ਅਕਸ਼ੇ ਕੁਮਾਰ ਦਾ ਬਿਆਨ, ‘ਮੈਂ ਘਿਨੌਣੀ ਫ਼ਿਲਮ ਨਹੀਂ ਬਣਾਉਂਦਾ, ਪਰਿਵਾਰ ਨਾਲ ਦੇਖ ਸਕਦੇ ਹੋ’
Sunday, Aug 07, 2022 - 04:48 PM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਕਾਫੀ ਸਮੇਂ ਤੋਂ ਅਜਿਹੀਆਂ ਫ਼ਿਲਮਾਂ ਬਣਾ ਰਹੇ ਹਨ, ਜੋ ਫੈਮਿਲੀ ਐਂਟਰਟੇਨਿੰਗ ਹੁੰਦੀਆਂ ਹਨ। ਉਨ੍ਹਾਂ ਦੀਆਂ ਫ਼ਿਲਮਾਂ ਨੂੰ ਤੁਸੀਂ ਪਰਿਵਾਰ ਨਾਲ ਦੇਖ ਸਕਦੇ ਹੋ, ਫਿਰ ਭਾਵੇਂ ਉਹ ਰੋਮਾਂਟਿਕ ਹੋਣ ਜਾਂ ਦੇਸ਼ਭਗਤੀ ਨਾਲ ਭਰਪੂਰ। ਉਨ੍ਹਾਂ ਦੀਆਂ ਫ਼ਿਲਮਾਂ ’ਚ ਅਜਿਹਾ ਕੋਈ ਦ੍ਰਿਸ਼ ਨਹੀਂ ਹੁੰਦਾ, ਜਿਸ ਨੂੰ ਦੇਖ ਕੇ ਦਰਸ਼ਕ ਪਰਿਵਾਰ ਦੇ ਸਾਹਮਣੇ ਅਸਹਿਜ ਹੋਣ।
ਹੁਣ ਅਕਸ਼ੇ ਕੁਮਾਰ ਨੇ ਖ਼ੁਦ ਇਸ ਬਾਰੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਬਣਾਉਂਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਬਿਨਾਂ ਕਿਸੇ ਝਿਜਕ ਤੋਂ ਦੇਖ ਸਕਦੇ ਹਨ। ਦੱਸ ਦੇਈਏ ਕਿ ਅਕਸ਼ੇ ਦੀ ਫ਼ਿਲਮ ‘ਰਕਸ਼ਾ ਬੰਧਨ’ ਰਿਲੀਜ਼ ਹੋਣ ਵਾਲੀ ਹੈ ਤੇ ਇਹ ਰੱਖੜੀ ਦੇ ਤਿਉਹਾਰ ਮੌਕੇ ਹੀ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਨੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਹੀ ਬਣਾਉਂਦੇ ਹਨ, ਜੋ ਪਰਿਵਾਰ ਨਾਲ ਇੰਜੁਆਏ ਕੀਤੀਆਂ ਜਾ ਸਕਣ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੇ ਪੁੱਤਰ ਸ਼ਿੰਦੇ ਨੂੰ ਆਫਰ ਹੋਇਆ ਸੀ LSC ’ਚ ਆਮਿਰ ਖ਼ਾਨ ਦੇ ਬਚਪਨ ਦਾ ਰੋਲ, ਇਸ ਗੱਲੋਂ ਕੀਤਾ ਇਨਕਾਰ
ਅਕਸ਼ੇ ਕੁਮਾਰ ਨੇ ਇੰਟਰਵਿਊ ’ਚ ਕਿਹਾ, ‘‘ਮੈਂ ਹਮੇਸ਼ਾ ਅਲੱਗ ਕੰਟੈਂਟ ਕਰਨਾ ਚਾਹੁੰਦਾ ਹਾਂ। ਮੈਂ ਕੋਈ ਇਕ ਇਮੇਜ ਨਹੀਂ ਬਣਾਉਣਾ ਚਾਹੁੰਦਾ ਪਰ ਇਕ ਚੀਜ਼ ਦਾ ਮੈਂ ਪੂਰਾ ਧਿਆਨ ਰੱਖਦਾ ਹਾਂ ਕਿ ਮੇਰੀਆਂ ਫ਼ਿਲਮਾਂ ਪਰਿਵਾਰਕ ਮਨੋਰੰਜਨ ਨਾਲ ਭਰਪੂਰ ਹੋਣ।’’
ਉਨ੍ਹਾਂ ਅੱਗੇ ਕਿਹਾ, ‘‘ਮੈਂ ਘਿਨੌਣੀ ਫ਼ਿਲਮ ਨਹੀਂ ਬਣਾਉਣਾ ਚਾਹੁੰਦਾ। ਫਿਰ ਭਾਵੇਂ ਉਹ ਸਾਈਕੋ ਥ੍ਰਿਲਰ ਫ਼ਿਲਮ ਕਿਉਂ ਨਾ ਹੋਵੇ ਜਾਂ ਸੋਸ਼ਲ ਡਰਾਮਾ। ਸਾਰੀਆਂ ਫ਼ਿਲਮਾਂ ਨੂੰ ਬਸ ਪਰਿਵਾਰ ਨਾਲ ਦੇਖਿਆ ਜਾ ਸਕੇ ਬਿਨਾਂ ਝਿਜਕ ਦੇ ਨਾਲ। ਮੇਰਾ ਮੰਨਣਾ ਹੈ ਕਿ ਫ਼ਿਲਮ ਬਣਾਉਂਦੇ ਸਮੇਂ ਉਸ ’ਚ ਮੈਸਿਜ ਹੋਵੇ ਜਾਂ ਕਮਰਸ਼ੀਅਲ ਹੋਵੇ ਤੇ ਜੋ ਪਰਿਵਾਰਕ ਦਰਸ਼ਕਾਂ ਦਾ ਮਨੋਰੰਜਨ ਕਰਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।