ਅਲੀ ਗੋਨੀ ਅਤੇ ਜੈਸਮੀਨ ਭਸੀਨ ਨੇ ਖ਼ਰੀਦੀ ਨਵੀਂ ਮਰਸੀਡੀਜ਼-ਬੈਂਜ਼ ਲਗਜ਼ਰੀ ਕਾਰ, ਦੇਖੋ ਵੀਡੀਓ

Friday, Jun 10, 2022 - 11:45 AM (IST)

ਅਲੀ ਗੋਨੀ ਅਤੇ ਜੈਸਮੀਨ ਭਸੀਨ ਨੇ ਖ਼ਰੀਦੀ ਨਵੀਂ ਮਰਸੀਡੀਜ਼-ਬੈਂਜ਼ ਲਗਜ਼ਰੀ ਕਾਰ, ਦੇਖੋ ਵੀਡੀਓ

ਮੁੰਬਈ: ਬਿਗ ਬਾਸ 14 ਫ਼ੇਮ ਅਲੀ ਗੋਨੀ ਅਤੇ ਜੈਸਮੀਨ ਭਸੀਨ ਦੀ ਜੋੜੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਦੋਵਾਂ ਨੂੰ ਅਕਸਰ ਇਕੱਠੇ ਸਮਾਂ ਬਿਤਾਉਦਿਆਂ ਦੇਖਿਆ ਜਾਂਦਾ ਹੈ। ਅਲੀ ਅਤੇ ਜੈਸਮੀਨ ਕਦੋਂ ਵਿਆਹ ਕਰਵਾਉਣਗੇ ਪ੍ਰਸ਼ੰਸਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਇਹ ਵੀ ਪੜ੍ਹੋ: ਪਤੀ ਸੂਰਜ ਨਾਬੀਆਰ ਨਾਲ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆਈ ਮੌਨੀ ਰਾਏ

ਜੈਸਮੀਨ ਅਤੇ ਅਲੀ ਦੇ ਪਰਿਵਾਰ ਵਾਲਿਆਂ ’ਚ ਬਹੁਤ ਚੰਗਾ ਰਿਸ਼ਤਾ ਨਜ਼ਰ ਆਉਂਦਾ ਹੈ। ਹਾਲ ਹੀ ’ਚ ਦੋਵਾਂ ਨੇ ਮਿਲਕੇ ਨੀਲੇ ਰੰਗ ਦੀ ਨਵੀਂ ਮਰਸੀਡੀਜ਼ ਬੈਂਜ਼ ਖ਼ਰੀਦੀ ਹੈ। ਇਸ ਕਾਰ ਦੀ ਕੀਮਤ 62 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Bollywood Tadka

ਤਸਵੀਰ ਅਤੇ ਵੀਡੀਓ ’ਚ ਅਲੀ ਬਲੈਕ ਟੀ-ਸ਼ਰਟ ਅਤੇ ਟਰਾਉਜ਼ਰ ’ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਅਦਾਕਾਰ ਨੇ ਟੋਪੀ ਪਾਈ ਹੋਈ ਹੈ।ਇਸ ਦੇ ਨਾਲ ਹੀ ਜੈਸਮੀਨ ਵਾਈਟ ਟੋਪ ਅਤੇ ਡੇਨਿਮ ਜੀਨਸ ’ਚ ਨਜ਼ਰ ਆ ਰਹੀ ਹੈ। ਦੋਵੇਂ ਕਾਰ ਨਾਲ ਪੋਜ਼ ਦੇ ਰਹੇ ਹਨ। ਵੀਡੀਓ ’ਚ ਦੋਵੇਂ ਇਕ ਦੂਜੇ ਨੂੰ ਜੱਫੀ ਪਾ ਰਹੇ ਹਨ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਤਸਵੀਰ ਅਤੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਅਲੀ ਅਤੇ ਜੈਸਮੀਨ ਨੂੰ ਵਧਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by jasly._.bae (@jasly_.bae)

ਇਹ ਵੀ ਪੜ੍ਹੋ: ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਚਲੀ ਗਈ ਹੈ : ਆਸ਼ਾ ਭੋਸਲੇ

ਦੱਸ ਦੇਈਏ ਅਲੀ ਅਤੇ ਜੈਸਮੀਨ ਦੀ ਮੁਲਾਕਾਤ ‘ਬਿਗ ਬਾਸ 14’ ’ਚ ਹੋਈ ਸੀ।ਇਸ ਦੌਰਾਨ ਦੋਵੇਂ ਇਕ-ਦੂਸਰੇ ਦੇ ਬਹੁਤ ਕਰੀਬ ਹਨ। ਇਸ ਤੋਂ ਬਾਅਦ ਅਲੀ ਅਤੇ ਜੈਸਮੀਨ ਨੇ ਕਈ ਮਿਊਜ਼ਿਕ ਵੀਡੀਓ ’ਚ ਕੰਮ ਕੀਤਾ ਜਿਨ੍ਹਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।

Bollywood Tadka


author

Anuradha

Content Editor

Related News