Ajay Devgn ਨੇ ਆਨ ਸਕ੍ਰੀਨ ਬੇਟੀ ਜਾਨਕੀ ਬੋਦੀਵਾਲਾ ਨੂੰ ਨਵੀਂ ਫ਼ਿਲਮ ਦੀਆਂ ਦਿੱਤੀਆਂ ਵਧਾਈਆਂ

Saturday, Jun 22, 2024 - 11:37 AM (IST)

Ajay Devgn ਨੇ ਆਨ ਸਕ੍ਰੀਨ ਬੇਟੀ ਜਾਨਕੀ ਬੋਦੀਵਾਲਾ ਨੂੰ ਨਵੀਂ ਫ਼ਿਲਮ ਦੀਆਂ ਦਿੱਤੀਆਂ ਵਧਾਈਆਂ

ਮੁੰਬਈ- ਅਦਾਕਾਰ ਅਜੇ ਦੇਵਗਨ ਆਖ਼ਰੀ ਵਾਰ ਫ਼ਿਲਮ 'ਸ਼ੈਤਾਨ' 'ਚ ਨਜ਼ਰ ਆਏ ਹਨ। ਅਦਾਕਾਰ ਦੀ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਸੀ। ਇਸ ਫ਼ਿਲਮ ਨੇ 211.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ 'ਚ ਅਜੇ ਦੇਵਗਨ ਤੋਂ ਇਲਾਵਾ 'ਆਰ ਮਾਧਵਨ', 'ਜੋਤਿਕਾ' ਅਤੇ 'ਜਾਨਕੀ ਬੋਦੀਵਾਲਾ' ਦੀ ਵੀ ਅਹਿਮ ਭੂਮਿਕਾਵਾਂ ਹਨ। ਇਸ ਫ਼ਿਲਮ 'ਚ ਜਾਨਕੀ ਬੋਦੀਵਾਲਾ ਨੇ ਅਜੇ ਦੇਵਗਨ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ।

 

ਉਸ ਸਮੇਂ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਹੁਣ ਇੱਕ ਵਾਰ ਫਿਰ ਜਾਨਕੀ ਬੋਦੀਵਾਲਾ ਸੁਰਖੀਆਂ 'ਚ ਹੈ। ਜਾਨਕੀ ਬੋਦੀਵਾਲਾ ਦੀ ਨਵੀਂ ਫਿਲਮ 'ਤ੍ਰਿਸ਼ਾ ਆਨ ਦ ਰੌਕਸ' 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਅਜਿਹੇ 'ਚ ਅਜੇ ਦੇਵਗਨ ਨੇ ਆਪਣੀ ਆਨ-ਸਕਰੀਨ ਬੇਟੀ ਜਾਨਕੀ ਬੋਦੀਵਾਲਾ ਨੂੰ ਉਸ ਦੀ ਨਵੀਂ ਫਿਲਮ ਲਈ ਵਧਾਈਆਂ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਸ਼ੋਹਰਤ ਕਮਾਉਣ ਵਾਲੀ ਫਰਾਹ ਨੇ 36 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ

ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਨਕੀ ਦੀ ਫਿਲਮ ਤ੍ਰਿਸ਼ਾ ਆਨ ਦ ਰੌਕਸ ਦਾ ਪੋਸਟਰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਅਦਾਕਾਰਾ ਨੂੰ ਟੈਗ ਕੀਤਾ ਅਤੇ ਲਿਖਿਆ, 'ਜਾਨਕੀ ਬੋਦੀਵਾਲਾ ਨੂੰ ਤੁਹਾਡੀ ਫ਼ਿਲਮ ਲਈ ਵਧਾਈ। ਟ੍ਰੇਲਰ ਸ਼ਾਨਦਾਰ ਲੱਗ ਰਿਹਾ ਹੈ, ਨਿਰਮਾਤਾਵਾਂ ਅਤੇ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ। ਇਸ ਫ਼ਿਲਮ ਨੂੰ ਸਿਨੇਮਾਘਰਾਂ 'ਚ ਜ਼ਰੂਰ ਦੇਖੋ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਨਦੇਵ ਯਾਗਨਿਕ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਹਿੰਦੀ ਅਤੇ ਗੁਜਰਾਤੀ ਭਾਸ਼ਾਵਾਂ 'ਚ ਰਿਲੀਜ਼ ਹੋ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Punjab Desk

Content Editor

Related News