ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

07/23/2022 11:30:49 AM

ਮੁੰਬਈ-  22 ਜੁਲਾਈ ਨੂੰ 68ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਨਵੀਂ ਦਿੱਲੀ ਪ੍ਰੈਸ ਕਾਨਫ਼ਰੰਸ ਰਾਹੀਂ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਸਾਲ 305 ਫ਼ਿਲਮਾਂ ਨੂੰ ਫ਼ੀਚਰ ਫ਼ਿਲਮ ਸ਼੍ਰੇਣੀ ’ਚ ਨਾਮਜ਼ਦਗੀ ਮਿਲੀ ਹੈ। ਇਹ ਪੁਰਸਕਾਰ ਸਾਲ 2020 ਲਈ ਦਿੱਤੇ ਗਏ ਹਨ। ਇਸ ਸਾਲ ਫ਼ੀਚਰ ਫ਼ਿਲਮ ਜਿਊਰੀ ਦੀ ਅਗਵਾਈ ਫ਼ਿਲਮ ਨਿਰਮਾਤਾ ਵਿਪੁਲ ਸ਼ਾਹ ਨੇ ਕੀਤੀ। ਪੁਰਸਕਾਰਾਂ ਦੀ ਘੋਸ਼ਣਾ ਜਿਊਰੀ  ਮੈਂਬਰ ਧਰਮ ਗੁਲਾਟੀ ਨੇ ਕੀਤੀ । ਰਾਸ਼ਟਰੀ ਫ਼ਿਲਮ ਪੁਰਸਕਾਰ ਇਸ ਸਾਲ ਦੇ ਅੰਤ ’ਚ ਇਕ ਸਮਾਗਮ ’ਚ ਪੇਸ਼ ਕੀਤੇ ਜਾਣਗੇ। 

ਇਹ ਵੀ ਪੜ੍ਹੋ : Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)

ਜੇਤੂਆਂ ਦੀ ਸੂਚੀ ਤੁਸੀਂ ਦੇਖ ਸਕਦੇ ਹੋ

ਸਰਵੋਤਮ ਬੰਗਾਲੀ ਫ਼ਿਲਮ ਅਵੀਜਾਤ੍ਰਿਕ
ਸਰਵੋਤਮ ਹਿੰਦੀ ਫ਼ਿਲਮ ਤੁਲਸੀਦਾਸ ਜੂਨੀਅਰ
ਸਰਵੋਤਮ ਕੰਨੜ ਫ਼ਿਲਮ ਡੋਲੂ 
ਸਰਵੋਤਮ ਮਰਾਠੀ ਫ਼ਿਲਮ ਗੋਸਥਾ ਏਕਾ ਪਠਨਾਚੀ
ਸਰਵੋਤਮ ਤਾਮਿਲ ਫ਼ਿਲਮ ਸ਼ਿਵਰੰਜਨੀਅਮ ਇਨੂਮ ਸਿਲਾ ਪੈਂਗੁਲਮਤ
ਸਰਵੋਤਮ ਤੇਲਗੂ ਫ਼ਿਲਮ ਕਲਰ ਫ਼ੋਟੋ
ਸਰਬੋਤਮ ਅਸਾਮੀ ਫ਼ਿਲਮ ਬ੍ਰਿਜ
ਸਰਬੋਤਮ ਮਲਿਆਲਮ ਫ਼ਿਲਮ ਥਿੰਕਯੂਥ ਨਿਸ਼ਚਿਅਮ

ਸਰਬੋਤਮ ਹਰਿਆਣਵੀ ਫ਼ਿਲਮ
ਦਾਦਾ ਲਖ਼ਮੀ
ਸਰਵੋਤਮ ਫ਼ੀਚਰ ਫ਼ਿਲਮ ਸੂਰਾਈ ਪੋਟੂ(ਤਾਮਿਲ ਫ਼ਿਲਮ)
 
ਸਰਵੋਤਮ ਅਦਾਕਾਰਾ ਅਪਰਨਾ ਬਾਲਮੁਰਲੀ ​​(ਸੂਰਾਈ ਪੋਤਰੂ)
ਸਰਵੋਤਮ ਅਦਾਕਾਰ  ਅਜੇ ਦੇਵਗਨ (ਤਾਨਾਜੀ: ਦਿ ਅਨਸੰਗ ਵਾਰੀਅਰ), ਸੂਰਿਆ  (ਸੂਰਾਈ ਪੋਤਰੂ)
ਸਰਵੋਤਮ ਪੁਰਸ਼ ਪਲੇਬੈਕ ਗਾਇਕ ਰਾਹੁਲ ਦੇਸ਼ਪਾਂਡੇ (ਮੀ ਵਸੰਤਰਾਓ)
ਸਰਵੋਤਮ ਮਹਿਲਾ ਪਲੇਬੈਕ ਗਾਇਕਾ ਨਚੰਮਾ (ਏ.ਕੇ ਅਯੱਪਨ ਕੋਸ਼ਿਅਮ)
ਸਰਵੋਤਮ ਸਹਾਇਕ ਅਦਾਕਾਰ ਬੀਜੂ ਮੈਨਨ (ਏ.ਕੇ ਅਯੱਪਨ ਕੋਸ਼ਿਅਮ)
ਸਰਵੋਤਮ ਸਹਾਇਕ ਅਦਾਕਾਰਾ ਲਕਸ਼ਮੀ ਪ੍ਰਿਆ ਚੰਦਰਮੌਲੀ (ਸਿਵਰੰਜਮਨੀਅਮ ਇਨਮ ਸਿਲੇ ਪੇਂਗਲਮ)
ਸਰਵੋਤਮ ਨਿਰਦੇਸ਼ਕ ਸਚਿਦਾਨੰਦਨ ਕੇ.ਆਰ (ਏ.ਕੇ ਅਯੱਪਨ ਕੋਸ਼ਿਅਮ)

ਸਰਵੋਤਮ ਐਕਸ਼ਨ ਅਤੇ ਨਿਰਦੇਸ਼ਨ
ਰਾਜਸ਼ੇਖਰ, ਮਾਫੀਆ ਸਾਸੀ ਅਤੇ ਸੁਪਰੀਮ ਸੁੰਦਰ (ਏ.ਕੇ ਅਯੱਪਨ ਕੋਸ਼ਿਅਮ)
ਸਰਵੋਤਮ ਕੋਰੀਓਗ੍ਰਾਫ਼ਰ ਸੰਧਿਆ ਰਾਜੂ (ਨਾਟਿਅਮ, ਤੇਲਗੂ)

ਸਰਵੋਤਮ ਬੋਲ
ਮਨੋਜ ਮੁਤਨਸ਼ੀਰ (ਸਾਇਨਾ)

ਸਰਬੋਤਮ ਸੰਗੀਤ ਨਿਰਦੇਸ਼ਨ
ਥਮਨ ਐੱਸ (ਅਲਾ ਵੈਂਕਟਪੁਰਮੁੱਲੂ)

ਸਰਵੋਤਮ ਕਾਸਟਿਊਮ ਡਿਜ਼ਾਈਨਰ
ਨਚੀਕੇਤ ਬਰਵੇ ਅਤੇ ਮਹੇਸ਼ ਸ਼ੇਰਲਾ (ਤਾਹਨਾਜੀ ਦਿ ਅਨਸੰਗ ਵਾਰੀਅਰ)
ਸਰਵੋਤਮ ਪਟਕਥਾ (ਮੂਲ) ਸ਼ਾਲਿਨੀ ਊਸ਼ਾ ਨਾਇਰ ਅਤੇ ਸੁਧਾ ਕੋਂਗਾਰਾ (ਸੂਰਾਈ ਪੋਟੂ)
ਸਰਬੋਤਮ ਪ੍ਰਸਿੱਧ ਫ਼ਿਲਮ ਤਾਨਾਜੀ: ਦਿ ਅਨਸੰਗ ਵਾਰੀਅਰ

ਇਹ ਵੀ ਪੜ੍ਹੋ : ਬਲੈਕ ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖ਼ੂਬਸੂਰਤ ਲੁੱਕ, ਲੰਡਨ ’ਚ ਪਤੀ ਰਾਹੁਲ ਨਾਲ ਦਿੱਤੇ ਸ਼ਾਨਦਾਰ ਪੋਜ਼

ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ ਦਾ ਇਹ ਤੀਜਾ ਨੈਸ਼ਨਲ ਅਵਾਰਡ ਹੈ। ਇਸ ਦੇ ਨਾਲ ਹੀ ਇਸ ਸਾਲ ਕਿਸੇ ਵੀ ਫ਼ਿਲਮ ਨੂੰ ਬੈਸਟ ਕ੍ਰਿਟਿਕਸ ਦਾ ਅਵਾਰਡ ਨਹੀਂ ਮਿਲਿਆ ਹੈ। ਕੋਰੋਨਾ ਮਹਾਮਾਰੀ ਕਾਰਨ ਕੋਈ ਦਾਖ਼ਲਾ ਨਹੀਂ ਆਇਆ ਹੈ। ਭਾਰਤੀ ਸਿਨੇਮਾ ਦੀ ਪਹਿਲੀ ਅਦਾਕਾਰਾ ਦੇਵਿਕਾ ਰਾਣੀ ’ਤੇ ਆਧਾਰਿਤ ਕਿਸ਼ਵਰ ਦੇਸਾਈ ਦੀ ਕਿਤਾਬ ‘The Longest Kiss’ ਨੂੰ ਸਿਨੇਮਾ ’ਤੇ ਸਰਵੋਤਮ ਕਿਤਾਬ ਦਾ ਪੁਰਸਕਾਰ ਮਿਲਿਆ। ਵਿਸ਼ਾਲ ਭਾਰਦਵਾਜ ਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਦਸਤਾਵੇਜ਼ੀ 1232 ਕਿਲੋਮੀਟਰ ਦੇ ਗੀਤ ‘ਮਰੇਂਗੇ ਤੋ ਵਹੀ ਜਾ ਕਰ’ ਲਈ ਗੈਰ-ਫ਼ੀਚਰ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਜਿੱਤਿਆ।
 


Shivani Bassan

Content Editor

Related News