ਅਲੀ ਅਸਗਰ ਨੇ ਦੱਸਿਆ ਕਪਿਲ ਸ਼ਰਮਾ ਦਾ ਸ਼ੋਅ ਛੱਡਣ ਦਾ ਅਸਲ ਕਾਰਨ, ਹਰ ਪਾਸੇ ਹੋ ਰਹੀ ਹੈ ਚਰਚਾ

Monday, Oct 10, 2022 - 12:08 PM (IST)

ਅਲੀ ਅਸਗਰ ਨੇ ਦੱਸਿਆ ਕਪਿਲ ਸ਼ਰਮਾ ਦਾ ਸ਼ੋਅ ਛੱਡਣ ਦਾ ਅਸਲ ਕਾਰਨ, ਹਰ ਪਾਸੇ ਹੋ ਰਹੀ ਹੈ ਚਰਚਾ

ਮੁੰਬਈ (ਬਿਊਰੋ) : ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਦੇ ਦਰਸ਼ਕ ਦੁਨੀਆ ਦੇ ਹਰ ਕੋਨੇ 'ਚ ਮੌਜ਼ੂਦ ਹਨ। ਸ਼ੋਅ ਨਾਲ ਜੁੜੇ ਹਰ ਕਲਾਕਾਰ ਨੇ ਇਸ ਦੀ ਪ੍ਰਸਿੱਧੀ 'ਚ ਅਹਿਮ ਯੋਗਦਾਨ ਪਾਇਆ ਹੈ, ਜਿਨ੍ਹਾਂ 'ਚੋਂ ਇਕ ਹੈ ਅਲੀ ਅਸਗਰ। ਕਦੇ ਦਾਦੀ ਬਣ ਕੇ ਅਤੇ ਕਦੇ ਨਾਨੀ ਬਣ ਕੇ ਲੋਕਾਂ ਨੂੰ ਹਸਾਉਂਦੇ ਹਨ। ਹੁਣ ਭਾਵੇਂ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੈ ਪਰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ। 

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਅਲੀ ਅਸਗਰ ਨੇ ਕਪਿਲ ਸ਼ਰਮਾ ਨਾਲ ਆਪਣੇ ਰਿਸ਼ਤੇ ਤੋਂ ਲੈ ਕੇ ਸ਼ੋਅ ਛੱਡਣ ਦੀ ਵਜ੍ਹਾ ਸਣੇ ਕਈ ਹੋਰ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਅਲੀ ਨੇ ਸਾਲ 2017 'ਚ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਅਲਵਿਦਾ ਆਖ ਦਿੱਤਾ ਸੀ। ਉਸ ਸਮੇਂ ਕ੍ਰਿਏਟਿਵ ਡਿਰਰੈਂਸਿਜ ਨੂੰ ਸ਼ੋਅ ਛੱਡਣ ਦਾ ਕਾਰਨ ਦੱਸਿਆ ਗਿਆ ਸੀ। ਇਸ ਤੋਂ ਬਾਅਦ ਅਲੀ ਨੇ ਨਾ ਤਾਂ ਕਪਿਲ ਨਾਲ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਕਿਸੇ ਹੋਰ ਨਾਲ। ਇਸ ਬਾਰੇ ਅਲੀ ਨੇ ਖ਼ੁਦ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....

ਇਸੇ ਕਰਕੇ ਸ਼ੋਅ ਨੂੰ ਆਖਿਆ ਸੀ ਅਲਵਿਦਾ
ਪਿੰਕਵਿਲਾ ਨੂੰ ਦਿੱਤੀ ਇੰਟਰਵਿਊ 'ਚ ਅਲੀ ਅਸਗਰ ਨੇ ਦੱਸਿਆ ਕਿ, ''ਮੈਨੂੰ ਆਪਣੇ ਕਿਰਦਾਰ 'ਚ ਕੋਈ ਸਕੋਪ ਨਜ਼ਰ ਨਹੀਂ ਆ ਰਿਹਾ ਸੀ। ਇਸ ਲਈ ਉਨ੍ਹਾਂ ਨੇ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ। ਜਦੋਂ ਕਪਿਲ ਸ਼ਰਮਾ ਨਾਲ ਉਨ੍ਹਾਂ ਦੀ ਬਾਂਡਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਕਈ ਵਾਰ ਅਜਿਹਾ ਹੋਇਆ ਹੈ ਜਦੋਂ ਮੈਂ ਉਨ੍ਹਾਂ ਦੀ ਕਾਲ ਮਿਸ ਕੀਤੀ ਅਤੇ ਕਈ ਵਾਰ ਉਹ ਮੇਰੀ ਕਾਲ ਮਿਸ ਕਰ ਗਏ। ਸਾਡੇ ਵਿਚਕਾਰ ਕੋਈ ਲੜਾਈ ਜਾਂ ਗੁੱਸਾ ਨਹੀਂ ਸੀ। ਮੈਂ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਨਾ ਬਣਨ ਤੋਂ ਨਾਰਾਜ਼ ਨਹੀਂ ਹਾਂ।"

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਕਪਿਲ ਨਾਲ ਕਦੇ ਨਹੀਂ ਹੋਈ ਮੁਲਾਕਾਤ
ਅਲੀ ਅਸਗਰ ਨੇ ਸਾਫ਼ ਕਿਹਾ ਕਿ ਸ਼ੋਅ ਛੱਡਣ ਤੋਂ ਬਾਅਦ ਤੋਂ ਮੇਰੀ ਕਪਿਲ ਸ਼ਰਮਾ ਨਾਲ ਕਦੇ ਵੀ ਕੋਈ ਮੁਲਾਕਾਤ ਨਹੀਂ ਹੋਈ ਹੈ। ਕਿਸੇ ਸੋਸ਼ਲ ਗੈਦਰਿੰਗ 'ਚ ਵੀ ਨਹੀਂ, ਕਿਉਂਕਿ ਮੈਨੂੰ ਪਾਰਟੀਆਂ ਪਸੰਦ ਨਹੀਂ ਹਨ। ਇਸੇ ਲਈ ਮੈਂ ਕਦੇ ਵੀ ਅਜਿਹੀ ਥਾਂ ਨਹੀਂ ਜਾਂਦਾ।

ਮੈਨੂੰ ਇਸ ਗੱਲ ਦਾ ਹੈ ਬਹੁਤ ਪਛਤਾਵਾ
ਸ਼ੋਅ ਛੱਡਣ ਤੋਂ ਬਾਅਦ ਅਲੀ ਅਸਗਰ ਨੂੰ ਲੈ ਕੇ ਕਾਫ਼ੀ ਅੰਦਾਜ਼ੇ ਲਗਾਏ ਜਾ ਰਹੇ ਸਨ ਪਰ ਮੈਂ ਚੁੱਪ ਹੀ ਰਹਿਣ ਦਾ ਫ਼ੈਸਲਾ ਕੀਤਾ। ਮੇਰਾ ਅਸਲ ਮੁੱਦਾ ਪੂਰੇ ਮਾਹੌਲ 'ਚੋਂ ਗਾਇਬ ਹੋ ਗਿਆ ਸੀ ਅਤੇ ਮੈਨੂੰ ਕਦੇ ਵੀ ਸ਼ੋਅ ਛੱਡਣ ਦਾ ਅਸਲ ਕਾਰਨ ਦੱਸਣ ਦਾ ਮੌਕਾ ਨਹੀਂ ਮਿਲਿਆ।"

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਪਿਤਾ ਬਲਕੌਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਆ ਲੰਮੇ ਹੱਥੀਂ, ਸਿੱਧੂ ਦੀ ਮੌਤ ਦਾ ਠਹਿਰਾਇਆ ਜ਼ਿੰਮੇਵਾਰ

ਦਰਸ਼ਕ ਮੇਰੇ ਪ੍ਰਤੀ ਬਦਲਣਗੇ ਆਪਣੀ ਧਾਰਨਾ
ਅਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਲੱਗਦਾ ਹੈ, ਜਦੋਂ ਲੋਕ ਇੱਕ ਵਰਸੇਟਾਈਲ ਐਕਟਰ ਵਜੋਂ ਉਨ੍ਹਾਂ ਦੇ ਕੰਮ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਸਿਰਫ਼ ਉਨ੍ਹਾਂ ਦੇ ਕ੍ਰਾਸ ਡਰੈਸਿੰਗ ਕਿਰਦਾਰਾਂ ਨੂੰ ਯਾਦ ਕਰਦੇ ਹਨ, ਜਿਵੇਂ ਕਿ ਕਪਿਲ ਦੇ ਸ਼ੋਅ ਨਾਲ ਹੋਇਆ ਸੀ। ਹਾਲਾਂਕਿ ਅਲੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਦਰਸ਼ਕ ਉਨ੍ਹਾਂ ਬਾਰੇ ਆਪਣੀ ਧਾਰਨਾ ਬਦਲਣਗੇ। ਉਨ੍ਹਾਂ ਨੂੰ ਹਾਲ ਹੀ 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' 'ਚ ਹਿੱਸਾ ਲੈਂਦੇ ਦੇਖਿਆ ਗਿਆ ਸੀ। ਹੁਣ ਉਨ੍ਹਾਂ ਦਾ ਐਲੀਮਿਨੇਸ਼ਨ ਹੋ ਚੁੱਕਾ ਹੈ।


author

sunita

Content Editor

Related News