ਫਿਲਮ ‘ਖੇਲ ਖੇਲ ਮੇਂ’ ਦਾ ‘ਹੌਲੀ ਹੌਲੀ’ ਗੀਤ ਰਿਲੀਜ਼

Friday, Jul 26, 2024 - 10:49 AM (IST)

ਫਿਲਮ ‘ਖੇਲ ਖੇਲ ਮੇਂ’ ਦਾ ‘ਹੌਲੀ ਹੌਲੀ’ ਗੀਤ ਰਿਲੀਜ਼

ਮੁੰਬਈ (ਬਿਊਰੋ) - ਕਾਮੇਡੀ ਡਰਾਮਾ ‘ਖੇਲ ਖੇਲ ਮੇਂ’ ਦਾ ਸਾਂਗ ‘ਹੌਲੀ ਹੌਲੀ’ ਰਿਲੀਜ਼ ਹੋ ਗਿਆ ਹੈ। ਸਾਂਗ ਨੂੰ ਨੇਹਾ ਕੱਕੜ ਨੇ ਗਰੂ ਰੰਧਾਵਾ, ਹਿਪ ਹੌਪ ਕਿੰਗ ਯੋ ਯੋ ਹਨੀ ਸਿੰਘ ਨਾਲ ਗਾਇਆ ਹੈ। ਇਸ ਤੋਂ ਪਹਿਲਾਂ ਵੀ ਗੁਰੂ ਰੰਧਾਵਾ ਤੇ ਨੇਹਾ ਕੱਕੜ ਦੀ ਜੋੜੀ ‘ਬਣ ਜਾ ਤੂ ਮੇਰੀ ਰਾਣੀ’ ਅਤੇ ‘ਮੋਰਨੀ ਬਣੇ’ ਵਰਗੇ ਚਾਰਟਬਸਟਰ ਸਾਂਗ ਦੇ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ

ਵੀਡੀਓ ’ਚ ਅਦਾਕਾਰ ਅਕਸ਼ੈ ਕੁਮਾਰ, ਤਾਪਸੀ ਪੰਨੂ ਤੇ ਵਾਣੀ ਵਿਚਾਲੇ ਆਕਰਸ਼ਕ ਕੈਮਿਸਟਰੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸਾਂਗ ’ਚ ਐਮੀ ਵਿਰਕ, ਆਦਿੱਤਿਆ ਸੀਲ ਤੇ ਪ੍ਰਗਿਆ ਜੈਸਵਾਲ ਵੀ ਨਜ਼ਰ ਆ ਰਹੇ ਹਨ। ਮੁਦੱਸਰ ਅਜ਼ੀਜ਼ ਦੁਆਰਾ ਨਿਰਦੇਸ਼ਿਤ ਇਹ ਫਿਲਮ 15 ਅਗਸਤ ਨੂੰ ਪਰਦੇ ’ਤੇ ਰਿਲੀਜ਼ ਹੋਣ ਵਾਲੀ ਹੈ। ਗੁਲਸ਼ਨ ਕੁਮਾਰ, ਟੀ-ਸੀਰੀਜ਼ ਅਤੇ ਵਕਾਓ ਫਿਲਮਜ਼, ਫਿਲਮ ਦਾ ਨਿਰਮਾਣ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News