ਮੇਰੀ ਦਹਾੜ ਹਰ ਉਸ ਬੱਚੇ ਕੋਲ ਜਾਵੇ, ਜੋ ਨਹੀਂ ਵੀ ਪੜ੍ਹਦਾ, ਪਤਾ ਹੋਣਾ ਚਾਹੀਦਾ ਹੈ ਪੂਰਵਜ ਕਿਹੋ-ਜਿਹੇ ਸਨ : ਅਕਸ਼ੇ ਕੁਮਾਰ

Friday, Jun 03, 2022 - 05:07 PM (IST)

ਮੇਰੀ ਦਹਾੜ ਹਰ ਉਸ ਬੱਚੇ ਕੋਲ ਜਾਵੇ, ਜੋ ਨਹੀਂ ਵੀ ਪੜ੍ਹਦਾ, ਪਤਾ ਹੋਣਾ ਚਾਹੀਦਾ ਹੈ ਪੂਰਵਜ ਕਿਹੋ-ਜਿਹੇ ਸਨ : ਅਕਸ਼ੇ ਕੁਮਾਰ

ਮੁੰਬਈ (ਬਿਊਰੋ)– ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਹੈ, ਜੋ ਅੱਜ ਰਿਲੀਜ਼ ਹੋ ਗਈ ਹੈ। ਇੰਡਸਟਰੀ ’ਚ ਪੀਰੀਅਡ ਫ਼ਿਲਮਾਂ ਪਹਿਲਾਂ ਤਾਂ ਬਣ ਰਹੀਆਂ ਹਨ ਤੇ ਦਰਸ਼ਕਾਂ ਨੂੰ ਪਸੰਦ ਵੀ ਆਉਂਦੀਆਂ ਹਨ। ਫ਼ਿਲਮ ਦਾ ਨਿਰਦੇਸ਼ਨ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਅਦਾਕਾਰਾ ਮਾਨੁਸ਼ੀ ਛਿੱਲਰ ਇਸ ਫ਼ਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੇ ਹਨ। ਅਕਸ਼ੇ ਕੁਮਾਰ ਤੇ ਮਾਨੁਸ਼ੀ ਦੀ ਅਦਾਕਾਰੀ ਵਾਲੀ ‘ਸਮਰਾਟ ਪ੍ਰਿਥਵੀਰਾਜ’ ਅੱਜ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ਹੈ। ਪ੍ਰੋਮੋਸ਼ਨ ਦੇ ਸਿਲਸਿਲੇ ’ਚ ਦਿੱਲੀ ਪਹੁੰਚੇ ਅਦਾਕਾਰ ਅਕਸ਼ੇ ਕੁਮਾਰ ਤੇ ਡਾਇਰੈਕਟਰ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼–

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ

ਛੋਰੀਆਂ, ਛੋਰਿਆਂ ਤੋਂ ਘੱਟ ਨਹੀਂ ਹੁੰਦੀਆਂ, ਇਹ ਹਰਿਆਣਾ ਦੀ ਇਕ ਕਹਾਵਤ ਹੈ ਤੇ ਮਾਨੁਸ਼ੀ ਛਿੱਲਰ ਹਰਿਆਣਾ ਤੋਂ ਹਨ, ਇਸ ’ਤੇ ਤੁਸੀਂ ਕੀ ਕਹੋਗੇ?
ਅਕਸ਼ੇ ਕੁਮਾਰ–
ਜੀ, ਮੈਂ ਤਾਂ ਹਮੇਸ਼ਾ ਤੋਂ ਕਹਿੰਦਾ ਹਾਂ ਕਿ ਔਰਤਾਂ ਸਾਡੇ ਤੋਂ ਘੱਟ ਨਹੀਂ ਸਗੋਂ ਜ਼ਿਆਦਾ ਹਨ। ਮੈਂ ਇਹ ਖ਼ੁਦ ਐਕਸਪੀਰੀਐਂਸ ਕੀਤਾ ਹੈ। ਸਮਾਂ ਆਉਣ ’ਤੇ ਉਨ੍ਹਾਂ ਦੀ ਪਾਵਰ ਜ਼ਿਆਦਾ ਹੁੰਦੀ ਹੈ। ਮੇਰੇ ਕੋਲ ਸਾਇੰਟਿਫ਼ਿਕ ਰੀਜ਼ਨ ਵੀ ਹੈ। ਅਕਸ਼ੇ ਇਕ ਕਿੱਸਾ ਸ਼ੇਅਰ ਕਰਦਿਆਂ ਦੱਸਦੇ ਹਨ ਕਿ ਕੈਨੇਡਾ ’ਚ ਟੈਕਨੀਕਲ ਪ੍ਰਾਬਲਮ ਕਾਰਨ ਪਲੇਨ ਦੀ ਐਮਰਜੈਂਸੀ ਲੈਂਡਿੰਗ ਹੋਈ। ਲੋਕਾਂ ਨੂੰ ਬੋਲ ਦਿੱਤਾ ਗਿਆ ਸੀ ਕਿ ਕੁਝ ਵੀ ਹੋ ਸਕਦਾ ਹੈ, ਪਹਿਲੀ ਵਾਰ ਪਾਣੀ ’ਤੇ ਲੈਂਡਿੰਗ ਹੋ ਰਹੀ ਸੀ। ਸਭ ਘਬਰਾਏ ਹੋਏ ਸਨ, ਦਿਲ ਧਕ-ਧਕ ਕਰ ਰਿਹਾ ਸੀ, ਸਭ ਭਗਵਾਨ ਨੂੰ ਯਾਦ ਕਰ ਰਹੇ ਸਨ। ਕਿਵੇਂ ਵੀ ਕਰਕੇ ਪਲੇਨ ਲੈਂਡ ਹੋਇਆ ਤੇ ਸਾਰਿਆਂ ਨੂੰ ਫਟਾਫਟ ਉਤਾਰਿਆ। ਇਸ ਤੋਂ ਬਾਅਦ ਕੁਝ ਅਜਿਹਾ ਹੋਇਆ, ਜੋ ਹੈਰਾਨ ਕਰਨ ਵਾਲਾ ਸੀ। ਦਰਅਸਲ, ਉਥੇ ਬਦਬੂ ਆ ਰਹੀ ਸੀ। 87 ਫੀਸਦੀ ਮਰਦਾਂ ਦਾ ਪੇਸ਼ਾਬ ਡਰ ਕਾਰਨ ਨਿਕਲ ਗਿਆ ਸੀ ਤੇ ਇਸ ’ਚ ਸਿਰਫ਼ 6 ਫੀਸਦੀ ਔਰਤਾਂ ਸ਼ਾਮਲ ਸਨ।

ਅਸੀਂ ਕਿਤਾਬਾਂ ’ਚ ਮੁਗਲ ਸ਼ਾਸਕਾਂ ਬਾਰੇ ਤਾਂ ਕਾਫ਼ੀ ਪੜ੍ਹਿਆ ਹੈ ਪਰ ਸਮਰਾਟ ਪ੍ਰਿਥਵੀਰਾਜ ਨੂੰ ਸਿਰਫ਼ ਇਕ-ਦੋ ਪੈਰਾਗ੍ਰਾਫ਼ ’ਚ ਸਮੇਟ ਦਿੱਤਾ ਗਿਆ ਹੈ?
ਅਕਸ਼ੇ ਕੁਮਾਰ–
ਸਿਰਫ਼ ਸਮਰਾਟ ਪ੍ਰਿਥਵੀਰਾਜ ਹੀ ਨਹੀਂ, ਚਾਹੇ ਉਹ ਮਹਾਰਾਣਾ ਪ੍ਰਤਾਪ ਹੋਣ ਜਾਂ ਰਾਣੀ ਲਕਸ਼ਮੀਬਾਈ, ਇਨ੍ਹਾਂ ਬਾਰੇ ਬਹੁਤ ਘੱਟ ਪੜ੍ਹਨ ਨੂੰ ਮਿਲੇਗਾ। ਹਿੰਦੂ ਸਮਰਾਟਾਂ ਨੂੰ ਇਕ-ਦੋ ਪੈਰਾਗ੍ਰਾਫ਼ ’ਚ ਹੀ ਸਮੇਟਿਆ ਗਿਆ ਹੈ।

ਮਾਨੁਸ਼ੀ ਛਿੱਲਰ ਦੀ ਇਹ ਡੈਬਿਊ ਫ਼ਿਲਮ ਹੈ, ਕਿਵੇਂ ਰਿਹਾ ਉਨ੍ਹਾਂ ਨਾਲ ਕੰਮ ਕਰਨਾ?
ਅਕਸ਼ੇ ਕੁਮਾਰ–
ਮੈਂ ਆਪਣੀ ਗੱਲ ਦੱਸਦਾ ਹਾਂ ਜਦੋਂ ਮੈਂ ਇੰਡਸਟਰੀ ’ਚ ਆਇਆ ਸੀ ਤਾਂ ਮੈਨੂੰ ਕੈਮਰਾ ਫੇਸ ਕਰਨਾ ਤੱਕ ਨਹੀਂ ਆਉਂਦਾ ਸੀ, ਡਰਦਾ ਵੀ ਸੀ, ਲਾਈਨਾਂ ਕਿਵੇਂ ਬੋਲਣੀਆਂ ਹਨ, ਸਮਝ ਨਹੀਂ ਆਉਂਦਾ ਸੀ ਪਰ ਹੁਣ ਜੋ ਜਨਰੇਸ਼ਨ ਹੈ, ਉਹ ਤਾਂ ਸਭ ਜਾਣਦੀ ਹੈ। ਮਾਨੁਸ਼ੀ ਨਾਲ ਕੰਮ ਕਰਕੇ ਲੱਗਾ ਹੀ ਨਹੀਂ ਕਿ ਉਹ ਪਹਿਲੀ ਫ਼ਿਲਮ ਕਰ ਰਹੇ ਹਨ। ਇੰਝ ਲੱਗਦਾ ਸੀ ਜਿਵੇਂ ਉਹ 40ਵੀਂ ਜਾਂ 50ਵੀਂ ਫ਼ਿਲਮ ਕਰ ਰਹੇ ਹਨ। ਉਹ ਸਭ ਵੱਡੇ-ਵੱਡੇ ਚੈਨਲਾਂ ਨਾਲ ਇੰਟਰਵਿਊ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’

ਜਦੋਂ ਤੁਹਾਡੇ ਕੋਲ ਇਸ ਫ਼ਿਲਮ ਦਾ ਆਫ਼ਰ ਆਇਆ ਤਾਂ ਤੁਸੀਂ ਇਕਦਮ ਹਾਂ ਕਰ ਦਿੱਤੀ ਜਾਂ ਇਤਿਹਾਸ ਨੂੰ ਖੁਰੇਦਣ ਦੀ ਕੋਸ਼ਿਸ਼ ਕੀਤੀ?
ਅਕਸ਼ੇ ਕੁਮਾਕ–
ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਮੈਂ 6ਵੀਂ ਜਾਂ 7ਵੀਂ ਕਲਾਸ ’ਚ ਪੜ੍ਹਦਾ ਸੀ ਤਾਂ ਉਸ ਸਮੇਂ ਬਹੁਤ ਘੱਟ ਹਿੰਦੂ ਸਮਰਾਟਾਂ ਬਾਰੇ ਪੜ੍ਹਿਆ। ਉਥੇ ਹੀ, ਜਦੋਂ ਮੈਂ ਡਾਇਰੈਕਟਰ ਚੰਦਰਪ੍ਰਕਾਸ਼ ਦਿਵੇਦੀ ਦੇ ਨਾਲ ਬੈਠਾ ਤਾਂ ਪੂਰੇ ਢਾਈ-ਤਿੰਨ ਘੰਟੇ ਦੀ ਨਰੇਸ਼ਨ ਪੜ੍ਹੀ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਚੰਦਰਪ੍ਰਕਾਸ਼ ਜੀ ਨੂੰ ਸਵਾਲ ਕੀਤਾ ਕਿ ਕੀ ਇਹ ਸਭ ਸੱਚ ਹੈ, ਇਹ ਅਸਲ ’ਚ ਹੋਇਆ ਸੀ। ਉਨ੍ਹਾਂ ਕਿਹਾ ਹਾਂ, ਇਹ ਸਭ ਸੱਚ ਹੈ। ਫਿਰ ਮੈਨੂੰ ਲੱਗਾ ਕਿ ਅਸੀਂ ਇਸ ਬਾਰੇ ਕਦੇ ਕਿਉਂ ਨਹੀਂ ਪੜ੍ਹਿਆ। ਅਸੀਂ ਮੁਗਲਾਂ ਬਾਰੇ ਤੇ ਬ੍ਰਿਟਿਸ਼ ਬਾਰੇ ਖ਼ੂਬ ਪੜ੍ਹਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਮੁਗਲਾਂ ਬਾਰੇ ਨਹੀਂ ਜਾਣਨਾ ਚਾਹੀਦਾ ਪਰ ਪੂਰੀ ਕਿਤਾਬ ’ਚ ਬੈਲੇਂਸ ਰੱਖਣਾ ਚਾਹੀਦਾ ਹੈ। ਸਾਨੂੰ ਸਾਡੇ ਯੌਧਿਆਂ ਬਾਰੇ ਦੱਸਣਾ ਤਾਂ ਚਾਹੀਦਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਮੈਂ ਆਪਣੇ ਬੇਟੇ ਆਰਵ ਨੂੰ ਕਿਹਾ ਕਿ ਮੈਂ ਇਸ ਫ਼ਿਲਮ ’ਤੇ ਕੰਮ ਕਰ ਰਿਹਾ ਹਾਂ ਤਾਂ ਉਸ ਨੇ ਕਿਹਾ ਕੌਣ ਸਨ ਉਹ। ਹੁਣ ਇਸ ’ਚ ਉਸ ਦੀ ਗਲਤੀ ਵੀ ਨਹੀਂ ਹੈ, ਜਦੋਂ ਦੱਸਾਂਗੇ ਹੀ ਨਹੀਂ ਤਾਂ ਕਿਵੇਂ ਜਾਣਗੇ।

‘ਕੇਸਰੀ’ ਤੋਂ ਬਾਅਦ ਇਹ ਤੁਹਾਡੀ ਦੂਜੀ ਇਤਿਹਾਸਕ ਫ਼ਿਲਮ ਹੈ, ਕੀ ਇਸ ਤਰ੍ਹਾਂ ਦੀਆਂ ਫ਼ਿਲਮਾਂ ’ਚ ਰੁਚੀ ਜ਼ਿਆਦਾ ਹੋ ਰਹੀ ਹੈ?
ਅਕਸ਼ੇ ਕੁਮਾਰ–
ਵੇਖੋ, ਇੰਝ ਹੈ ਕਿ ਚੰਗੀ ਸਕ੍ਰਿਪਟ, ਚੰਗਾ ਨਿਰਦੇਸ਼ਕ ਤੇ ਚੰਗਾ ਪ੍ਰੋਡਿਊਸਰ ਮਿਲ ਜਾਵੇ ਤਾਂ ਕੰਮ ਕਿਉਂ ਨਹੀਂ ਕਰਾਂਗੇ।

ਇਸ ਫ਼ਿਲਮ ’ਚ ਤੁਹਾਡੀ ਦਹਾੜ ਕਿਥੋਂ ਤੱਕ ਜਾਵੇਗੀ। ਤੁਹਾਨੂੰ ਕੀ ਲੱਗਦਾ ਹੈ?
ਅਕਸ਼ੇ ਕੁਮਾਰ–
ਜੀ, ਦੇਖੋ ਮੈਂ ਇਹ ਫ਼ਿਲਮ ਆਪਣੇ ਪੁੱਤਰ ਦੀ ਇਕ ਲਾਈਨ ’ਤੇ ਕੀਤੀ ਸੀ ਤਾਂ ਮੈਂ ਚਾਹੁੰਦਾ ਹਾਂ ਮੇਰੀ ਦਹਾੜ ਹਰ ਉਸ ਬੱਚੇ ਕੋਲ ਜਾਵੇ ਜੋ ਸਕੂਲ ’ਚ ਪੜ੍ਹਦਾ ਹੈ ਤੇ ਜੋ ਨਹੀਂ ਵੀ ਪੜ੍ਹਦਾ ਹੈ, ਉਹ ਵੀ ਆਪਣੇ ਇਤਿਹਾਸ ਬਾਰੇ ਜਾਣੇ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪੂਰਵਜ ਕਿਹੋ ਜਿਹੇ ਸਨ। ਸੱਚ ਕਹਾਂ ਤਾਂ ਮੈਂ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ। ਇਹ ਜ਼ਰੂਰ ਕਹਾਂਗਾ ਕਿ ਇਹ ਮੇਰੀਆਂ ਬਿਹਤਰੀਨ ਫ਼ਿਲਮਾਂ ’ਚੋਂ ਇਕ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਪ੍ਰਿਥਵੀਰਾਜ ਚੌਹਾਨ ’ਤੇ ਫ਼ਿਲਮ ਬਣਾਉਣ ਦਾ ਆਇਡੀਆ ਕਿਵੇਂ ਆਇਆ?
ਡਾ. ਚੰਦਰਪ੍ਰਕਾਸ਼ ਦਿਵੇਦੀ–
ਮੈਂ ਹੁਣ ਤੱਕ ਜ਼ਿਆਦਾਤਰ ਇਤਿਹਾਸਿਕ ਫ਼ਿਲਮਾਂ ’ਤੇ ਹੀ ਕੰਮ ਕੀਤਾ ਹੈ। ਭਾਰਤ ਦੇ ਅਤੀਤ ਨੂੰ ਜੇਕਰ ਅਸੀਂ ਵੇਖੀਏ ਤਾਂ ਅਜਿਹਾ ਪਰਾਕ੍ਰਮੀ ਸਮਰਾਟ ਜਿਸ ਦਾ ਸ਼ੌਰਿਆ ਇੰਨਾ ਵਿਸ਼ਾਲ ਹੈ ਤੇ ਜਿਨ੍ਹਾਂ ਦੀ ਸਮਾਜ ਨੂੰ ਲੈ ਕੇ ਅਨੋਖੀ ਸੋਚ ਸੀ। ਮੈਨੂੰ ਲੱਗਾ ਇਹ ਚਰਿੱਤਰ ਸਾਡੇ ਦਰਸ਼ਕਾਂ ਤੋਂ ਅਣਜਾਣਿਅਾ ਹੈ, ਜੇਕਰ ਤੁਸੀਂ ਡਿਸਕਵਰੀ ਦੇ ਐਪੀਸੋਡਜ਼ ਨੂੰ ਛੱਡ ਦਿਓ ਤਾਂ ਜੋ ਵੀ ਫ਼ਿਲਮਾਂ ਬਣੀਆਂ ਹਨ, ਉਹ ਆਜ਼ਾਦੀ ਦੇ ਆਸ-ਪਾਸ ਹੀ ਬਣੀਆਂ ਹਨ ਤਾਂ ਮੈਨੂੰ ਲੱਗਾ ਕਿ ਇਸ ’ਤੇ ਫ਼ਿਲਮ ਬਣਨੀ ਚਾਹੀਦੀ ਹੈ।

ਇੰਡਸਟਰੀ ’ਚ ਬਹੁਤੀਆਂ ਤਜਰਬੇਕਾਰ ਅਦਾਕਾਰਾਂ ਹਨ। ਤੁਸੀਂ ਮਾਨੁਸ਼ੀ ਛਿੱਲਰ ਨੂੰ ਸੰਯੋਗਿਤਾ ਦੇ ਰੂਪ ’ਚ ਕਿਉਂ ਚੁਣਿਆ?
ਡਾ. ਚੰਦਰਪ੍ਰਕਾਸ਼ ਦਿਵੇਦੀ–
ਮੇਰੇ ਦਿਮਾਗ ’ਚ ਸਿਰਫ ਇਹ ਗੱਲ ਸਪੱਸ਼ਟ ਸੀ ਕਿ ਜਿਨ੍ਹਾਂ ਨੇ ਕਰ ਲਿਆ ਉਨ੍ਹਾਂ ਕੋਲ ਇਕ ਹੋਰ ਭੂਮਿਕਾ ਲਿਜਾਣ ਦਾ ਕੋਈ ਮਤਲਬ ਨਹੀਂ ਹੈ। ਜਦੋਂ ਮੈਂ ਆਦਿਤਿਆ ਚੋਪੜਾ ਨੂੰ ਮਿਲਿਆ ਤਾਂ ਉਨ੍ਹਾਂ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਤੁਹਾਡੇ ਦਿਮਾਗ ’ਚ ਕੋਈ ਅਦਾਕਾਰਾ ਹੈ ਇਸ ਕਿਰਦਾਰ ਲਈ ਤਾਂ ਮੈਂ ਕਿਹਾ ਕਿ ਇਕ ਵਾਰ 2017 ਦੀ ਮਿਸ ਵਰਲਡ ਮਾਨੁਸ਼ੀ ਛਿੱਲਰ ਨਾਲ ਤੁਹਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਮੈਂ ਉਨ੍ਹਾਂ ਦੇ ਇੰਟਰਵਿਊ ਦੇ ਛੋਟੇ-ਛੋਟੇ ਕਲਿੱਪ ਵੇਖੇ ਸਨ। ਉਨ੍ਹਾਂ ਦੀ ਆਵਾਜ਼ ਬਹੁਤ ਚੰਗੀ ਹੈ, ਉਹ ਹਿੰਦੀ ਵੀ ਬਹੁਤ ਚੰਗੀ ਬੋਲਦੇ ਹਨ। ਉਨ੍ਹਾਂ ਨੂੰ ਪੂਰੀ ਦੁਨੀਆ ਵਿਸ਼ਵ ਸੁੰਦਰੀ ਮੰਨਦੀ ਹੈ ਤੇ ਸੰਯੋਗਿਤਾ ਵੀ ਬਹੁਤ ਖ਼ੂਬਸੂਰਤ ਹੈ। ਦੂਜੀ ਗੱਲ ਅਸੀਂ ਦੋਵਾਂ ਨੇ 9 ਮਹੀਨੇ ਤੱਕ ਹਰ ਰੋਜ਼ ਲਗਾਤਾਰ ਇਹ ਸਕ੍ਰਿਪਟ ਪੜ੍ਹੀ ਤੇ ਇਸ ਦਾ ਨਤੀਜਾ ਤੁਸੀਂ ਫ਼ਿਲਮ ’ਚ ਵੇਖੋਗੇ ਤਾਂ ਹੈਰਾਨ ਹੋ ਜਾਓਗੇ।

ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਹੋ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਫ਼ਿਲਮ ਕਿੰਨਾ ਕਮਾ ਸਕੇਗੀ?
ਡਾ. ਚੰਦਰਪ੍ਰਕਾਸ਼ ਦਿਵੇਦੀ–
ਮੈਂ ਕਦੇ ਬਾਕਸ ਆਫਿਸ ਕਲੈਕਸ਼ਨ ਬਾਰੇ ਨਹੀਂ ਸੋਚਿਆ। ਹਾਂ, ਮੈਂ ਚਾਹੁੰਦਾ ਹਾਂ ਆਦਿਤਿਆ ਚੋਪੜਾ ਇਸ ਫ਼ਿਲਮ ਤੋਂ ਖ਼ੂਬ ਪੈਸਾ ਕਮਾਉਣ। ਇਹ ਫ਼ਿਲਮ ਚੱਲੇਗੀ ਤਾਂ ਲੋਕ ਇਤਿਹਾਸ ਪ੍ਰਤੀ ਜਾਗਰੂਕ ਵੀ ਹੋਣਗੇ। ਮੇਰਾ ਇਹ ਵੀ ਮੰਨਣਾ ਹੈ ਕਿ ਕਿਸੇ ਵੀ ਫ਼ਿਲਮ ਦਾ ਲੇਖਾ-ਜੋਖਾ ਉਸ ਦੀ ਕਮਾਈ ਤੋਂ ਨਹੀਂ ਕਰਨਾ ਚਾਹੀਦਾ। ਫ਼ਿਲਮਾਂ ਨੂੰ ਇਕ ਹੀ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ ਹਿੱਟ ਜਾਂ ਫਲਾਪ। ਇਸ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਕੋਈ ਜਾਣਨਾ ਨਹੀਂ ਚਾਹੁੰਦਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵਾਇਰਲ

ਸਮਰਾਟ ਪ੍ਰਿਥਵੀਰਾਜ 800 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਸ਼ਾਸਕ ਸਨ ਤਾਂ ਕੀ ਇਸ ਫ਼ਿਲਮ ਦੇ ਜ਼ਰੀਏ ਨਵੀਂ ਪੀੜ੍ਹੀ ਨੂੰ ਮਨੋਰੰਜਨ ਦੇ ਨਾਲ-ਨਾਲ ਇਤਿਹਾਸ ਬੋਧ ਕਰਵਾਉਣ ਦੀ ਕੋਸ਼ਿਸ਼ ਮੰਨਦੇ ਹੋ?
ਡਾ. ਚੰਦਰਪ੍ਰਕਾਸ਼ ਦਿਵੇਦੀ–
ਜੀ ਹਾਂ, ਬਿਲਕੁਲ ਇਹੀ ਕੋਸ਼ਿਸ਼ ਹੈ ਕਿ ਮਨੋਰੰਜਨ ਦੇ ਨਾਲ-ਨਾਲ ਇਤਿਹਾਸ ਦਾ ਬੋਧ ਹੋਵੇ। ਮੈਂ ਚਾਹੁੰਦਾ ਹਾਂ ਲੋਕਾਂ, ਬੱਚਿਆਂ, ਵਿਦਿਆਰਥੀਆਂ ਤੇ ਨਵੇਂ ਡਾਇਰੈਕਟਰਾਂ ’ਚ ਇਤਿਹਾਸ ਪ੍ਰਤੀ ਰੁਚੀ ਜਾਗ੍ਰਿਤ ਹੋਵੇ।

ਅੱਜ-ਕੱਲ ਹਿੰਦੂਤਵ ਨੂੰ ਜਾਗ੍ਰਿਤ ਕਰਨ ਦੀਆਂ ਖ਼ੂਬ ਗੱਲਾਂ ਹੋ ਰਹੀਆਂ ਹਨ ਤਾਂ ਕੀ ਅਸੀਂ ਇਸ ਫ਼ਿਲਮ ਨੂੰ ਵੀ ਇਸ ਨਾਲ ਜੋੜ ਕੇ ਵੇਖੀਏ?
ਡਾ. ਚੰਦਰਪ੍ਰਕਾਸ਼ ਦਿਵੇਦੀ–
ਮੈਂ ਇਸ ਨੂੰ ਹਿੰਦੂਤਵ ਦੇ ਤੌਰ ’ਤੇ ਨਹੀਂ ਸਗੋਂ ਰਾਸ਼ਟਰੀਅਤਾ ਦੇ ਤੌਰ ’ਤੇ ਵੇਖਦਾ ਹਾਂ। ਸਾਡੀ ਰਾਸ਼ਟਰੀਅਤਾ ਕੀ ਹੈ, ਮੈਂ ਭਾਰਤ ਦਾ ਨਾਗਰਿਕ ਹਾਂ ਤਾਂ ਮੇਰਾ ਵਿਸ਼ਵਾਸ ਕਿਸ ’ਚ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਤਾਂ ਉਹ ਮੇਰੇ ਲਈ ਰਾਸ਼ਟਰੀਅਤਾ ਦੀ ਗੱਲ ਹੈ। ਦੇਸ਼ ਪ੍ਰਤੀ ਪ੍ਰੇਮ ਮੇਰੇ ਲਈ ਮਾਇਨੇ ਰੱਖਦਾ ਹੈ। ਚਾਹੇ ਉਹ ਅਕਸ਼ੇ ਕੁਮਾਰ ਹੋਣ ਜਾਂ ਆਦਿਤਿਆ ਚੋਪੜਾ, ਸਾਡੇ ਤਿੰਨਾਂ ਦੇ ਦਿਮਾਗ ’ਚ ਇਕ ਗੱਲ ਸਪੱਸ਼ਟ ਸੀ ਕਿ ਅਸੀਂ ਇਕ ਰਾਸ਼ਟਰ ਨਾਇਕ ਬਾਰੇ ਗੱਲ ਕਰ ਰਹੇ ਹਾਂ।


author

Rahul Singh

Content Editor

Related News