ਬਾਕਸ ਆਫਿਸ ’ਤੇ ਆਹਮੋ-ਸਾਹਮਣੇ ਹੋਣਗੇ ਅਕਸ਼ੇ-ਕਾਰਤਿਕ! ਇਹ ਦੋ ਫ਼ਿਲਮਾਂ ਇਕੋ ਦਿਨ ਹੋਣਗੀਆਂ ਰਿਲੀਜ਼

Saturday, Jul 01, 2023 - 02:14 PM (IST)

ਬਾਕਸ ਆਫਿਸ ’ਤੇ ਆਹਮੋ-ਸਾਹਮਣੇ ਹੋਣਗੇ ਅਕਸ਼ੇ-ਕਾਰਤਿਕ! ਇਹ ਦੋ ਫ਼ਿਲਮਾਂ ਇਕੋ ਦਿਨ ਹੋਣਗੀਆਂ ਰਿਲੀਜ਼

ਮੁੰਬਈ (ਬਿਊਰੋ)– ਅਦਾਕਾਰ ਅਕਸ਼ੇ ਕੁਮਾਰ ਨੇ ਸ਼ੁੱਕਰਵਾਰ ਨੂੰ ਫ਼ਿਲਮ ‘ਹਾਊਸਫੁੱਲ 5’ ਦਾ ਐਲਾਨ ਕੀਤਾ। ਤਰੁਣ ਮਨਸੁਖਾਨੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਅਗਲੇ ਸਾਲ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਇਸ ਨੂੰ ਸਾਜਿਦ ਨਾਡੀਆਡਵਾਲਾ ਪ੍ਰੋਡਿਊਸ ਕਰਨਗੇ। ‘ਹਾਊਸਫੁੱਲ’ ਫਰੈਂਚਾਇਜ਼ੀ ਦੀ ਪੰਜਵੀਂ ਫ਼ਿਲਮ ਦੇ ਰਿਲੀਜ਼ ਹੋਣ ਦਾ ਐਲਾਨ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ ਕਰਕੇ ਕਾਰਤਿਕ ਆਰੀਅਨ ਤੇ ਅਕਸ਼ੇ ਕੁਮਾਰ ਬਾਕਸ ਆਫਿਸ ’ਤੇ ਆਹਮੋ-ਸਾਹਮਣੇ ਹੋ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ‘ਹਾਊਸਫੁੱਲ 5’ ਦਾ ਬਾਕਸ ਆਫਿਸ ’ਤੇ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 3’ ਨਾਲ ਟੱਕਰ ਹੋਵੇਗੀ। ਦਰਅਸਲ ਦੋਵੇਂ ਫ਼ਿਲਮਾਂ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀਆਂ ਹਨ। ਕਾਰਤਿਕ ਆਰੀਅਨ ਦੀ ਫ਼ਿਲਮ ਦਾ ਐਲਾਨ ਕਾਫੀ ਪਹਿਲਾਂ ਹੋਇਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਕਲੈਸ਼ ਨੂੰ ਰੋਕਣ ਲਈ ਮੇਕਰਸ ਰਿਲੀਜ਼ ਡੇਟ ’ਚ ਕੁਝ ਬਦਲਾਅ ਕਰਦੇ ਹਨ ਜਾਂ ਨਹੀਂ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਜੇਕਰ ਦੋਵਾਂ ਸਿਤਾਰਿਆਂ ਦੀਆਂ ਫ਼ਿਲਮਾਂ ਇਕੋ ਸਮੇਂ ਰਿਲੀਜ਼ ਹੁੰਦੀਆਂ ਹਨ ਤਾਂ ਇਹ ਕਲੈਸ਼ ਵੀ ਕਾਫੀ ਮਜ਼ੇਦਾਰ ਹੋਣ ਵਾਲਾ ਹੈ। ਦੱਸ ਦੇਈਏ ਕਿ ਕਾਰਤਿਕ ਆਰੀਅਨ ਅਕਸ਼ੇ ਕੁਮਾਰ ਦੀ ਫ਼ਿਲਮ ‘ਭੂਲ ਭੁਲੱਈਆ’ ਦੇ ਸੀਕਵਲ ’ਚ ਨਜ਼ਰ ਆਏ ਸਨ ਤੇ ਇਹ ਫ਼ਿਲਮ ਬਲਾਕਬਸਟਰ ਰਹੀ ਸੀ। ਇਸ ਦੇ ਨਾਲ ਹੀ ‘ਹਾਊਸਫੁੱਲ 5’ ’ਚ ਵੀ ਕਾਰਤਿਕ ਦੇ ਨਾਂ ਦੀ ਚਰਚਾ ਹੋ ਰਹੀ ਸੀ। ਹਾਲਾਂਕਿ ਕੱਲ ਦੇ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਰਤਿਕ ‘ਹਾਊਸਫੁੱਲ 5’ ਸੀਰੀਜ਼ ਦਾ ਹਿੱਸਾ ਨਹੀਂ ਹੈ ਪਰ ਇਹ ਚਰਚਾ ਜ਼ਰੂਰ ਹੈ ਕਿ ਅਕਸ਼ੇ ਤੇ ਕਾਰਤਿਕ ਆਪਣੀਆਂ-ਆਪਣੀਆਂ ਫ਼ਿਲਮਾਂ ਰਾਹੀਂ ਆਹਮੋ-ਸਾਹਮਣੇ ਹੋ ਸਕਦੇ ਹਨ।

ਦੱਸ ਦੇਈਏ ਕਿ ‘ਹਾਊਸਫੁੱਲ’ ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਫਰੈਂਚਾਇਜ਼ੀ ਹੈ, ਜਿਸ ਦੀਆਂ ਪੰਜ ਫ਼ਿਲਮਾਂ ਬਣ ਚੁੱਕੀਆਂ ਹਨ। ‘ਹਾਊਸਫੁੱਲ 5’ ’ਚ ਅਕਸ਼ੇ ਕੁਮਾਰ ਨਾਲ ਰਿਤੇਸ਼ ਦੇਸ਼ਮੁਖ ਵੀ ਨਜ਼ਰ ਆਉਣ ਵਾਲੇ ਹਨ। ਰਿਤੇਸ਼ ਤੇ ਅਕਸ਼ੇ ਹਾਉਸਫੁੱਲ ਦੀ ਪਿਛਲੀ ਫਰੈਂਚਾਇਜ਼ੀ ’ਚ ਵੀ ਇਕੱਠੇ ਨਜ਼ਰ ਆ ਚੁੱਕੇ ਹਨ। ਹੁਣ ਤੱਕ ਇਨ੍ਹਾਂ ਦੋਵਾਂ ਸਟਾਰਕਾਸਟ ਦਾ ਖ਼ੁਲਾਸਾ ਹੋ ਚੁੱਕਾ ਹੈ, ਹੋਰ ਸਿਤਾਰਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News