ਫ਼ਿਲਮ ''ਹੇਰਾ ਫੇਰੀ 3'' ਦੀ ਸ਼ੂਟਿੰਗ ਹੋਈ ਸ਼ੁਰੂ, ਕਾਰਤਿਕ ਨਹੀਂ ਅਕਸ਼ੇ ਕੁਮਾਰ ਹੀ ਆਉਣਗੇ ਨਜ਼ਰ

02/21/2023 5:33:00 PM

ਮੁੰਬਈ (ਬਿਊਰੋ) : ਫ਼ਿਲਮ 'ਹੇਰਾ ਫੇਰੀ 3' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। 'ਭੂਲ ਭੁਲਾਇਆ 2' ਤੋਂ ਬਾਅਦ ਸੁਣਨ 'ਚ ਆ ਰਿਹਾ ਸੀ ਕਿ 'ਹੇਰਾ ਫੇਰੀ 3' 'ਚ ਅਕਸ਼ੈ ਕੁਮਾਰ ਦੀ ਜਗ੍ਹਾ ਕਾਰਤਿਕ ਆਰੀਅਨ ਨਜ਼ਰ ਆਉਣ ਵਾਲੇ ਹਨ ਪਰ ਹੁਣ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲੱਗ ਗਿਆ ਹੈ ਕਿਉਂਕਿ ਫ਼ਿਲਮ ਦੇ ਤੀਜੇ ਸੀਕੁਅਲ 'ਚ ਵੀ ਕੋਈ ਹੋਰ ਨਹੀਂ ਸਗੋਂ ਬਾਬੂ ਭਈਆ ਅਤੇ ਘਨਸ਼ਿਆਮ ਦੇ ਨਾਲ ਰਾਜੂ ਦੇ ਕਿਰਦਾਰ 'ਚ ਇਕ ਵਾਰ ਫਿਰ ਅਕਸ਼ੈ ਕੁਮਾਰ ਹੀ ਨਜ਼ਰ ਆਉਣਗੇ। ਇਸ ਦੇ ਨਾਲ ਹੀ 'ਹੇਰਾ ਫੇਰੀ 3' ਦਾ ਨਿਰਦੇਸ਼ਨ ਅਨੀਜ਼ ਬਜ਼ਮੀ ਨਹੀਂ ਸਗੋਂ ਫਰਹਾਦ ਸਾਮਜੀ ਕਰਨ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਫ਼ਿਲਮ 'ਹੇਰਾ ਫੇਰੀ 3' ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਪਹਿਲਾਂ ਖ਼ਬਰਾਂ ਇਹ ਵੀ ਆਈਆਂ ਸਨ ਕਿ ਅਕਸ਼ੈ ਕੁਮਾਰ ਨੇ ਇਹ ਆਖ ਕੇ ਫ਼ਿਲਮ ਛੱਡ ਦਿੱਤੀ ਸੀ ਕਿ ਉਨ੍ਹਾਂ ਨੂੰ ਇਸ ਦੀ ਸਕ੍ਰਿਪਟ ਪਸੰਦ ਨਹੀਂ ਆਈ। 

ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’

ਦੱਸਣਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਫਿਲਮ ਲਈ ਅਕਸ਼ੇ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਨੇ ਮੁੰਬਈ ਦੇ ਐਂਪਾਇਰ ਸਟੂਡੀਓ 'ਚ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਫ਼ਿਲਮ ਦਾ ਪਹਿਲਾ ਭਾਗ ਸਾਲ 2000 'ਚ ਆਇਆ ਸੀ, ਦੂਜਾ ਭਾਗ ਸਾਲ 2006 'ਚ। ਇਸ ਦੇ ਨਾਲ ਹੀ 17 ਸਾਲ ਬਾਅਦ ਫ਼ਿਲਮ ਦਾ ਤੀਜਾ ਭਾਗ ਬਣਨ ਜਾ ਰਿਹਾ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News