ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਨੇ ਦਿਖਾਇਆ ਵੱਡਾ ਦਿਲ, ਦਾਨ ਕੀਤੇ 100 ਕੰਟੇਨਰਸ
Wednesday, Apr 28, 2021 - 03:11 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਉਨ੍ਹਾਂ ਸਿਤਾਰਿਆਂ ’ਚੋਂ ਹਨ ਜੋ ਸਮੇਂ-ਸਮੇਂ ’ਤੇ ਦੇਸ਼ ਦੀ ਮਦਦ ਲਈ ਅੱਗੇ ਆਉਂਦੇ ਹਨ। ਅਕਸ਼ੇ ਕਦੇ ਹੜ੍ਹ ਨਾਲ ਗ੍ਰਸਤ ਲੋਕਾਂ ਦੀ ਮਦਦ ਕਰਦੇ ਹਨ ਕਦੇ ਗਰੀਬਾਂ ਦੀ ਮਦਦ ਕਰਦੇ ਦਿਖਦੇ ਹਨ। ਉੱਧਰ ਹੁਣ ਅਦਾਕਾਰ ਅਕਸ਼ੇ ਕੁਮਾਰ ਨੇ ਕੋਰੋਨਾ ਸੰਕਟ ਦੌਰਾਨ ਮਦਦ ਦਾ ਹੱਥ ਵਧਾਇਆ ਹੈ।
ਦਰਅਸਲ ਕੋਰੋਨਾ ਦੀ ਦੂਜੀ ਲਹਿਰ ’ਚ ਹਸਪਤਾਲਾਂ ’ਚ ਬੈੱਡ, ਦਵਾਈਆਂ ਅਤੇ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ ’ਚ ਅਕਸ਼ੇ ਕੁਮਾਰ ਨੇ ਵੀ 100 ਤੋਂ ਜ਼ਿਆਦਾ ਆਕਸੀਜਨ ਕੰਟੇਨਰਸ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਨੇਕ ਕੰਮ ’ਚ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵੀ ਸਾਥ ਦੇ ਰਹੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵਿੰਕਲ ਖੰਨਾ ਟਵੀਟ ਕਰਕੇ ਹੋਏ ਲਿਖਿਆ ਕਿ ‘ਲੰਡਨ ਦੇ ਦੋ ਡਾਕਟਰਾਂ ਨੇ 120 ਆਕਸੀਜਨ ਕੰਟੇਨਰਸ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉੱਧਰ ਅਕਸ਼ੇ ਕੁਮਾਰ ਅਤੇ ਮੈਂ 100 ਆਕਸੀਜਨ ਕੰਟੇਨਰਸ ਦੀ ਵਿਵਸਥਾ ਕੀਤੀ ਹੈ। ਇਸ ਤਰ੍ਹਾਂ ਨਾਲ ਕੁੱਲ ਮਿਲਾ ਕੇ 220 ਆਕਸੀਜਨ ਕੰਟੇਨਰਸ ਵੰਡੇ ਜਾਣਗੇ।
ਇਸ ਤੋਂ ਪਹਿਲਾਂ ਟਵਿੰਕਲ ਖੰਨਾ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਕਿ ‘ਕਿ੍ਰਪਾ ਕਰਕੇ ਮੈਨੂੰ ਭਰੋਸੇਮੰਦ ਅਤੇ ਪੰਜੀਕ੍ਰਿਤ ਐੱਨ.ਜੀ.ਓ. ਦੇ ਬਾਰੇ ’ਚ ਜਾਣਕਾਰੀ ਦਿਓ, ਜੋ 100 ਆਕਸੀਜਨ ਕੰਟੇਨਰਸ (ਪ੍ਰਤੀ ਮਿੰਟ 4 ਲੀਟਰ ਆਕਸੀਜਨ ਦੀ ਸਪਲਾਈ ਕਰਨ ਵਾਲੇ) ਵੰਡਣ ’ਚ ਮਦਦ ਕਰ ਸਕਣ। ਇਹ ਕੰਟੇਨਰਸ ਸਿੱਧੇ ਯੂ.ਕੇ. ਤੋਂ ਉਨ੍ਹਾਂ ਤੱਕ ਪਹੁੰਚਾਏ ਜਾਣਗੇ।
ਅਕਸ਼ੇ ਕੁਮਾਰ ਨੇ ਇਸ ਤੋਂ ਪਹਿਲਾਂ ਕ੍ਰਿਕਟਰ ਅਤੇ ਪੂਰਬੀ ਦਿੱਲੀ ਦੇ ਸੰਸਦ ਗੌਤਮ ਗੰਭੀਰ ਦੀ ਸੰਸਥਾ ਨੂੰ 1 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਗੌਤਮ ਨੇ ਟਵੀਟ ਕਰਕੇ ਕਿਹਾ ਸੀ ਕਿ ‘ਇਸ ਦੁੱਖ ਦੇ ਸਮੇਂ ’ਚ ਹਰੇਕ ਮਦਦ ਉਮੀਦ ਦੀ ਕਿਰਨ ਦੀ ਤਰ੍ਹਾਂ ਹੈ। ਅਕਸ਼ੇ ਕੁਮਾਰ ਦਾ ਸ਼ੁੱਕਰੀਆ’ ਜਿਨ੍ਹਾਂ ਨੇ ਲੋੜਵੰਦਾਂ ਲਈ ਗੌਤਮ ਗੰਭੀਰ ਫਾਊਂਡੇਸ਼ਨ ਨੂੰ ਖਾਣਾ, ਦਵਾਈਆਂ ਅਤੇ ਆਕਸੀਜਨ ਲਈ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ। ਭਗਵਾਨ ਉਨ੍ਹਾਂ ਨੂੰ ਆਸ਼ੀਰਵਾਦ ਦੇਣ’। ਗੌਤਮ ਗੰਭੀਰ ਦੀ ਸੰਸਥਾ ਗਰੀਬਾਂ ਲਈ ਖਾਣੇ ਦਾ ਬੰਦੋਬਸਤ ਕਰਦੀ ਹੈ।