ਫ਼ਿਲਮ ‘ਪੋਨੀਯਿਨ ਸੇਲਵਨ 1’ ਦੇ ਪ੍ਰਮੋਸ਼ਨ ’ਚ ਐਸ਼ਵਰਿਆ ਰਾਏ ਦੀ ਰਵਾਇਤੀ ਲੁੱਕ ਆਈ ਸਾਹਮਣੇ, ਦੇਖੋ ਤਸਵੀਰਾਂ

Sunday, Sep 25, 2022 - 12:06 PM (IST)

ਫ਼ਿਲਮ ‘ਪੋਨੀਯਿਨ ਸੇਲਵਨ 1’ ਦੇ ਪ੍ਰਮੋਸ਼ਨ ’ਚ ਐਸ਼ਵਰਿਆ ਰਾਏ ਦੀ ਰਵਾਇਤੀ ਲੁੱਕ ਆਈ ਸਾਹਮਣੇ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਪ੍ਰਸ਼ੰਸਕ ਉਸ ਨੂੰ ਹਰ ਅਵਤਾਰ ’ਚ ਦੇਖਣਾ ਪਸੰਦ ਕਰਦੇ ਹਨ ਪਰ ਜਦੋਂ ਉਹ ਖ਼ਾਸ ਤੌਰ ’ਤੇ ਰਵਾਇਤੀ ਲੁੱਕ ’ਚ ਨਜ਼ਰ  ਆਉਂਦੀ ਹੈ ਤਾਂ ਉਸ ਦਾ ਲੁੱਕ ਹਮੇਸ਼ਾ ਵਾਇਰਲ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਮਣੀ ਰਤਨਮ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਪੋਨੀਯਿਨ ਸੇਲਵਨ 1’ ਦੇ ਪ੍ਰਮੋਸ਼ਨ ’ਚ ਰੁੱਝੀ ਐਸ਼ਵਰਿਆ ਇਕ ਤੋਂ ਵਧ ਕੇ ਇਕ ਲੁੱਕ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਗਾਇਕਾ ਨੇਹਾ ਕੱਕੜ ਨੇ ਅਦਾਕਾਰਾ ਸਰਗੁਣ ਮਹਿਤਾ ਦੀਆਂ ਤਾਰੀਫ਼ਾ ਦੇ ਬੰਨ੍ਹੇ ਪੁਲ, ਕਿਹਾ- ‘ਭਗਵਾਨ ਤੁਹਾਨੂੰ ਖੁਸ਼ ਰੱਖੇ’

PunjabKesari

ਹਾਲ ਹੀ ’ਚ ਐਸ਼ਵਰਿਆ ਰਾਏ ਬੱਚਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ ਹਨ। ਅਦਾਕਾਰਾ ਤਸਵੀਰਾਂ ਨੇ ਆਪਣੇ ਰਵਾਇਤੀ ਲੁੱਕ ’ਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਦੱਸ ਦੇਈਏ ਬੀਤੇ ਦਿਨ ਐਸ਼ਵਰਿਆ ਨੇ ਮੁੰਬਈ ’ਚ ਪੂਰੀ ਟੀਮ ਨਾਲ ਫ਼ਿਲਮ ਦੀ ਪ੍ਰਮੋਸ਼ਨ ਕੀਤੀ। ਇਸ ਦੌਰਾਨ ਐਸ਼ਵਰਿਆ ਚਿੱਟੇ ਰੰਗ ਦੇ ਫੁੱਲ ਸਲੀਵ ਐਥਨਿਕ ਸੂਟ ’ਚ ਕਾਫ਼ੀ ਖੂਬਸੂਰਤ ਨਜ਼ਰ ਆਈ। 

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਅਦਾਕਾਰਾ ਨੇ ਇਸ ਦੇ ਨਾਲ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ। ਲਾਈਟ  ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਨੇ ਮੱਥੇ ’ਤੇ ਇਕ ਛੋਟੀ ਜਿਹੀ ਬਿੰਦੀ ਲਗਾਈ ਹੋਈ ਹੈ ਜੋ ਐਸ਼ਵਰਿਆ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਬੱਚਨ ਬਾਹੂ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਨਿਰਦੇਸ਼ਕ ਮਣੀ ਰਤਨਮ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਪੋਨੀਯਿਨ ਸੇਲਵਨ 1’ ਇਸ ਸਮੇਂ ਸੁਰਖੀਆਂ ’ਚ ਹੈ। ਐਸ਼ਵਰਿਆ ਰਾਏ ਬੱਚਨ ਇਸ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਐਸ਼ਵਰਿਆ ਰਾਏ ਲੰਮੇ ਸਮੇਂ ਬਾਅਦ ਪਰਦੇ ’ਤੇ ਵਾਪਸੀ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਪਤੀ ਹੈਰੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਫ਼ਿਲਮ ’ਚ ਐਸ਼ਵਰਿਆ ਦਾ ਡਬਲ ਰੋਲ ਹੈ। ਉਹ ‘ਰਾਣੀ ਮੰਦਾਕਿਨੀ ਦੇਵੀ’ ਅਤੇ ‘ਰਾਣੀ ਨੰਦਿਨੀ’ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ‘ਪੋਨੀਯਿਨ ਸੇਲਵਨ 1’ 30 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ।


author

Shivani Bassan

Content Editor

Related News