ਮਾਂ ਦੇ ਦਿਹਾਂਤ ਤੋਂ 2 ਦਿਨਾਂ ਬਾਅਦ ਕੰਮ ’ਤੇ ਵਾਪਸੀ ਕਰਨਗੇ ਅਕਸ਼ੇ ਕੁਮਾਰ

Friday, Sep 10, 2021 - 11:49 AM (IST)

ਮਾਂ ਦੇ ਦਿਹਾਂਤ ਤੋਂ 2 ਦਿਨਾਂ ਬਾਅਦ ਕੰਮ ’ਤੇ ਵਾਪਸੀ ਕਰਨਗੇ ਅਕਸ਼ੇ ਕੁਮਾਰ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਲਈ ਪਿਛਲੇ ਕੁਝ ਦਿਨ ਉਥਲ-ਪੁਥਲ ਨਾਲ ਭਰੇ ਰਹੇ। ਅਕਸ਼ੇ ਦੀ ਮਾਂ ਅਰੂਣਾ ਭਾਟੀਆ ਦਾ ਉਸ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਦਿਹਾਂਤ ਹੋ ਗਿਆ। ਰਿਪੋਰਟ ਮੁਤਾਬਕ ਨਿਰਮਾਤਾ ਵਾਸ਼ੂ ਭਗਨਾਨੀ ਨਾਲ ਆਪਣੇ ਪ੍ਰਾਜੈਕਟ ’ਤੇ ਕੰਮ ਜਾਰੀ ਰੱਖਣ ਲਈ ਅਕਸ਼ੇ ਕੁਮਾਰ ਸ਼ੁੱਕਰਵਾਰ ਨੂੰ ਯੂ. ਕੇ. ਵਾਪਸ ਜਾਣ ਲਈ ਤਿਆਰ ਹਨ। ਅਕਸ਼ੇ ਹਮੇਸ਼ਾ ਇੰਡਸਟਰੀ ’ਚ ਸਭ ਤੋਂ ਮਿਹਨਤੀ ਕਲਾਕਾਰਾਂ ’ਚੋਂ ਇਕ ਰਹੇ ਹਨ ਤੇ ਹੁਣ ਉਹ ਵਾਸ਼ੂ ਦੀ ਫ਼ਿਲਮ ਦੇ ਸੈੱਟ ’ਤੇ ਵਾਪਸ ਜਾ ਰਹੇ ਹਨ।

ਅਕਸ਼ੇ ਵਾਸ਼ੂ ਭਗਨਾਨੀ ਦੀ ਤਾਰੀਫ਼ ’ਚ ਅਕਸਰ ਮੋਹਰੀ ਰਹੇ ਹਨ, ਜਿਨ੍ਹਾਂ ਨੇ ਸਿਨੇਮਾਘਰਾਂ ’ਚ ‘ਬੈੱਲ ਬੌਟਮ’ ਨੂੰ ਰਿਲੀਜ਼ ਕਰਨ ਲਈ ਸਹਿਮਤੀ ਦਿੱਤੀ ਸੀ। ਉਹ ਵੀ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਇਹ ਫ਼ਿਲਮ ਮਹਾਮਾਰੀ ਕਾਰਨ ਜ਼ਿਆਦਾ ਪੈਸੇ ਨਹੀਂ ਕਮਾ ਸਕੇਗੀ।

ਇਹ ਖ਼ਬਰ ਵੀ ਪੜ੍ਹੋ : ਕੀ ਹੁਣ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਤੋਂ ਲੈ ਰਹੀ ਹੈ ਤਲਾਕ?

ਅਕਸ਼ੇ ਕੁਮਾਰ ਨੇ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਟਵਿਟਰ ’ਤੇ ਦਿੱਤੀ ਸੀ। ਅਕਸ਼ੇ ਨੇ ਲਿਖਿਆ ਸੀ, ‘ਉਹ ਮੇਰੀ ਰੀੜ੍ਹ ਦੀ ਹੱਡੀ ਸੀ ਤੇ ਅੱਜ ਮੈਂ ਨਾ ਸਹਿਣਯੋਗ ਦਰਦ ਮਹਿਸੂ ਕਰ ਰਿਹਾ ਹਾਂ। ਮੇਰੀ ਮਾਂ ਅਰੂਣਾ ਭਾਟੀਆ ਅੱਜ ਸਵੇਰੇ ਸ਼ਾਂਤੀਪੂਵਰਕ ਇਸ ਦੁਨੀਆ ਨੂੰ ਛੱਡ ਕੇ ਦੂਜੀ ਦੁਨੀਆ ’ਚ ਪਿਤਾ ਨਾਲ ਫਿਰ ਤੋਂ ਮਿਲ ਗਈ ਹੈ। ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਸਨਮਾਨ ਕਰਦਾ ਹਾਂ ਕਿਉਂਕਿ ਮੈਂ ਤੇ ਮੇਰਾ ਪਰਿਵਾਰ ਇਸ ਦੌਰ ’ਚੋਂ ਲੰਘ ਰਹੇ ਹਾਂ। ਓਮ ਸ਼ਾਂਤੀ।’

ਅਕਸ਼ੇ ਮਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਮਾਂ ਦੇ ਅੰਤਿਮ ਸੰਸਕਾਰ ਲਈ ਵੀ ਗਏ। ਜ਼ਿਕਰਯੋਗ ਹੈ ਕਿ ਆਨੰਦ ਦੀ ਮਾਂ ਦਾ ਦਿਹਾਂਤ ਵੀ ਬੁੱਧਵਾਰ ਨੂੰ ਹੀ ਹੋਇਆ ਸੀ। ਆਨੰਦ ਦੀ ਮਾਂ ਦਾ ਅੰਤਿਮ ਸੰਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਕੀਤਾ ਗਿਆ ਸੀ। ਅਕਸ਼ੇ ਤੇ ਆਨੰਦ ਦੋ ਪ੍ਰਾਜੈਕਟਸ ’ਤੇ ਇਕੱਠੇ ਕੰਮ ਕਰ ਰਹੇ ਹਨ। ਅਕਸ਼ੇ ਨੇ ਇਸ ਸਾਲ ਦੀ ਸ਼ੁਰੂਆਤ ’ਚ ਸਾਰਾ ਅਲੀ ਖ਼ਾਨ ਤੇ ਧਾਨੁਸ਼ ਨਾਲ ‘ਅਤਰੰਗੀ ਰੇ’ ਦੀ ਸ਼ੂਟਿੰਗ ਪੂਰੀ ਕੀਤੀ ਤੇ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਹੀ ਦੋਵਾਂ ਦੇ ਨਾਲ ਇਹ ਹਾਦਸਾ ਵਾਪਰ  ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News