ਕਨਿਕਾ ਕਪੂਰ ਦੀ ਵੈਡਿੰਗ ਰਿਸੈਪਸ਼ਨ ’ਤੇ ਪਹੁੰਚੀ ਅਜੇ ਦੇਵਗਨ ਦੀ ਧੀ, ਲੋਕਾਂ ਨੂੰ ਬਣਾਇਆ ਦੀਵਾਨਾ

Tuesday, May 24, 2022 - 01:50 PM (IST)

ਕਨਿਕਾ ਕਪੂਰ ਦੀ ਵੈਡਿੰਗ ਰਿਸੈਪਸ਼ਨ ’ਤੇ ਪਹੁੰਚੀ ਅਜੇ ਦੇਵਗਨ ਦੀ ਧੀ, ਲੋਕਾਂ ਨੂੰ ਬਣਾਇਆ ਦੀਵਾਨਾ

ਮੁੰਬਈ: ਕਨਿਕਾ ਕਪੂਰ ਇਨ੍ਹੀਂ ਦਿਨੀ ਆਪਣੇ ਦੂਜੇ ਵਿਆਹ ਲਈ ਚਰਚਾ ’ਚ ਹੈ। ਹਾਲ ਹੀ ’ਚ ਕਨਿਕਾ ਨੇ ਆਪਣੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਲੰਡਨ ’ਚ ਕੀਤਾ ਹੈ। ਜਿਸ ’ਚ ਕਈ ਸਿਤਾਰੇ ਸ਼ਾਮਲ ਹੋਏ ਹਨ ਪਰ ਸਭ ਤੋਂ ਜ਼ਿਆਦਾ ਚਰਚਾ ’ਚ ਅਜੇ ਦੇਵਗਨ, ਕਾਜੋਲ ਅਤੇ ਉਨ੍ਹਾਂ ਦੀ ਧੀ ਨਿਆਸਾ ਦੇਵਗਨ ਰਹੀ। ਨਿਆਸਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ

ਨਿਆਸਾ ਦੇ ਲੁੱਕ ਦੀ ਗੱਲ ਕਰੀਏ ਤਾਂ ਨਿਆਸਾ ਪਿੰਕ ਕਲਰ ਦੀ ਬਾਡੀਕੋਨ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਖੁੱਲ੍ਹੇ ਵਾਲਾਂ ’ਚ ਉਹ ਆਪਣੀ ਲੁੱਕ ਨੂੰ ਹੋਰ ਵਧੀਆ ਦਿਖਾ ਰਹੀ ਹੈ। ਕਨਿਕਾ ਦੀ ਇਸ ਪਾਰਟੀ ’ਚ ਗੁਰੂ ਰੰਧਾਵਾ ਅਤੇ ਸ਼ੇਖਰ ਰਵਜਿਆਨੀ ਵੀ ਨਜ਼ਰ ਆਏ।PunjabKesari

ਨਿਆਸਾ ਆਏ ਦਿਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਬੀਤੀ ਰਾਤ ਉਹ ਕਨਿਕਾ ਕਪੂਰ ਦੇ ਵੈਡਿੰਗ ਰਿਸੈਪਸ਼ਨ ’ਚ ਪਹੁੰਚੀ ਸੀ। ਇਸ ਦੌਰਾਨ ਨਿਆਸਾ ਨੇ ਆਪਣੇ ਅਤੇ ਕਨਿਕਾ ਨਾਲ ਬਹੁਤ ਸਾਰੀਆਂ ਤਸਵੀਰਾਂ ਖਿੱਚਵਾਈਆਂ ਸਨ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤਹਿਲਕਾਂ ਮਚਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਮਾਹਿਰਾ ਸ਼ਰਮਾ ਨੂੰ ਦੇਖਿਆ ਗਿਆ ਏਅਰਪੋਰਟ, ਬਾਡੀ ਸ਼ੇਮਿੰਗ ਦਾ ਸਾਹਮਣਾ ਕਰ ਰਹੀ ਹਸੀਨਾ

ਨਿਆਸਾ ਆਪਣੇ ਦੋਸਤ ਵੇਦਾਂਤ ਮਹਾਜਨ ਅਤੇ ਓਰਹਾਨ ਨਾਲ ਪਾਰਟੀ 'ਚ ਪਹੁੰਚੀ ਸੀ। ਇਸ ਦੌਰਾਨ ਨਿਆਸਾ ਉਨ੍ਹਾਂ ਨਾਲ ਵੱਖ-ਵੱਖ ਸਟਾਈਲ ’ਚ ਪੋਜ਼ ਦਿੰਦੀ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ: ਮੈਰੂਨ ਟਾਪ ਅਤੇ ਬਲੈਕ ਸ਼ਾਰਟਸ 'ਚ ਮੌਨੀ ਰਾਏ ਨੇ ਲਗਾਇਆ ਹੌਟਨੈੱਸ ਦਾ ਤੜਕਾ, ਦੇਖੋ ਤਸਵੀਰਾਂ

ਨਿਆਸਾ ਦੇਵਗਨ ਫ਼ਿਲਹਾਲ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਪਰ ਲੋਕ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਨੀਸਾ ਦੀ ਕੋਈ ਵੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਾਇਰਲ ਹੋਣ ’ਚ ਸਮਾਂ ਨਹੀਂ ਲੱਗਦਾ। ਪ੍ਰਸ਼ੰਸਕ ਨਿਆਸਾ ਦੀ ਖੂਬ ਤਾਰੀਫ਼ ਕਰ ਰਹੇ ਹਨ

 

 


author

Anuradha

Content Editor

Related News