ ਉਸਨੇ ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਸੁਰੱਖਿਆ ਤਿਆਰੀਆਂ ਦਾ ਵੀ ਧਿਆਨ ਰੱਖਿਆ ਹੈ।

PunjabKesari

ਇਹ ਵੀ ਪੜ੍ਹੋ : Mom-to-be ਬਿਪਾਸ਼ਾ ਬਾਸੂ ਸੈਲੂਨ ਦੇ ਬਾਹਰ ਹੋਈ ਸਪਾਟ, ਪ੍ਰੈਗਨੈਂਸੀ ਗਲੋਅ ਨੇ ਖੂਬਸੂਰਤੀ ਨੂੰ ਹੋਰ ਵਧਾਇਆ (ਤਸਵੀਰਾਂ)

ਤੁਹਾਨੂੰ ਦੱਸ ਦੇਈਏ ਕਿ ਰਣਬੀਰ-ਆਲੀਆ ਦੇਸ਼ ਦੇ ਸਭ ਤੋਂ ਪਿਆਰੇ ਸੈਲੀਬ੍ਰਿਟੀ ਜੋੜਿਆਂ ’ਚੋਂ ਇਕ ਹੈ। ਜੋੜੇ ਦਾ ਇਸ ਸਾਲ ਦੇ ਸ਼ੁਰੂ ’ਚ ਵਿਆਹ ਕਰਵਾਇਆ ਸੀ ਅਤੇ  ਕੁਝ ਮਹੀਨਿਆਂ ਬਾਅਦ ਆਲੀਆ ਨੇ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕੀਤੀ।

PunjabKesari


author

Shivani Bassan

Content Editor

Related News