ਪਿਛਲੇ 6 ਸਾਲਾਂ ’ਚ ਅਕਸ਼ੇ ਕੁਮਾਰ ਨੇ ਕੀਤੀ ਮੋਟੀ ਕਮਾਈ, 2020 ’ਚ ਲੌਕਡਾਊਨ ਦੇ ਬਾਵਜੂਦ ਕਮਾਏ 356 ਕਰੋੜ ਰੁਪਏ

01/04/2021 4:10:55 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਹਰ ਸਾਲ ਸਭ ਤੋਂ ਵੱਧ ਫ਼ਿਲਮਾਂ ’ਚ ਕੰਮ ਕਰਦੇ ਹਨ। ਵੱਡੇ ਸਟਾਰ ਵੀ ਉਨ੍ਹਾਂ ਦੀ ਕਮਾਈ ਦੀ ਚਰਚਾ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 6 ਸਾਲਾਂ ’ਚ ਅਕਸ਼ੇ ਕੁਮਾਰ ਨੇ ਕਿੰਨੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ?

ਅਕਸ਼ੇ ਕੁਮਾਰ ਨੇ ਪਿਛਲੇ 6 ਸਾਲਾਂ ’ਚ ਕੁਲ 1,744 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਾਲ 2020 ਦੌਰਾਨ ਲੌਕਡਾਊਨ ਕਰਕੇ ਭਾਵੇਂ ਕੰਮ ਬੰਦ ਰਿਹਾ ਪਰ ਇਸ ਦੇ ਬਾਵਜੂਦ ਅਕਸ਼ੇ ਕੁਮਾਰ ਨੇ 356 ਕਰੋੜ 57 ਲੱਖ ਰੁਪਏ ਦੀ ਕਮਾਈ ਕੀਤੀ।

ਸਾਲ 2019 ’ਚ ਅਕਸ਼ੇ ਦੀਆਂ ਪੰਜ ਫ਼ਿਲਮਾਂ ‘ਕੇਸਰੀ’, ‘ਬਲੈਂਕ’ (ਵਿਸ਼ੇਸ਼ ਭੂਮਿਕਾ), ‘ਮਿਸ਼ਨ ਮੰਗਲ’, ‘ਹਾਊਸਫੁਲ 4’ ਤੇ ‘ਗੁੱਡ ਨਿਊਜ਼’ ਰਿਲੀਜ਼ ਹੋਈਆਂ ਸਨ ਤੇ ਉਨ੍ਹਾਂ ਤੋਂ 459.22 ਕਰੋੜ ਰੁਪਏ ਦੀ ਕਮਾਈ ਹੋਈ ਸੀ।

ਸਾਲ 2018 ’ਚ ਅਕਸ਼ੇ ਨੇ ‘ਗੋਲਡ, ‘2.0’, ‘ਪੈਡਮੈਨ’ ਤੇ ‘ਸਿੰਬਾ’ (ਵਿਸ਼ੇਸ਼ ਭੂਮਿਕਾ) ਨਾਲ 277 ਕਰੋੜ 6 ਲੱਖ ਰੁਪਏ ਦੀ ਕਮਾਈ ਕੀਤੀ ਸੀ। ਇੰਝ ਹੀ 2017 ’ਚ ‘ਜੌਲੀ ਐੱਲ. ਐੱਲ. ਬੀ. 2’, ‘ਨਾਮ ਸ਼ਬਾਨਾ’ (ਵਿਸ਼ੇਸ਼ ਭੂਮਿਕਾ) ਤੇ ‘ਟਾਇਲੇਟ ਏਕ ਪ੍ਰੇਮ ਕਥਾ’ ਨਾਲ 231.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਅਮਰੀਕੀ ਬਿਜ਼ਨੈੱਸ ਮੈਗਜ਼ੀਨ ਫੋਰਬਸ ਅਨੁਸਾਰ 2016 ’ਚ ਅਕਸ਼ੇ ਨੇ 211.58 ਕਰੋੜ ਰੁਪਏ ਤੇ 2015 ’ਚ 208.42 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਿਛਲੇ ਛੇ ਸਾਲਾਂ ’ਚ ਅਕਸ਼ੇ ਕੁਮਾਰ ਨੇ ਕੁਲ 1,744 ਕਰੋੜ ਰੁਪਏ ਦੀ ਕਮਾਈ ਕੀਤੀ।

ਪਿਛਲੇ ਵਰ੍ਹੇ 2020 ’ਚ ਅਕਸ਼ੇ ਕੁਮਾਰ ਫ਼ਿਲਮ ‘ਲਕਸ਼ਮੀ’ ’ਚ ਵਿਖਾਈ ਦਿੱਤੇ ਸਨ ਪਰ ਦਰਸ਼ਕਾਂ ਨੂੰ ਉਹ ਫ਼ਿਲਮ ਕੁਝ ਖ਼ਾਸ ਨਹੀਂ ਲੱਗੀ। ਇਸ ਨਵੇਂ ਵਰ੍ਹੇ 2021 ’ਚ ਉਹ ‘ਸੂਰਿਆਵੰਸ਼ੀ’, ‘ਅਤਰੰਗੀ ਰੇ’, ‘ਬੈੱਲ ਬੌਟਮ’ ਤੇ ‘ਪ੍ਰਿਥਵੀ ਰਾਜ’ ’ਚ ਵਿਖਾਈ ਦੇਣਗੇ। ‘ਸੂਰਿਆਵੰਸ਼ੀ’ ਤੇ ‘ਬੈੱਲ ਬੌਟਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਨ੍ਹਾਂ ਫ਼ਿਲਮਾਂ ਤੋਂ ਅਕਸ਼ੇ ਨੂੰ ਵੱਡੀਆਂ ਉਮੀਦਾਂ ਹਨ।

ਨੋਟ– ਅਕਸ਼ੇ ਕੁਮਾਰ ਦੀ ਕਿਹੜੀ ਫ਼ਿਲਮ ਤੁਹਾਨੂੰ ਪਸੰਦ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News