ਅਜੇ ਦੇਵਗਨ ਦੀ ''ਸ਼ੈਤਾਨ'' ਨੇ ਪਹਿਲੇ ਦਿਨ ਬਾਕਸ ਆਫਿਸ ''ਤੇ ਕੀਤਾ ਧਮਾਕਾ, ਕਮਾਏ ਇੰਨੇ ਕਰੋੜ

Saturday, Mar 09, 2024 - 01:57 PM (IST)

ਅਜੇ ਦੇਵਗਨ ਦੀ ''ਸ਼ੈਤਾਨ'' ਨੇ ਪਹਿਲੇ ਦਿਨ ਬਾਕਸ ਆਫਿਸ ''ਤੇ ਕੀਤਾ ਧਮਾਕਾ, ਕਮਾਏ ਇੰਨੇ ਕਰੋੜ

ਮੁੰਬਈ (ਬਿਊਰੋ) - ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਸ਼ੈਤਾਨ' ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਫ਼ਿਲਮ 'ਚ ਅਜੇ ਦੇਵਗਨ, ਜੋਤਿਕਾ, ਆਰ ਮਾਧਵਨ ਅਤੇ ਜਾਨਕੀ ਬੋਦੀਵਾਲਾ ਨੇ ਕੰਮ ਕੀਤਾ ਹੈ। 'ਸ਼ੈਤਾਨ' ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਦੀ ਰਿਪੋਰਟ ਆ ਗਈ ਹੈ। ਅਜੇ ਦੇਵਗਨ, ਆਰ ਮਾਧਵਨ ਅਤੇ ਜਯੋਤਿਕਾ ਸਟਾਰਰ ਫ਼ਿਲਮ 'ਸ਼ੈਤਾਨ' 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਜਦੋਂ ਤੋਂ ਫਿਲਮ 'ਸ਼ੈਤਾਨ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਫ਼ਿਲਮ ਨੂੰ ਦੇਖਣ ਲਈ ਲੋਕਾਂ 'ਚ ਹਲਚਲ ਮਚ ਗਈ ਹੈ। ਕਾਲੇ ਜਾਦੂ ਦੀ ਖੇਡ ਇਸ ਫ਼ਿਲਮ 'ਚ ਵੀ ਦੇਖਣ ਨੂੰ ਮਿਲੀ ਹੈ। ਫ਼ਿਲਮ 'ਚ ਅਜੇ ਦੇਵਗਨ ਅਤੇ ਜਯੋਤਿਕਾ ਇਸ ਕਾਲੇ ਜਾਦੂ ਅਤੇ ਸ਼ੈਤਾਨ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਕਾਲਾ ਜਾਦੂ ਕਰਨ ਵਾਲਾ ਸ਼ੈਤਾਨ ਕੋਈ ਹੋਰ ਨਹੀਂ ਸਗੋਂ ਆਰ ਮਾਧਵਨ ਹੈ। ਅਜੇ ਦੇਵਗਨ ਦੀ 'ਸ਼ੈਤਾਨ' ਨੇ ਐਡਵਾਂਸ ਬੁਕਿੰਗ 'ਚ ਚੰਗੀ ਕਲੈਕਸ਼ਨ ਕਰਨ ਤੋਂ ਬਾਅਦ ਹੁਣ ਪਹਿਲੇ ਦਿਨ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। 'ਸ਼ੈਤਾਨ' ਦਾ ਪਹਿਲੇ ਦਿਨ ਦਾ ਸੰਗ੍ਰਹਿ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : 3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...

ਦੱਸਿਆ ਜਾ ਰਿਹਾ ਹੈ ਕਿ 'ਸ਼ੈਤਾਨ' ਨੇ ਪਹਿਲੇ ਦਿਨ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ 'ਚ ਲਗਭਗ 15.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ੁੱਕਰਵਾਰ, ਮਾਰਚ 08, 2024 ਨੂੰ 'ਸ਼ੈਤਾਨ' ਦੀ ਕੁੱਲ ਮਿਲਾ ਕੇ 25.70% ਹਿੰਦੀ ਆਕਯੂਪੈਂਸੀ ਸੀ।

ਇਹ ਖ਼ਬਰ ਵੀ ਪੜ੍ਹੋ :  ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ

ਦੱਸ ਦੇਈਏ ਕਿ ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸ਼ੈਤਾਨ' 8 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਅਜੇ ਦੇਵਗਨ, ਜੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਸਾਲ ਅਜੇ ਦੀਆਂ 5 ਹੋਰ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਅਜੇ ਦੇਵਗਨ ਦੀਆਂ ਇਨ੍ਹਾਂ ਫਿਲਮਾਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News