ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ
Monday, Oct 02, 2023 - 03:21 PM (IST)
ਮੁੰਬਈ (ਬਿਊਰੋ)– ਐਸ਼ਵਰਿਆ ਰਾਏ ਬੱਚਨ ਜਿਥੇ ਵੀ ਜਾਂਦੀ ਹੈ, ਆਪਣੀ ਖ਼ੂਬਸੂਰਤੀ ਦਾ ਜਾਦੂ ਬਿਖੇਰਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਵਧੀਆ ਮਾਡਲ ਵੀ ਹੈ, ਇਸੇ ਲਈ ਉਸ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਹ ਸੁੰਦਰਤਾ ਦੇ ਮਾਮਲੇ ’ਚ ਅੱਜ ਵੀ ਚੰਗੇ ਲੋਕਾਂ ਨੂੰ ਪਿੱਛੇ ਛੱਡ ਦਿੰਦੀ ਹੈ। ਇਕ ਵਾਰ ਫਿਰ ਉਸ ਨੇ ਆਪਣਾ ਜਾਦੂ ਦਿਖਾ ਕੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ।
ਐਸ਼ਵਰਿਆ ਰਾਏ ਪੈਰਿਸ ਫੈਸ਼ਨ ਵੀਕ ਦੌਰਾਨ ਪੈਰਿਸ ਦੇ ਆਈਫਲ ਟਾਵਰ ਵਿਖੇ ਆਯੋਜਿਤ ਲੋਰੀਅਲ ਪੈਰਿਸ ਫੈਸ਼ਨ ਸ਼ੋਅ ’ਚ ਨਜ਼ਰ ਆਈ। ਇਸ ਦੌਰਾਨ ਗੋਲਡਨ ਰੰਗ ਦੇ ਚਮਕੀਲੇ ਗਾਊਨ ’ਚ ਅਦਾਕਾਰਾ ਦੀ ਖ਼ੂਬਸੂਰਤੀ ਦੇਖਣ ਵਾਲੀ ਸੀ। ਇਸ ਗਾਊਨ ’ਚ ਇਕ ਵੱਡੇ ਕੇਪ ਵਾਲੀ ਜੈਕੇਟ ਸੀ, ਜੋ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।
ਹਾਲਾਂਕਿ ਇਸ ਦੌਰਾਨ ਐਸ਼ਵਰਿਆ ਦੇ ਵਾਲਾਂ ਨੇ ਸਭ ਤੋਂ ਜ਼ਿਆਦਾ ਸੁਰਖ਼ੀਆਂ ਬਟੋਰੀਆਂ। ਉਸ ਨੇ ਸੁਨਹਿਰੀ ਰੰਗ ਦੇ ਵਾਲਾਂ ਨਾਲ ਰੈਂਪ ਵਾਕ ਕੀਤਾ, ਜਿਸ ਨੇ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੱਤਾ। ਹਾਈਲਾਈਟਿੰਗ ਕਵਰ, ਗੋਲਡਨ ਹਾਈ ਹੀਲ, ਸਟੇਟਮੈਂਟ ਡਾਇਮੰਡ ਰਿੰਗਸ ਉਸ ਦੀ ਦਿੱਖ ਨੂੰ ਸਟਾਈਲਿਸ਼ ਬਣਾਉਣ ’ਚ ਮਦਦ ਕਰ ਰਹੇ ਸਨ।
ਕਾਫ਼ੀ ਸਮੇਂ ਬਾਅਦ ਐਸ਼ਵਰਿਆ ਰਾਏ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਅਜਿਹੇ ’ਚ ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕੇ। ਕੁਝ ਉਸ ਨੂੰ ‘ਗੋਲਡਨ ਗਰਲ’ ਕਹਿ ਰਹੇ ਹਨ ਤੇ ਕੁਝ ਉਸ ਨੂੰ ‘ਗੋਲਡਨ ਕੁਈਨ’ ਕਹਿ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਐਸ਼ਵਰਿਆ ਰਾਣੀ ਸੀ, ਹੈ ਤੇ ਹਮੇਸ਼ਾ ਰਹੇਗੀ, ਹੇ ਭਗਵਾਨ ਕਿੰਨੀ ਖ਼ੂਬਸੂਰਤ ਹੈ।’’
ਮੇਕਅੱਪ ਦੀ ਗੱਲ ਕਰੀਏ ਤਾਂ ਰੈਂਪ ਵਾਕ ਲਈ ਐਸ਼ਵਰਿਆ ਨੇ ਗਲੈਮ ਤਸਵੀਰਾਂ ਲਈ ਬੋਲਡ ਬਲੈਕ ਵਿੰਗਡ ਆਈਲਾਈਨਰ, ਚਮਕਦਾਰ ਗੋਲਡਨ ਆਈਸ਼ੈਡੋ, ਪਿੰਕ ਲਿਪ ਸ਼ੇਡ, ਆਨ-ਫਲੇਕਡ ਆਈਬ੍ਰੋਜ਼, ਬ੍ਰੌਂਜ਼ਰ, ਬੀਮਿੰਗ ਹਾਈਲਾਈਟਰ ਚੁਣੇ। ਇਸ ਸ਼ਾਨਦਾਰ ਦਿੱਖ ਲਈ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਐਸ਼ਵਰਿਆ ਦਾ ਇਹ ਅੰਦਾਜ਼ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।