ਪਿਤਾ ਦੀ ਬਰਥ ਐਨਵਰਸਰੀ ''ਤੇ ਭਾਵੁਕ ਹੋਏ ਅਜੇ ਦੇਵਗਨ ਤਸਵੀਰ ਸਾਂਝੀ ਕਰ ਆਖੀ ਇਹ ਗੱਲ

Saturday, Jun 25, 2022 - 03:08 PM (IST)

ਪਿਤਾ ਦੀ ਬਰਥ ਐਨਵਰਸਰੀ ''ਤੇ ਭਾਵੁਕ ਹੋਏ ਅਜੇ ਦੇਵਗਨ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਅਦਾਕਾਰ ਅਜੇ ਦੇਵਗਨ ਸੋਸ਼ਲ ਮੀਡੀਆ 'ਤੇ ਉਂਝ ਤਾਂ ਜ਼ਿਆਦਾ ਐਕਟਿਵ ਨਹੀਂ ਰਹਿੰਦੇ, ਪਰ ਜਦੋਂ ਵੀ ਕਦੇ ਉਨ੍ਹਾਂ ਦੀ ਕੋਈ ਪੋਸਟ ਆਉਂਦੀ ਹੈ ਤਾਂ ਉਹ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਅੱਜ ਅਜੇ ਦੇਵਗਨ ਦੇ ਸਵ. ਪਿਤਾ ਵੀਰੂ ਦੇਵਗਨ ਦਾ ਜਨਮਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ। 

PunjabKesari
ਅਜੇ ਦੇਵਗਨ ਨੇ ਆਪਣੇ ਪਿਤਾ ਵੀਰੂ ਦੀ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-'ਮੈਂ ਉਨ੍ਹਾਂ ਦੀ ਮੁਸਕਾਨ ਨੂੰ ਕਦੇ ਹਰਾ ਨਹੀਂ ਪਾਇਆ... ਹੈਪੀ ਬਰਥਡੇਅ ਪਾਪਾ'। ਇਸ ਤਸਵੀਰ 'ਚ ਅਜੇ ਦੇ ਪਿਤਾ ਹੱਸਦੇ ਹੋਏ ਨਜ਼ਰ ਆ ਰਹੇ ਹਨ। 
ਦੱਸ ਦੇਈਏ ਕਿ ਅਜੇ ਦੇਵਗਨ ਦੇ ਪਿਤਾ ਦਾ ਸਾਲ 2019 'ਚ ਦਿਹਾਂਤ ਹੋ ਗਿਆ ਸੀ। ਅਦਾਕਾਰ ਆਪਣੇ ਪਿਤਾ ਦੇ ਕਾਫੀ ਕਰੀਬ ਸਨ। 

PunjabKesari
ਦੱਸ ਦੇਈਏ ਕਿ ਅਜੇ ਦੇ ਪਿਤਾ ਵੀਰੂ ਦੇਵਗਨ ਨੇ ਬਾਲੀਵੁੱਡ ਦੀਆਂ ਕਈ ਨਾਮੀ ਫਿਲਮਾਂ 'ਚ ਅਦਾਕਾਰ ਅਤੇ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ 'ਚ 80 ਤੋਂ ਜ਼ਿਆਦਾ ਫਿਲਮਾਂ 'ਚ ਐਕਸ਼ਨ ਅਤੇ ਫਾਈਟਿੰਗ ਸੀਨਸ ਨੂੰ ਨਿਰਦੇਸ਼ਿਤ ਕੀਤਾ ਸੀ। ਇੰਨਾ ਹੀ ਨਹੀਂ ਅਜੇ ਦੇਵਗਨ ਦਾ ਫੇਮਸ ਦੋ ਬਾਈਕ ਵਾਲਾ ਸਟੰਟ ਵੀ ਉਨ੍ਹਾਂ ਦੇ ਪਿਤਾ ਨੇ ਹੀ ਡਾਇਰੈਕਟਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਆਜ ਕਾ ਅਰਜੁਨ', 'ਰਾਮ ਤੇਰੀ ਗੰਗਾ ਮੈਲੀ ਹੋ ਗਈ', 'ਦਿਲਜਲੇ', 'ਏਕ ਹੀ ਰਾਸਤਾ','ਪ੍ਰੇਮ ਰੋਗ', 'ਸੋਨੇ ਪਰ ਸੁਹਾਗਾ', 'ਖੂਨ ਭਰੀ ਮਾਂਗ', ਵਰਗੀਆਂ ਹਿੱਟ ਫਿਲਮਾਂ ਲਈ ਵੀ ਕੰਮ ਕੀਤਾ ਸੀ। 


author

Aarti dhillon

Content Editor

Related News