ਅਜੇ ਦੇਵਗਨ ਦੀ ਪ੍ਰਸ਼ੰਸਕ ਨੇ ਆਟੋਗ੍ਰਾਫ ਨੂੰ ਬਣਾ ਲਿਆ ਟੈਟੂ, ਹੋਈ ਭਾਵੁਕ

Tuesday, Dec 21, 2021 - 05:31 PM (IST)

ਅਜੇ ਦੇਵਗਨ ਦੀ ਪ੍ਰਸ਼ੰਸਕ ਨੇ ਆਟੋਗ੍ਰਾਫ ਨੂੰ ਬਣਾ ਲਿਆ ਟੈਟੂ, ਹੋਈ ਭਾਵੁਕ

ਮੁੰਬਈ (ਬਿਊਰੋ)– ਪ੍ਰਸ਼ੰਸਕ ਤੇ ਕਲਾਕਾਰ ਦੋਵੇ ਇਕ-ਦੂਜੇ ਦੇ ਪੂਰਕ ਹਨ। ਪ੍ਰਸ਼ੰਸਕ ਅਕਸਰ ਆਪਣੇ ਪਸੰਦੀਦਾ ਸਿਤਾਰਿਆਂ ਦਾ ਦਿਲ ਜਿੱਤਣ ਲਈ ਖ਼ਾਸ ਤੇ ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਨ। ਅਜਿਹਾ ਹੀ ਇਕ ਅਦਭੁੱਤ ਤਰੀਕਾ ਅਦਾਕਾਰ ਅਜੇ ਦੇਵਗਨ ਦੀ ਪ੍ਰਸ਼ੰਸਕ ਨੇ ਅਪਣਾਇਆ। ਦਰਅਸਲ ਅਦਾਕਾਰ ਨੇ ਆਪਣੇ ਪ੍ਰਸ਼ੰਸਕ ਨਾਲ ਬੀਤੇ ਐਤਵਾਰ ਮੁਲਾਕਾਤ ਕੀਤੀ ਸੀ, ਜਿਥੇ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਤੇ ਆਟੋਗ੍ਰਾਫ ਲਈ ਬੇਤਾਬ ਸਨ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਇਸ ਪਾਕਿਸਤਾਨੀ ਮੁਟਿਆਰ ਦੀ ਕਰਨਗੇ ਇੱਛਾ ਪੂਰੀ, ਪੜ੍ਹੋ ਪੂਰੀ ਖ਼ਬਰ

ਉਸੇ ਸਮੇਂ ਇਕ ਪ੍ਰਸ਼ੰਸਕ ਨੇ ਅਜੇ ਦੇਵਗਨ ਦਾ ਆਟੋਗ੍ਰਾਫ ਆਪਣੇ ਹੱਥ ’ਤੇ ਲੈ ਲਿਆ ਤੇ ਬਾਅਦ ’ਚ ਇਸ ਆਟੋਗ੍ਰਾਫ ਨੂੰ ਇਕ ਟੈਟੂ ਦਾ ਰੂਪ ਦੇ ਦਿੱਤਾ। ਆਟੋਗ੍ਰਾਫ ਟੈਟੂ ਬਣਵਾਉਣ ਵਾਲੀ ਫੈਨ ਦਾ ਨਾਂ ਸਾਰਿਕਾ ਗੁਪਤਾ ਦੱਸਿਆ ਜਾ ਰਿਹਾ ਹੈ। ਸਾਰਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਅਦਾਕਾਰ ਉਸ ਦੇ ਹੱਥ ’ਤੇ ਆਟੋਗ੍ਰਾਫ ਦੇ ਰਿਹਾ ਹੈ। ਅਜਿਹੇ ਸਮੇਂ ’ਚ ਕਿਸੇ ਵੀ ਪ੍ਰਸ਼ੰਸਕ ਲਈ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਮੁਸ਼ਕਿਲ ਹੁੰਦਾ ਹੈ ਤੇ ਸਾਰਿਕਾ ਨਾਲ ਵੀ ਅਜਿਹਾ ਹੀ ਹੋਇਆ। ਇਸ ਸਮੇਂ ਉਸ ਦੇ ਚਿਹਰੇ ਦੇ ਹਾਵ-ਭਾਵ ਤੋਂ ਭਾਵਨਾਵਾਂ ਦਿਖਾਈ ਦਿੰਦੀਆਂ ਹਨ।

ਸਾਰਿਕਾ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲ ਹਰ ਪੱਖ ਤੋਂ ਬਹੁਤ ਮੁਸ਼ਕਿਲ ਰਹੇ ਪਰ ਇਕ ਪ੍ਰਸ਼ੰਸਕ ਹੋਣ ਦੇ ਨਾਤੇ ਮੈਂ ਇਹ ਕਹਾਂਗੀ ਕਿ ਅਜੇ ਦੇਵਗਨ ਨੂੰ ਦੇਖਣਾ ਵੀ ਔਖਾ ਸੀ। ਮੈਂ ਦੋ ਸਾਲਾਂ ਬਾਅਦ ਮੁੰਬਈ ਜਾ ਸਕੀ ਤੇ ਮੈਂ ਇਸ ਨੂੰ ਖ਼ਾਸ ਬਣਾਉਣਾ ਚਾਹੁੰਦਾ ਸੀ। ਇਸ ਲਈ ਮੈਂ ਆਟੋਗ੍ਰਾਫ ਨੂੰ ਟੈਟੂ ਬਣਵਾ ਲਿਆ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਨੇ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਖਿੱਚੀਆਂ ਤਸਵੀਰਾਂ ਤੋਂ ਬਣਿਆ ਕੌਲਾਜ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਇਸ ਤਸਵੀਰ ਨੂੰ ਟਵਿਟਰ ’ਤੇ ਸਾਂਝਾ ਕਰਦਿਆਂ ਅਜੇ ਦੇਵਗਨ ਨੇ ਲਿਖਿਆ, ‘ਮੈਂ ਜਾਣਦਾ ਹਾਂ ਕਿ ਪਿਛਲੇ 2 ਸਾਲ ਬਹੁਤ ਮੁਸ਼ਕਿਲ ਸਨ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਤੇ ਇਸ ਨੂੰ ਖ਼ਾਸ ਬਣਾਉਣ, ਇੰਨੇ ਪਿਆਰ ਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News