ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ ਮਗਰੋਂ ਅਕਸ਼ੈ ਕੁਮਾਰ ਦੀ ਵੱਡੀ ਪਹਿਲ ; 650 ਵਰਕਰਾਂ ਨੂੰ ਕਰਵਾਇਆ Insure

Friday, Jul 18, 2025 - 12:16 PM (IST)

ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ ਮਗਰੋਂ ਅਕਸ਼ੈ ਕੁਮਾਰ ਦੀ ਵੱਡੀ ਪਹਿਲ ; 650 ਵਰਕਰਾਂ ਨੂੰ ਕਰਵਾਇਆ Insure

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਫਿਲਮ ਇੰਡਸਟਰੀ ਵਿਚ ਸਟੰਟਮੈਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਅਤੇ ਸ਼ਲਾਗਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਨੇ ਭਾਰਤ ਭਰ ਦੇ ਲਗਭਗ 650 stuntmen ਅਤੇ stuntwomen ਦੇ ਜੀਵਨ ਦਾ ਬੀਮਾ ਕਰਵਾਇਆ ਹੈ। ਇਹ ਪਹਿਲ ਸਟੰਟ ਆਰਟਿਸਟ ਐਸ.ਐੱਮ. ਰਾਜੂ ਦੀ ਮੌਤ ਤੋਂ ਬਾਅਦ ਚੁੱਕਿਆ ਗਿਆ, ਜੋ 13 ਜੁਲਾਈ ਨੂੰ ਤਮਿਲ ਫਿਲਮ ‘ਵੇਟਟੂਵਮ’ ਦੀ ਸ਼ੂਟਿੰਗ ਦੌਰਾਨ ਇਕ ਹਾਦਸੇ ਵਿਚ ਜਾਨ ਗਵਾ ਬੈਠੇ।

ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ

ਬੀਮਾ ਯੋਜਨਾ ‘ਚ ਕੀ ਮਿਲੇਗਾ?

ਅਕਸ਼ੈ ਕੁਮਾਰ ਦੀ ਇਸ ਬੀਮਾ ਯੋਜਨਾ ਤਹਿਤ, ਹਜ਼ਾਰਾਂ ਐਕਸ਼ਨ ਕ੍ਰਿਊ ਮੈਂਬਰਾਂ ਨੂੰ ਸਿਹਤ ਤੇ ਦੁਰਘਟਨਾ ਕਵਰੇਜ ਮਿਲੇਗੀ। ਵਿਕ੍ਰਮ ਸਿੰਘ ਦਾਹੀਆ, ਜੋ ਕਿ ਇੱਕ ਮਸ਼ਹੂਰ ਸਟੰਟ ਡਾਇਰੈਕਟਰ ਹਨ ਅਤੇ ‘ਗੁੰਜਨ ਸੈਕਸੇਨਾ’, ‘ਅੰਤਿਮ’, ‘ਓਐਮਜੀ 2’, ‘ਜਿਗਰਾ’ ਵਰਗੀਆਂ ਫਿਲਮਾਂ ਨਾਲ ਜੁੜੇ ਰਹੇ ਹਨ, ਉਨ੍ਹਾਂ ਨੇ ਦੱਸਿਆ, “ਅਕਸ਼ੈ ਸਰ ਦੇ ਯਤਨਾਂ ਨਾਲ ਲਗਭਗ 650 ਤੋਂ 700 ਸਟੰਟ ਆਰਟਿਸਟਾਂ ਨੂੰ ਹੁਣ ਬੀਮਾ ਮਿਲੇਗਾ। ਇਸ ਪਾਲਿਸੀ ਵਿਚ ₹5 ਤੋਂ ₹5.5 ਲੱਖ ਤੱਕ ਨਕਦਰਹਿਤ ਇਲਾਜ ਦੀ ਸਹੂਲਤ ਸ਼ਾਮਲ ਹੈ, ਭਾਵੇਂ ਸੱਟ ਸੈੱਟ ਉੱਤੇ ਲੱਗੇ ਜਾਂ ਬਾਹਰ।”

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ

ਸਟੰਟਮੈਨ ਐਸ.ਐੱਮ. ਰਾਜੂ ਦੀ ਮੌਤ ਨੇ ਖੜੇ ਕੀਤੇ ਸਵਾਲ 

13 ਜੁਲਾਈ ਨੂੰ ਡਾਇਰੈਕਟਰ ਪਾ. ਰੰਜੀਤ ਦੀ ਆਉਣ ਵਾਲੀ ਫਿਲਮ ‘ਵੇਟਟੂਵਮ’ ਦੀ ਸ਼ੂਟਿੰਗ ਦੌਰਾਨ ਅਨੁਭਵੀ ਸਟੰਟ ਆਰਟਿਸਟ ਐਸ.ਐੱਮ. ਰਾਜੂ ਦੀ ਮੌਤ ਹੋ ਗਈ ਸੀ। ਉਹ ਇਕ ਕਾਰ ਟਾਪਲਿੰਗ ਸਟੰਟ ਕਰ ਰਹੇ ਸਨ, ਜਿਸ ਦੌਰਾਨ ਕਾਰ ਰੈਂਪ 'ਤੇ ਚੜ੍ਹੀ ਪਰ ਸੰਤੁਲਨ ਗੁਆ ਬੈਠੀ। ਵੀਡੀਓ ਵਿੱਚ ਦਿਖਾਇਆ ਗਿਆ ਕਿ ਸਟੰਟ ਬਹੁਤ ਖ਼ਤਰਨਾਕ ਸੀ ਅਤੇ ਦੁਰਘਟਨਾ ਦੇ ਤੁਰੰਤ ਬਾਅਦ ਰਾਜੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ

ਫਿਲਮ ਇੰਡਸਟਰੀ ਵਿਚ ਚਿੰਤਾ ਦੀ ਲਹਿਰ

ਇਸ ਹਾਦਸੇ ਨੇ ਫਿਲਮ ਇੰਡਸਟਰੀ ਵਿਚ ਸਟੰਟ ਆਰਟਿਸਟਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਨੂੰ ਜਨਮ ਦਿੱਤਾ ਹੈ। ਅਕਸ਼ੈ ਕੁਮਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਇੰਡਸਟਰੀ ਲਈ ਮਿਸਾਲੀ ਅਤੇ ਲੋੜੀਂਦਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News