''ਭੋਲਾ'' ਦਾ ਪਹਿਲਾ ਰੋਮਾਂਟਿਕ ਟਰੈਕ ''ਨਜ਼ਰ ਲੱਗ ਜਾਏਗੀ'' ਅੱਜ ਹੋਵੇਗਾ ਰਿਲੀਜ਼

02/20/2023 12:48:45 PM

ਮੁੰਬਈ (ਬਿਊਰੋ) - ਫ਼ਿਲਮ 'ਭੋਲਾ' ਦੇ ਰੋਮਾਂਟਿਕ ਟਰੈਕ 'ਨਜ਼ਰ ਲੱਗ ਜਾਏਗੀ' ਨੇ ਆਪਣੀ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਹੀ ਹਲਚਲ ਮਚਾ ਦਿੱਤੀ ਹੈ। ਇਹ ਗੀਤ 20 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਟ੍ਰੈਕ ਦੀ ਇਕ 30-ਸੈਕੰਡ ਦੀ ਆਡੀਓ ਕਲਿੱਪ ਇਸ ਦੇ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਭੇਜੀ ਗਈ ਸੀ। ਉਨ੍ਹਾਂ ਨੂੰ ਅਜੇ ਦੇਵਗਨ ਦਾ ਵਿਸ਼ੇਸ਼ ਤੋਹਫ਼ਾ ਬਹੁਤ ਪਸੰਦ ਆਇਆ। 

ਅਮਾਲਾ ਤੇ ਅਜੈ ਦੀ ਵਿਸ਼ੇਸ਼ਤਾ ਵਾਲਾ ਇਹ ਗੀਤ ਦਰਸ਼ਕਾਂ ਦੀ ਦਿਲਚਸਪੀ ਨੂੰ ਵਧਾਏਗਾ ਕਿਉਂਕਿ ਹਿੰਦੀ ਡੈਬਿਊ ਕਰਨ ਵਾਲੀ ਅਮਾਲਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਵੱਡੀਆਂ ਅੱਖਾਂ ਤੇ ਮਨਮੋਹਕ ਮੁਸਕਰਾਹਟ ਵਾਲੀ ਅਭਿਨੇਤਰੀ ਅਜੇ ਦੇਵਗਨ ਦੇ ਪਿਆਰ ਦੀ ਭੂਮਿਕਾ ਨਿਭਾ ਰਹੀ ਹੈ। ਅਜੈ ਦਾ ਕਹਿਣਾ ਹੈ, ''ਗੀਤ ਫ਼ਿਲਮ ਦੇ ਭਾਵਨਾਤਮਕ ਪੱਖ ਨੂੰ ਫੜਦਾ ਹੈ। ਮੈਨੂੰ ਖੁਸ਼ੀ ਹੈ ਕਿ ਇਰਸ਼ਾਦ, ਜਾਵੇਦ ਅਲੀ ਤੇ ਰਵੀ ਬਸਰੂਰ ਖੂਬਸੂਰਤੀ ਨਾਲ ਇਕੱਠੇ ਹੋਏ ਹਨ।'' ਭੋਲਾ 30 ਮਾਰਚ, 2023 ਨੂੰ ਸਿਨੇਮਾਘਰਾਂ ’ਚ ਆਉਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News