ਅਕਸ਼ੇ ਕੁਮਾਰ ਨੇ ਕੀਤੀ ਆਯੁਰਵੈਦ ਦੀ ਹਿਮਾਇਤ, ਬਾਬਾ ਰਾਮਦੇਵ ਨੇ ਸਾਂਝੀ ਕੀਤੀ ਵੀਡੀਓ

Monday, May 31, 2021 - 04:46 PM (IST)

ਮੁੰਬਈ (ਬਿਊਰੋ)– ਹਾਲ ਹੀ ’ਚ ਬਾਬਾ ਰਾਮਦੇਵ ਨੇ ਐਲੋਪੈਥੀ ਇਲਾਜ ਪ੍ਰਣਾਲੀ ’ਤੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਕਾਰਨ ਤਮਾਮ ਡਾਕਟਰ ਬਾਬਾ ਰਾਮਦੇਵ ਦੇ ਖ਼ਿਲਾਫ਼ ਹੋ ਗਏ ਹਨ। ਇਸ ਨਾਲ ਲੋਕਾਂ ਵਿਚਾਲੇ ਐਲੋਪੈਥੀ ਬਨਾਮ ਆਯੁਰਵੈਦ ਦੀ ਬਹਿਸ ਤੇਜ਼ ਹੋ ਗਈ ਹੈ।

ਹੁਣ ਇਸ ਬਹਿਸ ’ਚ ਸ਼ਾਮਲ ਹੁੰਦਿਆਂ ਅਕਸ਼ੇ ਕੁਮਾਰ ਨੇ ਆਯੁਰਵੈਦ ਦੇ ਗੁਣ ਗਾਏ ਹਨ। ਉਸ ਨੇ ਘਰੋਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਯੁਵਰੈਦ ’ਤੇ ਆਪਣੇ ਵਿਚਾਰ ਬਿਆਨ ਕਰ ਰਹੇ ਹਨ। ਉਹ ਦੇਸੀ ਦਵਾਈਆਂ ਦੇ ਮਹੱਤਵ ’ਤੇ ਆਪਣੀ ਗੱਲ ਰੱਖ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਾਈ-ਫਾਈ ਵਾਲਾ ਆਟੋ-ਰਿਕਸ਼ਾ ਲੈ ਜਦੋਂ ਪ੍ਰਸ਼ੰਸਕ ਪਹੁੰਚਿਆ ਸੰਨੀ ਦਿਓਲ ਦੇ ਦਫ਼ਤਰ, ਅਧੂਰੀ ਰਹਿ ਗਈ ਖਵਾਹਿਸ਼

ਵੀਡੀਓ ’ਚ ਅਕਸ਼ੇ ਕਹਿੰਦੇ ਹਨ ਕਿ ਅਸੀਂ ਦਵਾਈਆਂ ਦੀ ਬਜਾਏ ਵਿਦੇਸ਼ੀ ਦਵਾਈਆਂ ’ਤੇ ਜ਼ਿਆਦਾ ਭਰੋਸਾ ਕਰ ਰਹੇ ਹਾਂ। ਸਮੱਸਿਆ ਇਹ ਹੈ ਕਿ ਅਸੀਂ ਆਪਣੀਆਂ ਦਵਾਈਆਂ ਨੂੰ ਤਵੱਜੋ ਨਹੀਂ ਦੇ ਰਹੇ ਹਾਂ। ਉਹ ਕਹਿੰਦੇ ਨਜ਼ਰ ਆਏ, ‘ਮੈਂ ਸ਼ਰਤ ਲਗਾਉਣ ਲਈ ਤਿਆਰ ਹਾਂ ਕਿ ਅਜਿਹਾ ਕੋਈ ਰੋਗ ਨਹੀਂ ਹੈ, ਜਿਸ ਦਾ ਇਲਾਜ ਸਾਡੇ ਰਿਵਾਇਤੀ ਮੈਡੀਸਿਨ ਸਿਸਟਮ ’ਚ ਨਾ ਹੋਵੇ।’

ਉਹ ਸਰਕਾਰੀ ਸਕੀਮ ਬਾਰੇ ਦੱਸਦਿਆਂ ਕਹਿੰਦੇ ਹਨ, ‘ਮੈਂ ਪੜ੍ਹਿਆ ਸੀ ਕਿ ਜੇਕਰ ਤੁਸੀਂ ਰਜਿਸਟਰਡ ਆਯੁਰਵੈਦ ਸੈਂਟਰ ’ਚ ਇਲਾਜ ਕਰਵਾਉਂਦੇ ਹੋ ਤਾਂ ਤੁਹਾਨੂੰ ਬਿਲਕੁਲ ਉਂਝ ਹੀ ਬੀਮੇ ਦੇ ਲਾਭ ਮਿਲਣਗੇ, ਜਿਸ ਤਰ੍ਹਾਂ ਕਿਸੇ ਦੂਜੇ ਹਸਪਤਾਲ ’ਚ ਮਿਲਦੇ ਹਨ। ਸਾਡੇ ਇਲਾਜ ਦੇ ਇਹ ਤਰੀਕੇ ਨਾ ਸਿਰਫ ਕੁਦਰਤੀ ਹਨ, ਸਗੋਂ ਸਾਇੰਟਿਫਿਕ ਵੀ ਹਨ। ਹਰ ਇਲਾਜ ਦੇ ਪਿੱਛੇ ਪੱਕਾ ਲਾਜਿਕ ਹੈ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News