ਸਲਮਾਨ ਤੋਂ ਬਾਅਦ ਖਿਲਾੜੀ ਕੁਮਾਰ ਹੋਏ ਬਾਡੀਗਾਰਡ ਦੀ ਇਸ ਹਰਕਤ ਤੋਂ ਸ਼ਰਮਿੰਦਾ, ਮੰਗਣੀ ਪਈ ਮਾਫੀ (VIDEO)

Saturday, Apr 30, 2016 - 02:46 PM (IST)

ਸਲਮਾਨ ਤੋਂ ਬਾਅਦ ਖਿਲਾੜੀ ਕੁਮਾਰ ਹੋਏ ਬਾਡੀਗਾਰਡ ਦੀ ਇਸ ਹਰਕਤ ਤੋਂ ਸ਼ਰਮਿੰਦਾ, ਮੰਗਣੀ ਪਈ ਮਾਫੀ (VIDEO)

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬਾਰੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਅਸਲ ''ਚ ਅਕਸ਼ੈ ਕੁਮਾਰ ਦੇ ਬਾਡੀਗਾਰਡ ਨੇ ਬੀਤੇ ਦਿਨ ਇਕ ਪ੍ਰਸ਼ੰਸਕ ਨੂੰ ਥੱਪੜ ਮਾਰ ਦਿੱਤਾ। ਇਹ ਘਟਨਾ ਉਸ ਸਮੇਂ ਘਟੀ ਜਦੋਂ ਅਕਸ਼ੈ ਦਾ ਇਕ ਪ੍ਰਸ਼ੰਸਕ ਉਨ੍ਹਾਂ ਨਾਲ ਤਸਵੀਰ ਕਲਿੱਕ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਅਕਸ਼ੈ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਆਪਣੇ ਸੋਸ਼ਲ ਸਾਈਟਸ ''ਤੇ ਇਸ ਗਲਤੀ ਦੀ ਮੁਆਫੀ ਮੰਗੀ ਅਤੇ ਯਕੀਨ ਦਵਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ।''''
ਉਨ੍ਹਾਂ ਕਿਹਾ, ''''ਮੈਂ ਏਅਰਪੋਰਟ ''ਤੇ ਸੀ ਅਤੇ ਮੈਨੂੰ ਇਕ ਆਵਾਜ਼ ਆਈ, ਮੈਂ ਪਿੱਛੇ ਦੇਖਿਆ ਅਤੇ ਮੈਨੂੰ ਲੱਗਾ ਕਿ ਕੁਝ ਗਲਤ ਹੋਇਆ ਹੈ ਪਰ ਬਿਨਾਂ ਦੇਖੇ ਮੈਂ ਅੱਗੇ ਵੱਧ ਗਿਆ। ਬਾਅਦ ''ਚ ਮੈਨੂੰ ਪਤਾ ਚੱਲਿਆ ਕਿ ਮੇਰੇ ਇਕ ਬਾਡੀਗਾਰਡ ਨੇ ਮੇਰੇ ਫੈਨ ਨੂੰ ਥੱਪੜ ਮਾਰਿਆ ਹੈ। ਮੈਂ ਉਸ ਨੂੰ ਝਿੜਕਿਆਂ ਅਤੇ ਫਿਰ ਤੋਂ ਇਸ ਤਰ੍ਹਾਂ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਮੈਂ ਆਪਣੇ ਉਸ ਪ੍ਰਸ਼ੰਸਕ ਤੋਂ ਮੁਆਫੀ ਮੰਗਦਾ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਦਾ ਹਮੇਸ਼ਾ ਹੀ ਧਿਆਨ ਰੱਖਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਇਸ ਤਰ੍ਹਾਂ ਦੀ ਗਲਤੀ ਅੱਗੇ ਤੋਂ ਨਹੀਂ ਹੋਵੇਗੀ।''''


Related News