‘ਫਿਲਹਾਲ 2’ ਦਾ ਸ਼ੂਟ ਸ਼ੁਰੂ, ਅਕਸ਼ੇ ਕੁਮਾਰ ਤੇ ਐਮੀ ਵਿਰਕ ਨਾਲ ਨਜ਼ਰ ਆਈ ਪੂਰੀ ਟੀਮ

12/15/2020 7:33:28 PM

ਜਲੰਧਰ (ਬਿਊਰੋ)– ਨਵੰਬਰ, 2019 ’ਚ ਰਿਲੀਜ਼ ਹੋਏ ਗੀਤ ‘ਫਿਲਹਾਲ’ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਇਹ ਗੀਤ ਅੱਜ ਵੀ ਲੋਕਾਂ ਦੇ ਦਿਲਾਂ ’ਚ ਤਾਜ਼ਾ ਹੈ। ਗੀਤ ਨੂੰ ਯੂਟਿਊਬ ’ਤੇ 898 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਦੀ ਸਫਲਤਾ ਨੂੰ ਅੱਗੇ ਵਧਾਉਂਦਿਆਂ ਅੱਜ ਇਸ ਦੇ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਜੀ ਹਾਂ, ‘ਫਿਲਹਾਲ 2’ ਦਾ ਸ਼ੂਟ ਅੱਜ ਸ਼ੁਰੂ ਹੋ ਚੁੱਕਾ ਹੈ, ਜਿਸ ਦੀ ਜਾਣਕਾਰੀ ਗੀਤ ਦੀ ਟੀਮ ਵਲੋਂ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਗਈ ਹੈ। ਇਨ੍ਹਾਂ ਤਸਵੀਰਾਂ ’ਚ ਅਕਸ਼ੇ ਕੁਮਾਰ, ਐਮੀ ਵਿਰਕ, ਜਾਨੀ, ਨੁਪੁਰ ਸੈਨਨ ਤੇ ਅਰਵਿੰਦਰ ਖਹਿਰਾ ਨਜ਼ਰ ਆ ਰਹੇ ਹਨ। ਅੱਜ ਨੁਪੁਰ ਸੈਨਨ ਦਾ ਜਨਮਦਿਨ ਵੀ ਹੈ ਤੇ ਇਸ ਗੱਲ ਦੀ ਖੁਸ਼ੀ ਬਿਆਨ ਕਰਦਿਆਂ ਨੁਪੁਰ ਨੇ ਇਕ ਖਾਸ ਕੈਪਸ਼ਨ ਲਿਖੀ ਹੈ।

ਨੁਪੁਰ ਲਿਖਦੀ ਹੈ, ‘15•12•2020 It’s my first working birthday as an actor!! 😇 My heart is full and I’m so thankful to have spent my special day with such talented energies.⭐️ There couldn’t have been a better birthday gift from the universe than to have me on set in front of the camera. The journey of #Filhall2 begins today.’

 
 
 
 
 
 
 
 
 
 
 
 
 
 
 
 

A post shared by Nupur Sanon (@nupursanon)

ਦੱਸਣਯੋਗ ਹੈ ਕਿ ‘ਫਿਲਹਾਲ’ ਗੀਤ ਨੂੰ ਬੀ ਪਰਾਕ ਨੇ ਆਵਾਜ਼ ਦਿੱਤੀ ਸੀ ਤੇ ਕਿਸੇ ਕਾਰਨ ਕਰਕੇ ਉਹ ਟੀਮ ਨਾਲ ਸ਼ੂਟ ਦਾ ਹਿੱਸਾ ਨਹੀਂ ਬਣ ਸਕੇ। ਉਥੇ ‘ਫਿਲਹਾਲ’ ਗੀਤ ’ਚ ਨੁਪੁਰ ਤੇ ਅਕਸ਼ੇ ਕੁਮਾਰ ਦੀ ਜੋੜੀ ਲੋਕਾਂ ਵਲੋਂ ਖੂਬ ਪਸੰਦ ਕੀਤੀ ਗਈ ਹੈ, ਜਦਕਿ ਐਮੀ ਵਿਰਕ ਨੇ ਗੈਸਟ ਅਪੀਅਰੈਂਸ ਨਿਭਾਈ ਸੀ।

ਨੋਟ– ਤੁਸੀਂ ‘ਫਿਲਹਾਲ 2’ ਗੀਤ ਦੀ ਕਿੰਨੀ ਕੁ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News