ਖੁਲਾਸਾ : ''ਏਅਰਲਿਫਟ'' ਲਈ ਅਕਸ਼ੈ ਨਹੀਂ ਸਨ ਪਹਿਲੀ ਪਸੰਦ
Wednesday, Feb 17, 2016 - 04:48 PM (IST)

ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਨਿਰਦੇਸ਼ਕ ਰਾਜਾ ਮੈਨਨ ਫਿਲਮ ''ਏਅਰਲਿਫਟ'' ''ਚ ਅਕਸ਼ੈ ਕੁਮਾਰ ਦੀ ਥਾਂ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਇਰਫਾਨ ਖਾਨ ਨੂੰ ਲੈਣਾ ਚਾਹੁੰਦੇ ਸਨ। ਰਾਜਾ ਮੈਨਨ ਦੇ ਨਿਰਦੇਸ਼ਨ ''ਚ ਬਣੀ ਫਿਲਮ ''ਏਅਰਲਿਫਟ'' ਬਾਕਸ ਆਫਿਸ ''ਤੇ ਸੁਪਰਹਿੱਟ ਸਿੱਧ ਹੋਈ ਹੈ। ਫਿਲਮ ''ਚ ਅਕਸ਼ੈ ਕੁਮਾਰ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ ਪਰ ਉਹ ਫਿਲਮ ਦੇ ਨਿਰਦੇਸ਼ਕ ਰਾਜਾ ਮੈਨਨ ਦੀ ਪਹਿਲੀ ਪਸੰਦ ਨਹੀਂ ਸਨ।
ਅਸਲ ''ਚ ਰਾਜਾ ਇਹ ਫਿਲਮ ਇਰਫਾਨ ਖਾਨ ਨਾਲ ਬਣਾਉਣਾ ਚਾਹੁੰਦੇ ਸਨ ਪਰ ''ਏਅਰਲਿਫਟ'' ਦੇ ਸਹਿ-ਨਿਰਮਾਤਾ ਨਿਖਿਲ ਅਡਵਾਨੀ ਨੇ ਮੈਨਨ ਨੂੰ ਅਕਸ਼ੈ ਦਾ ਨਾਂ ਸੁਝਾਇਆ ਅਤੇ ਉਨ੍ਹਾਂ ਨੂੰ ਰਾਜ਼ੀ ਕੀਤਾ। ਚਰਚਾ ਹੈ ਕਿ ''ਏਅਰਲਿਫਟ'' ਦੀ ਜਦੋਂ ਸਕ੍ਰਿਪਟ ਪੂਰੀ ਹੋਈ ਤਾਂ ਰਾਜਾ ਨੇ ਇਰਫਾਨ ਖਾਨ ਦਾ ਨਾਂ ਸੋਚਿਆ ਸੀ ਕਿਉਂਕਿ ਇਰਫਾਨ ਲੋਕਪ੍ਰਿਯ ਹੋਣ ਦੇ ਨਾਲ-ਨਾਲ ਬਿਹਤਰੀਨ ਕਲਾਕਾਰ ਵੀ ਹਨ। ਨਿਖਿਲ ਅਡਵਾਨੀ ਫਿਲਮ ਨੂੰ ਵੱਡੇ ਪੱਧਰ ''ਤੇ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਫਿਲਮ ''ਚ ਲਿਆ ਅਤੇ ਰਾਜਾ ਮੈਨਨ ਨੂੰ ਕਿਸੇ ਤਰ੍ਹਾਂ ਰਾਜ਼ੀ ਕਰ ਲਿਆ। ਅਕਸ਼ੈ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਆਈ ਅਤੇ ਉਹ ਫਿਲਮ ''ਚ ਕੰਮ ਕਰਨ ਲਈ ਤੁਰੰਤ ਰਾਜ਼ੀ ਹੋ ਗਏ।