ਆਲੀਆ ਨੇ ਪਾਪਰਾਜ਼ੀ ਤੋਂ ਮੰਗੀ ਮੁਆਫ਼ੀ, ਕਿਹਾ- ‘ਮਾਫ਼ ਕਰਨਾ ਮੈਂ ਚੱਲ ਨਹੀਂ ਸਕਦੀ’ (ਵੀਡੀਓ)

Monday, Sep 12, 2022 - 11:54 AM (IST)

ਆਲੀਆ ਨੇ ਪਾਪਰਾਜ਼ੀ ਤੋਂ ਮੰਗੀ ਮੁਆਫ਼ੀ, ਕਿਹਾ- ‘ਮਾਫ਼ ਕਰਨਾ ਮੈਂ ਚੱਲ ਨਹੀਂ ਸਕਦੀ’ (ਵੀਡੀਓ)

ਮੁੰਬਈ- ਬਾਲੀਵੁੱਡ ਦੀ  ਮਸ਼ਹੂਰ ਅਦਾਕਾਰਾ ਆਲੀਆ ਭੱਟ ਆਪਣੀ ਗਰਭ ਅਵਸਥਾ ਦਾ ਪੂਰਾ ਆਨੰਦ ਮਾਣ ਰਹੀ ਹੈ। ਗਰਭ ਅਵਸਥਾ ਦੌਰਾਨ ਔਰਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਲੱਤਾਂ ’ਚ ਸੋਜ, ਕਮਰ ਦਰਦ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ’ਚੋਂ ਇਕ ਗਰਭਵਤੀ ਔਰਤ ਨੂੰ ਲੰਘਣਾ ਪੈਂਦਾ ਹੈ। ਅਜਿਹਾ ਹੀ ਕੁਝ ਅਦਾਕਾਰਾ ਆਲੀਆ ਭੱਟ ਨਾਲ ਹੋ ਰਿਹਾ ਹੈ, ਜੋ ਇਸ ਸਮੇਂ ਪ੍ਰੈਗਨੈਂਸੀ ਦੌਰ ’ਚ ਹੈ।

PunjabKesari

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਅੱਜ ਜੈਕਲੀਨ ਤੋਂ ਨਹੀਂ ਹੋਵੇਗੀ ਪੁੱਛਗਿੱਛ, ਜਾਰੀ ਹੋਵੇਗਾ ਨਵਾਂ ਸੰਮਨ

4 ਮਹੀਨਿਆਂ ਦੀ ਗਰਭਵਤੀ ਆਲੀਆ ਭੱਟ ਇਸ ਸਮੇਂ ਆਪਣੇ ਕੰਮ ਕਾਰਨ ਕਾਫ਼ੀ ਰੁੱਝੀ ਹੋਈ ਹੈ। ਲਗਾਤਾਰ ਕੰਮ ਕਰਕੇ ਆਲੀਆ ਬਹੁਤ ਥੱਕ ਗਈ ਹੈ, ਜਿਸਦਾ ਖੁਲਾਸਾ ਉਸਨੇ ਹਾਲ ਹੀ ’ਚ ਕੀਤਾ ਹੈ। ਦਰਅਸਲ ਆਲੀਆ ਨੂੰ ਐਤਵਾਰ ਸ਼ਾਮ ਨੂੰ ਕਰਨ ਜੌਹਰ ਦੇ ਦਫ਼ਤਰ ਦੇ ਬਾਹਰ ਦੇਖਿਆ ਗਿਆ ਸੀ।

ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਲੀਆ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਆਫ਼ਿਸ ਦੇ ਬਾਹਰ ਕਾਰ ’ਚ ਬੈਠ ਨਜ਼ਰ ਆਉਂਦੀ ਹੈ। ਜਿਵੇਂ ਹੀ ਪਾਪਰਾਜ਼ੀ ਉਸ ਦੀ ਕਾਰ ਵੱਲ ਤੁਰਦਾ ਹੈ, ਅਦਾਕਾਰਾ ਨੇ ਤੁਰੰਤ ਆਪਣੀ ਕਾਰ ਦੀ ਖਿੜਕੀ ਨੂੰ ਹੇਠਾਂ ਕਰ ਦਿੰਦੀ ਹੈ ਅਤੇ ਫ਼ੋਟੋਗ੍ਰਾਫ਼ਰਾਂ ਤੋਂ ਮੁਆਫੀ ਮੰਗਦੀ ਹੈ। ਆਲੀਆ ਕਹਿੰਦੀ ਹੈ ਕਿ ਮਾਫ਼ ਕਰਨਾ ਮੈਂ ਤੁਰ ਨਹੀਂ ਸਕਦੀ।’ ਇਸ ਤੋਂ ਬਾਅਦ ਮੁਸਕਰਾ ਕੇ ਪੋਜ਼ ਦਿੰਦੀ ਹੈ।

ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਤਸਵੀਰਾਂ ’ਚ ਦਿਖਿਆ ਦਿਲਕਸ਼ ਅੰਦਾਜ਼

ਦੱਸ ਦੇਈਏ ਕਿ ਆਲੀਆ ਦੀ ਫ਼ਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਈ ਹੈ। ਜਿਸ ਨੇ ਪਹਿਲੇ ਦਿਨ ਦੁਨੀਆ ਭਰ ’ਚ 75 ਕਰੋੜ ਦਾ ਕਾਰੋਬਾਰ ਕੀਤਾ ਹੈ। ‘ਬ੍ਰਹਮਾਸਤਰ’ ਨੇ ਦੋ ਦਿਨਾਂ ’ਚ ਦੁਨੀਆ ਭਰ ’ਚ 160 ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਦੀ ਟੀਮ ਬਾਈਕਾਟ ਦੇ ਰੁਝਾਨ ਦੇ ਵਿਚਕਾਰ ਬ੍ਰਹਮਾਸਤਰ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੈ।


author

Shivani Bassan

Content Editor

Related News