‘ਗੰਗੂਬਾਈ ਕਾਠੀਆਵਾੜੀ’ ਦੇ ਟਰੇਲਰ ਤੋਂ ਪਹਿਲਾਂ ਅਜੇ ਦੇਵਗਨ ਦੀ ਲੁੱਕ ਆਈ ਸਾਹਮਣੇ

02/03/2022 1:49:16 PM

ਮੁੰਬਈ (ਬਿਊਰੋ)– ‘ਗੰਗੂਬਾਈ ਕਾਠੀਆਵਾੜੀ’ ਤੋਂ ਅਜੇ ਦੇਵਗਨ ਦੀ ਫਰਸਟ ਲੁੱਕ ਰਿਲੀਜ਼ ਹੋਈ ਹੈ। ਸਿਰ ’ਤੇ ਟੋਪੀ, ਸਫੈਦ ਪੈਂਟ-ਸ਼ਰਟ ਤੇ ਹਲਕੇ ਰੰਗ ਦਾ ਬਲੇਜ਼ਰ ਪਹਿਨੇ ਨਜ਼ਰ ਆਏ ਅਜੇ ਦੇਵਗਨ ਦੀ ਲੁੱਕ ਕਾਫੀ ਇੰਟੈਂਸ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਪੋਸਟਰ ’ਚ ਅਜੇ ਦੇਵਗਨ ਸਲਾਮ ਕਰਦੇ ਦਿਖਾਈ ਦੇ ਰਹੇ ਹਨ। ਫ਼ਿਲਮ ਦਾ ਟਰੇਲਰ 4 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਅਜੇ ਦੇਵਗਨ, ਆਲੀਆ ਭੱਟ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਅਜੇ ਦੇਵਗਨ ਇਸ ਵਾਰ ‘ਗੰਗੂਬਾਈ ਕਾਠੀਆਵਾੜੀ’ ’ਚ ਅਲੱਗ ਰੋਲ ’ਚ ਨਜ਼ਰ ਆਉਣ ਵਾਲੇ ਹਨ।

ਹਾਲ ਹੀ ’ਚ ਸੰਜੇ ਲੀਲਾ ਭੰਸਾਲੀ ਪ੍ਰੋਡਕਸ਼ਨ ਨੇ ਫ਼ਿਲਮ ਤੋਂ ਮਹਿਲਾ ਡਾਨ ਬਣੀ ਆਲੀਆ ਭੱਟ ਦੀ ਲੁੱਕ ਰਿਲੀਜ਼ ਕੀਤੀ ਸੀ ਤੇ ਹੁਣ ਅਜੇ ਦੇਵਗਨ ਦੀ ਇਹ ਲੁੱਕ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News