ਫ਼ਿਲਮੀ ਜਗਤ ਤੋਂ ਵੱਡੀ ਖ਼ਬਰ ; ਟਲ਼ ਗਈ ''Son of Sardar 2'' ਦੀ ਰਿਲੀਜ਼ ਡੇਟ

Sunday, Jul 20, 2025 - 11:29 AM (IST)

ਫ਼ਿਲਮੀ ਜਗਤ ਤੋਂ ਵੱਡੀ ਖ਼ਬਰ ; ਟਲ਼ ਗਈ ''Son of Sardar 2'' ਦੀ ਰਿਲੀਜ਼ ਡੇਟ

ਮੁੰਬਈ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ 2' ਹੁਣ 1 ਅਗਸਤ ਨੂੰ ਰਿਲੀਜ਼ ਹੋਵੇਗੀ। ਅਜੇ ਦੇਵਗਨ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਨ ਆਫ ਸਰਦਾਰ 2' ਨੂੰ ਲੈ ਕੇ ਚਰਚਾ 'ਚ ਹਨ। ਇਹ ਫਿਲਮ ਸਾਲ 2012 'ਚ ਪ੍ਰਦਰਸ਼ਿਤ ਸੁਪਰਹਿਟ ਫਿਲਮ 'ਸਨ ਆਫ ਸਰਦਾਰ' ਦਾ ਸੀਕਵਲ ਹੈ। 

PunjabKesari

ਫਿਲਮ 'ਸਨ ਆਫ ਸਰਦਾਰ 2' ਪਹਿਲਾਂ 25 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਦੀ ਰਿਲੀਜ਼ ਡੇਟ ਅੱਗੇ ਵਧ ਗਈ ਹੈ। ਮੇਕਅਰਜ਼ ਨੇ ਨਵੀਂ ਰਿਲੀਜ਼ ਡੇਟ ਅਨਾਊਂਟ ਕਰ ਦਿੱਤੀ ਹੈ। ਮੇਕਰਜ਼ ਨੇ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ ਅਤੇ ਇਸ 'ਚ ਲਿਖਿਆ ਹੈ,''ਹਾਸੇ ਦੇ ਇਸ ਧਮਾਕੇ ਨੂੰ ਹੁਣ ਨਵੀਂ ਤਾਰੀਖ਼ ਮਿਲ ਗਈ ਹੈ। 'ਸਨ ਆਫ ਸਰਦਾਰ 2' ਹੁਣ ਦੁਨੀਆ ਭਰ ਦੇ ਸਿਨੇਮਾਘਰਾਂ 'ਚ 1 ਅਗਸਤ 2025 ਨੂੰ ਰਿਲੀਜ਼ ਹੋਵੇਗੀ।'' ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਨ ਆਫ ਸਰਦਾਰ 2' ਅਜੇ ਦੇਵਗਨ ਨਾਲ ਮ੍ਰਿਣਾਲ ਠਾਕੁਰ, ਚੰਕੀ ਪਾਂਡੇ, ਰਵੀ ਕਿਸ਼ਨ, ਵਿੰਦੂ ਦਾਰਾ ਸਿੰਘ ਅਤੇ ਸੰਜੇ ਮਿਸ਼ਰਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News