ਆਫ਼ ਸ਼ੋਲਡਰ ਕ੍ਰੌਪ ਟੌਪ ’ਚ ਗਲੈਮਰਸ ਨਜ਼ਰ ਆਈ ਅਜੇ ਦੇਵਗਨ ਦੀ ਧੀ ਨਿਆਸਾ, ਦੋਸਤਾਂ ਨਾਲ ਕੀਤੀ ਖੂਬ ਮਸਤੀ

07/04/2022 2:39:36 PM

ਬਾਲੀਵੁੱਡ ਡੈਸਕ: ਅਦਾਕਾਰਾ ਕਾਜੋਲ ਅਤੇ ਅਜੇ ਦੇਵਗਨ ਦੀ ਧੀ ਨਿਆਸਾ ਦੇਵਗਨ ਸਭ ਤੋਂ ਮਸ਼ਹੂਰ ਸਟਾਰ ਕਿਡਸ ’ਚੋਂ ਇਕ ਹੈ। ਉਹ ਅਕਸਰ ਆਪਣੇ ਗਲੈਮਰਸ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਤੋਂ ਇਲਾਵਾ ਨਿਆਸਾ ਆਪਣੇ ਦੋਸਤਾਂ ਨਾਲ ਆਊਟਿੰਗ ’ਤੇ ਵੀ ਜਾਂਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। 

PunjabKesari

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

ਹਾਲ ਹੀ ’ਚ ਨਿਆਸਾ ਨੂੰ ਦੋਸਤਾਂ ਨਾਲ ਪਾਰਟੀ ਕਰਦੇ ਹੋਏ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸਾਹਮਣੇ ਆਈ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ  ਕਾਜੋਲ ਅਤੇ ਅਜੇ ਦੇਵਗਨ ਦੀ ਲਾਡਲੀ ਆਪਣੇ ਦੋਸਤਾਂ ਨਾਲ ਖ਼ੂਬ ਮਸਤੀ ਕਰ ਰਹੀ ਹੈ ਅਤੇ ਕੈਮਰੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

ਲੁੱਕ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਨਿਆਸਾ ਆਫ਼ ਸ਼ੋਲਡਰ ਵਾਈਟ ਕ੍ਰੌਪ ਟੌਪ ਅਤੇ ਪੈਂਟ ’ਚ ਬੋਲਡ ਅਤੇ ਗਲੈਮਰਸ ਨਜ਼ਰ ਆ ਰਹੀ ਹੈ। ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਇਸ ਦੇ ਨਾਲ ਹੀ ਉਸ ਦੇ ਦੋਸਤ ਵੀ ਕਾਫ਼ੀ ਗਲੈਮਰਸ ਲੱਗ ਰਹੇ ਹਨ ਅਤੇ ਨਿਆਸਾ ਨਾਲ ਖੂਬ ਮਸਤੀ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਨਿਆਸਾ ਦੇਵਗਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਅਕਸਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਉਂਦੀ ਹੈ।


Anuradha

Content Editor

Related News