'ਬੱਚਨ ਪਾਂਡੇ' ਦੇ ਟਾਈਟਲ 'ਚ ਬਦਲਾਅ, ਨਵੇਂ ਪੋਸਟਰ 'ਚ ਨਜ਼ਰ ਆਇਆ ਅਕਸ਼ੈ ਕੁਮਾਰ ਦਾ ਡਰਾਉਣਾ ਚਿਹਰਾ
Tuesday, Feb 15, 2022 - 04:35 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਬੱਚਨ ਪਾਂਡੇ' ਅਗਲੇ ਮਹਿਨੇ 18 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਬੱਚਨ ਪਾਂਡੇ' ਦਾ ਟਰੇਲਰ 18 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦੇ ਟਰੇਲਰ ਤੋਂ ਪਹਿਲਾਂ ਫ਼ਿਲਮ ਦੇ ਟਾਈਟਲ ’ਚ ਬਦਲਾਅ ਕੀਤਾ ਗਿਆ ਹੈ, ਜਿਸ 'ਚ ਅਕਸ਼ੈ ਕੁਮਾਰ ਦਾ ਨਵਾਂ ਲੁੱਕ ਨਜ਼ਰ ਆ ਰਿਹਾ ਹੈ। 'ਬੱਚਨ ਪਾਂਡੇ' ਸਾਲ 2022 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇੱਕ ਹੈ।
ਨਵਾਂ ਲੁੱਕ ਕੀਤਾ ਪ੍ਰਸ਼ੰਸਕਾਂ ਨਾਲ ਸਾਂਝਾ
ਅੱਜ ਯਾਨੀਕਿ ਮੰਗਲਵਾਰ ਨੂੰ ਅਕਸ਼ੈ ਕੁਮਾਰ ਨੇ ਫ਼ਿਲਮ ਦੇ ਟਰੇਲਰ ਦੀ ਜਾਣਕਾਰੀ ਨਵੇਂ ਲੁੱਕ ਦੇ ਪੋਸਟਰ ਨਾਲ ਸਾਂਝੀ ਕੀਤੀ ਹੈ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈੈ, ''ਇਹ ਇੱਕ ਅਜਿਹਾ ਕਿਰਦਾਰ ਹੈ, ਜਿਸ ’ਚ ਪੇਂਟ ਦੀ ਦੁਕਾਨ ਤੋਂ ਜ਼ਿਆਦਾ ਸ਼ੇਡਜ਼ ਦੇਖਣ ਨੂੰ ਮਿਲਣਗੇ। 'ਬੱਚਨ ਪਾਂਡੇ' ਤੁਹਾਨੂੰ ਡਰਾਉਣ, ਹਸਾਉਣ ਤੇ ਰੋਣ ਲਈ ਤਿਆਰ ਹਨ। ਕਿਰਪਾ ਕਰਕੇ ਉਸ ਨੂੰ ਆਪਣਾ ਪਿਆਰ ਦਿਓ। ਟਰੇਲਰ 18 ਫਰਵਰੀ ਨੂੰ ਆ ਰਿਹਾ ਹੈ। ਅਕਸ਼ੈ ਕੁਮਾਰ ਦੁਆਰਾ ਸ਼ੇਅਰ ਕੀਤੇ ਗਏ ਪੋਸਟਰ ’ਤੇ ਬੱਚਨ ਪਾਂਡੇ ਦੇ ਅੰਗਰੇਜ਼ੀ ਟਾਈਟਲ ਦਾ ਸਪੈਲਿੰਗ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਪੋਸਟਰ ’ਤੇ ਅਕਸ਼ੈ ਕੁਮਾਰ ਦਾ ਲੁੱਕ ਸੱਚਮੁੱਚ ਡਰਾਉਣਾ ਹੈ। ਪੋਸਟਰ ’ਤੇ ਲਾਈਨ ’ਚ ਲਿਖਿਆ ਹੈ- ਮੈਨੂੰ ਭਰਾ ਨਹੀਂ, ਸਗੋਂ ਗਾਡਫਾਦਰ ਕਿਹਾ ਜਾਂਦਾ ਹੈ।''
This is one character that has more shades than a paint shop! #BachchhanPaandey aapko daraane, hasaane, rulaane sab ke liye ready hai. Please give him all your love 🙏🏻
— Akshay Kumar (@akshaykumar) February 15, 2022
Trailer Out on 18th Feb, 2022. pic.twitter.com/zsEhEnwPeZ
'ਬੱਚਨ ਪਾਂਡੇ' ਦੇ ਸਪੈਲਿੰਗ 'ਚ ਕੀਤਾ ਗਿਆ ਬਦਲਾਅ
ਨਵੇਂ ਪੋਸਟਰ ’ਤੇ 'ਬੱਚਨ ਪਾਂਡੇ' ਦੇ ਸਪੈਲਿੰਗ 'BACHCHHAN PAANDEY' ਤਰ੍ਹਾਂ ਹੈ, ਯਾਨੀ ਸਿਰਲੇਖ ’ਚ ਇੱਕ 8 ਅਤੇ ਇੱਕ 1 ਜੋੜਿਆ ਗਿਆ ਹੈ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਜਦੋਂ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਗਿਆ ਸੀ ਤਾਂ ਪੋਸਟਰ ’ਤੇ 'ਬੱਚਨ ਪਾਂਡੇ' ਦੇ ਸਪੈਲਿੰਗ BACHCHAN PANDEY ਦਿੱਤੇ ਗਏ ਸਨ।
ਦੱਸਣਯੋਗ ਹੈ ਕਿ 'ਬੱਚਨ ਪਾਂਡੇ' ਨੂੰ ਫਰਹਾਦ ਸਾਮਜੀ ਨੇ ਡਾਇਰੈਕਟ ਕੀਤਾ ਹੈ, ਜਦੋਂ ਕਿ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ। ਫਰਹਾਦ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ 'ਐਂਟਰਟੇਨਮੈਂਟ', 'ਹਾਊਸਫੁੱਲ 3' ਤੇ 'ਹਾਊਸਫੁੱਲ 4' ਨਾਲ ਜੁੜ ਚੁੱਕੇ ਹਨ। ਇਸ ਐਕਸ਼ਨ-ਕਾਮੇਡੀ ਫ਼ਿਲਮ ’ਚ ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼ ਤੇ ਅਰਸ਼ਦ ਵਾਰਸੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।