''ਬੜੇ ਮੀਆਂ ਛੋਟੇ ਮੀਆਂ'' ਦੀ ਰਿਲੀਜ਼ਿੰਗ ਨੂੰ ਲੈ ਕੇ ਵੱਡੀ ਅਪਡੇਟ, ਜਾਣ ਫੈਨਜ਼ ਦੇ ਚਿਹਰੇ ''ਤੇ ਆਵੇਗਾ ਨੂਰ

Wednesday, Jan 10, 2024 - 11:31 AM (IST)

''ਬੜੇ ਮੀਆਂ ਛੋਟੇ ਮੀਆਂ'' ਦੀ ਰਿਲੀਜ਼ਿੰਗ ਨੂੰ ਲੈ ਕੇ ਵੱਡੀ ਅਪਡੇਟ, ਜਾਣ ਫੈਨਜ਼ ਦੇ ਚਿਹਰੇ ''ਤੇ ਆਵੇਗਾ ਨੂਰ

ਨਵੀਂ ਦਿੱਲੀ : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੀ ਆਉਣ ਵਾਲੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਸੁਰਖੀਆਂ 'ਚ ਹੈ। ਫ਼ਿਲਮ ਦੇ ਐਲਾਨ ਮਗਰੋਂ ਹੀ ਪ੍ਰਸ਼ੰਸਕ ਇਸ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਹਨ। ਲੰਬੇ ਸਸਪੈਂਸ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ ਕੀਤਾ ਹੈ। ਅਕਸ਼ੈ ਕੁਮਾਰ ਨੇ 'ਬੜੇ ਮੀਆਂ ਛੋਟੇ ਮੀਆਂ' ਦੀ ਰਿਲੀਜ਼ ਲਈ 2024 ਦਾ ਬਹੁਤ ਖ਼ਾਸ ਦਿਨ ਚੁਣਿਆ ਹੈ। 
ਅਕਸ਼ੈ ਕੁਮਾਰ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਤਿਉਹਾਰਾਂ ਦੇ ਸੀਜ਼ਨ 'ਚ ਹੀ ਰਿਲੀਜ਼ ਕਰਦੇ ਹਨ। ਤਾਂ ਜੋ ਫ਼ਿਲਮ ਕਾਰੋਬਾਰ ਨੂੰ ਛੁੱਟੀ ਦਾ ਫਾਇਦਾ ਮਿਲ ਸਕੇ। ਹੁਣ ਅਦਾਕਾਰ ਨੇ 'ਬੜੇ ਮੀਆਂ ਛੋਟੇ ਮੀਆਂ' ਲਈ ਵੀ ਵੱਡਾ ਤਿਉਹਾਰ ਚੁਣਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਅੱਜ ਸੋਸ਼ਲ ਮੀਡੀਆ 'ਤੇ 'ਬੜੇ ਮੀਆਂ ਛੋਟੇ ਮੀਆਂ' ਦਾ ਲੁੱਕ ਸ਼ੇਅਰ ਕੀਤਾ ਸੀ ਅਤੇ ਨਾਲ ਹੀ ਸਪੱਸ਼ਟ ਕੀਤਾ ਕਿ 'ਬੜੇ ਮੀਆਂ ਛੋਟੇ ਮੀਆਂ' ਇਸ ਸਾਲ ਈਦ 'ਤੇ ਰਿਲੀਜ਼ ਹੋ ਰਹੀ ਹੈ ਯਾਨੀ ਇਹ ਫ਼ਿਲਮ 10 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਬੜੇ ਮੀਆਂ ਛੋਟੇ ਮੀਆਂ' ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਇਸ ਨਾਲ ਹੀ ਇਹ ਫ਼ਿਲਮ ਵਾਸੂ ਭਗਨਾਨੀ ਤੇ ਜੈਕੀ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਹੈ। ਫ਼ਿਲਮ 'ਚ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੇ ਫਨ ਨਾਲ ਭਰਪੂਰ ਐਕਸ਼ਨ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖ਼ਾਨ ਦਾ ਦਿਹਾਂਤ, ਪ੍ਰੋਸਟੇਟ ਕੈਂਸਰ ਦੇ ਸਨ ਸ਼ਿਕਾਰ

ਦੱਸਣਯੋਗ ਹੈ ਕਿ 'ਬੜੇ ਮੀਆਂ ਛੋਟੇ ਮੀਆਂ' ਦੇ ਕਈ ਸਟੰਟ ਸੀਨ ਹਾਲੀਵੁੱਡ ਐਕਸ਼ਨ ਮਾਹਿਰਾਂ ਦੀ ਟੀਮ ਨਾਲ ਸ਼ੂਟ ਕੀਤੇ ਗਏ ਹਨ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੇ ਨਾਲ, ਸੋਨਾਕਸ਼ੀ ਸਿਨਹਾ, ਮਾਨੁਸ਼ੀ ਛਿੱਲਰ ਤੇ ਅਲਾਇਆ ਐੱਫ ਵੀ ਫ਼ਿਲਮ ਦਾ ਹਿੱਸਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News