ਬਾਇਓਪਿਕ ਐਲਾਨ ਕਰਨ ਮਗਰੋਂ ਟਰੋਲ ਹੋਏ ਅਕਸ਼ੇ ਕੁਮਾਰ, ਯੂਜ਼ਰ ਨੇ ਕਿਹਾ, ‘ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ’

Monday, Jul 11, 2022 - 12:24 PM (IST)

ਬਾਇਓਪਿਕ ਐਲਾਨ ਕਰਨ ਮਗਰੋਂ ਟਰੋਲ ਹੋਏ ਅਕਸ਼ੇ ਕੁਮਾਰ, ਯੂਜ਼ਰ ਨੇ ਕਿਹਾ, ‘ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ’

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਜਲਦ ਹੀ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ ’ਚ ਨਜ਼ਰ ਆਉਣ ਵਾਲੇ ਹਨ। ਸੋਸ਼ਲ ਮੀਡੀਆ ’ਤੇ ਹਾਲ ਹੀ ’ਚ ਅਦਾਕਾਰ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਇਸ ਨਵੀਂ ਫ਼ਿਲਮ ਦੀ ਚਰਚਾ ਹੋਣ ਲੱਗੀ ਹੈ। ਹਾਲਾਂਕਿ ਇਸ ਵਾਰ ਅਜਿਹਾ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਅਕਸ਼ੇ ਕੁਮਾਰ ਕੁਝ ਖ਼ਾਸ ਇੰਪ੍ਰੈੱਸ ਨਹੀਂ ਕਰ ਪਾਏ ਹਨ।

ਯੂਜ਼ਰਸ ਦਾ ਕਹਿਣਾ ਹੈ ਕਿ ਇਕ ਤੋਂ ਬਾਅਦ ਇਕ ਫ਼ਿਲਮ ਦਾ ਐਲਾਨ ਇਸ ਤਰ੍ਹਾਂ ਕਰ ਰਹੇ ਹਨ, ਹੁਣ ਤਾਂ ਉਨ੍ਹਾਂ ਨੂੰ ਬ੍ਰੇਕ ਦੇ ਦਿਓ। ਅਕਸ਼ੇ ਕੁਮਾਰ ਦਾ ਫਰਸਟ ਲੁੱਕ ਤਰਣ ਆਦਰਸ਼ ਨੇ ਸਾਂਝਾ ਕੀਤਾ ਹੈ। ਫ਼ਿਲਮ ਦਾ ਨਾਂ ‘ਕੈਪਸੁਲ ਗਿੱਲ’ ਰੱਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

ਦੇਖਿਆ ਜਾਵੇ ਤਾਂ ਅਕਸ਼ੇ ਕੁਮਾਰ ਦੀਆਂ ਪਿਛਲੀਆਂ ਫ਼ਿਲਮਾਂ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀਆਂ ਹਨ। ਅਜਿਹੇ ’ਚ ਕੁਝ ਲੋਕਾਂ ਦਾ ਇਸ ਬਾਇਓਪਿਕ ਤੋਂ ਫਰਸਟ ਲੁੱਕ ਦੇਖ ਕੇ ਇਹ ਕਹਿਣਾ ਹੈ ਕਿ ਇਹ ਫ਼ਿਲਮ ਵੀ ਫਲਾਪ ਹੀ ਹੋਵੇਗੀ।

PunjabKesari

ਇਕ ਯੂਜ਼ਰ ਨੇ ਅਕਸ਼ੇ ਕੁਮਾਰ ਦੇ ਲੁੱਕ ਨੂੰ ਦੇਖ ਕੇ ਲਿਖਿਆ, ‘‘ਇੰਨੀ ਜਲਦੀ ਤਾਂ ਮੈਗੀ ਵੀ ਨਹੀਂ ਬਣਦੀ, ਜਿੰਨੀ ਜਲਦੀ ਇਨ੍ਹਾਂ ਸਾਰਿਆਂ ਦੀ ਫ਼ਿਲਮ ਆ ਜਾਂਦੀ ਹੈ। ਤੁਹਾਨੂੰ ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ। ਸਾਨੂੰ ਸਾਰਿਆਂ ਨੂੰ ਬ੍ਰੇਕ ਦੋ ਰਿਲੈਕਸ ਹੋਣ ਦਾ। ਉਂਝ ਵੀ ‘ਸਮਰਾਟ ਪ੍ਰਿਥਵੀਰਾਜ’ ’ਚ ਤੁਹਾਡੀ ਇੰਨੀ ਮਾੜੀ ਪੇਸ਼ਕਾਰੀ ਦੇਖ ਕੇ ਮਨ ਖਰਾਬ ਹੋ ਗਿਆ ਹੈ।’’

PunjabKesari

ਫ਼ਿਲਮ ਬਾਰੇ ਗੱਲ ਕਰੀਏ ਤਾਂ ਇਹ ਜਸਵੰਤ ਸਿੰਘ ਗਿੱਲ ਦੀ ਕਹਾਣੀ ’ਤੇ ਆਧਾਰਿਤ ਹੈ। ਜਸਵੰਤ ਸਿੰਘ ਗਿੱਲ ਨੇ 64 ਲੋਕਾਂ ਦੀ ਜਾਨ ਬਚਾਈ ਸੀ। ਉਹ ਰਾਨੀਗੰਜ ਕੋਲ ਫੀਲਡਸ ’ਚ ਫਸੇ ਸਨ। ਇਹ ਗੱਲ ਸਾਲ 1989 ਦੀ ਹੈ। ਅਕਸ਼ੇ ਕੁਮਾਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਮੇਕਰਜ਼ ਵਲੋਂ ਇਸ ’ਤੇ ਕੋਈ ਸਫਾਈ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਕਿਸੇ ਨੇ ਇਸ ’ਤੇ ਕੋਈ ਬਿਆਨ ਜਾਰੀ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News