ਸੋਨਾਲੀ ਫੋਗਾਟ ਦੀ ਮੌਤ ਨਾਲ ਟੁੱਟਿਆ ਅਲੀ ਗੋਨੀ ਦਾ ਦਿਲ, ਜੈਸਮੀਨ ਭਸੀਨ ਨੇ ਕਿਹਾ- ਉਹ ਬਹੁਤ ਮਜ਼ਬੂਤ...’

Tuesday, Aug 23, 2022 - 06:20 PM (IST)

ਸੋਨਾਲੀ ਫੋਗਾਟ ਦੀ ਮੌਤ ਨਾਲ ਟੁੱਟਿਆ ਅਲੀ ਗੋਨੀ ਦਾ ਦਿਲ, ਜੈਸਮੀਨ ਭਸੀਨ ਨੇ ਕਿਹਾ- ਉਹ ਬਹੁਤ ਮਜ਼ਬੂਤ...’

ਬਾਲੀਵੁੱਡ ਡੈਸਕ- ‘ਬਿੱਗ ਬੌਸ 14’ ’ਚ ਨਜ਼ਰ ਆ ਚੁੱਕੀ ਭਾਜਪਾ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫ਼ੋਗਾਟ ਦੀ ਮੌਤ ਨਾਲ ਅੱਜ ਮਨੋਰੰਜਨ ਅਤੇ ਸਿਆਸੀ ਜਗਤ ’ਚ ਸੋਗ ਦੀ ਲਹਿਰ ਹੈ। ਸੋਨਾਲੀ ਨੂੰ ਗੋਆ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। 42 ਸਾਲ ਦੀ ਉਮਰ ’ਚ ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਹਰ ਕੋਈ ਟੁੱਟੇ ਦਿਲ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਸਹਿ ਪ੍ਰਤੀਯੋਗੀ ਜੈਸਮੀਨ ਭਸੀਨ ਅਤੇ ਅਲੀ ਗੋਨੀ ਨੇ ਵੀ ਉਨ੍ਹਾਂ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ।

PunjabKesari

ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਸੋਨਾਲੀ ਦੀ ਸਹਿ ਪ੍ਰਤੀਯੋਗੀ ਜੈਸਮੀਨ ਭਸੀਨ ਨੇ ਕਿਹਾ ਕਿ ‘ਅੱਜ ਸਵੇਰੇ ਮੈਂ ਇਸ ਖ਼ਬਰ ਨਾਲ ਉੱਠੀ ਹਾਂ। ਇਹ ਬਹੁਤ ਹੈਰਾਨ ਕਰਨ ਵਾਲੀ ਹੈ। ਮੈਨੂੰ ਨਹੀਂ ਪਤਾ ਕਿ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਪ੍ਰਗਟ ਕਰਨਾ ਹੈ। ਉਹ ਮੈਨੂੰ ਅਤੇ ਅਲੀ ਨੂੰ ਬਹੁਤ ਪਿਆਰ ਕਰਦੀ ਸੀ। ਉਹ ਬਹੁਤ ਮਜ਼ਬੂਤ, ਮਿੱਠੀ ਅਤੇ ਇਕ ਸ਼ਾਨਦਾਰ ਵਿਅਕਤੀ ਸੀ, ਮੈਂ ਉਨ੍ਹਾਂ ਨੂੰ ਟੀ.ਵੀ ਸ਼ੋਅ ‘ਟਸ਼ਨ-ਏ-ਇਸ਼ਕ’ ਦੇ ਸਮੇਂ ਤੋਂ ਜਾਣਦੀ ਸੀ। ਉਹ ਬਹੁਤ ਉਤਸ਼ਾਹੀ ਸੀ। ਉਹ ਔਰਤਾਂ ਅਤੇ ਸਮਾਜ ਲਈ ਬਹੁਤ ਕੁਝ ਕਰਨਾ ਚਾਹੁੰਦੀ ਸੀ।’

PunjabKesari

ਇਹ ਵੀ ਪੜ੍ਹੋ : ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ, ਨੂਡਲਜ਼ ਖਾਂਦੀ ਕਹਿ ਰਹੀ ‘ਖਾਓ ਪੀਓ ਐਸ਼ ਕਰੋ’

ਇਸ ਦੇ ਨਾਲ ਹੀ ਸੋਨਾਲੀ ਦੀ ਮੌਤ ਨਾਲ ਅਲੀ ਗੋਨੀ ਨੂੰ ਵੀ ਵੱਡਾ ਸਦਮਾ ਲੱਗਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਟੁੱਟੇ ਦਿਲ ਦਾ ਇਮੋਜੀ ਪੋਸਟ ਕਰਕੇ ਆਪਣੀ ਹਾਲਤ ਜ਼ਾਹਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਬਿੱਗ ਬੌਸ ’ਚ ਅਲੀ ਨੂੰ ਬਹੁਤ ਪਸੰਦ ਕਰਦੀ ਸੀ। ‘ਬਿੱਗ ਬੌਸ 14’ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਅਤੇ ਅਲੀ ਦੇ ਰਿਸ਼ਤੇ ਤੋਂ ਕੋਈ ਪਰੇਸ਼ਾਨੀ ਨਹੀਂ ਹੈ।

PunjabKesari

ਇਹ ਵੀ ਪੜ੍ਹੋ : ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ

ਜੈਸਮੀਨ ਅਤੇ ਅਲੀ ਤੋਂ ਇਲਾਵਾ ਰੁਬੀਨਾ ਦਿਲਾਇਕ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਅਤੇ ਲਿਖਿਆ ਕਿ ‘ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਸੋਨਾਲੀ ਫੋਗਾਟ ਪ੍ਰਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।’
ਜਦੋਂ ਕਿ ਹਿਮਾਂਸ਼ੀ ਖ਼ੁਰਾਨਾ ਨੇ ਲਿਖਿਆ ਕਿ ‘ਹੈਰਾਨੀ!! ਉਸਦੀ ਆਤਮਾ ਨੂੰ ਸ਼ਾਂਤੀ ਮਿਲੇ, ਓਮ ਸ਼ਾਂਤੀ, ਸੋਨਾਲੀ ਫੋਗਾਟ।’


author

Anuradha

Content Editor

Related News