ਦੀਪਿਕਾ ਪਾਦੂਕੋਣ ਨੂੰ ਮਿਲ ਕੇ ਐਸ਼ਵਰਿਆ ਰਾਏ ਹੋਈ ਭਾਵੁਕ

Sunday, Jul 14, 2024 - 11:59 AM (IST)

ਦੀਪਿਕਾ ਪਾਦੂਕੋਣ ਨੂੰ ਮਿਲ ਕੇ ਐਸ਼ਵਰਿਆ ਰਾਏ ਹੋਈ ਭਾਵੁਕ

ਮੁੰਬਈ- ਮੁਕੇਸ਼ ਅੰਬਾਨੀ ਦੇ ਬੇਟੇ ਦਾ ਵਿਆਹ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਨੰਤ ਅਤੇ ਰਾਧਿਕਾ ਦੀ ਵਿਆਹ ਤੋਂ ਪਹਿਲਾਂ ਦੀ ਰਸਮ ਮਾਰਚ 'ਚ ਹੋਈ ਸੀ, ਜਿਸ ਤੋਂ ਬਾਅਦ ਸਮੇਂ-ਸਮੇਂ 'ਤੇ ਕਈ ਹੋਰ ਫੰਕਸ਼ਨ ਆਯੋਜਿਤ ਕੀਤੇ ਗਏ ਸਨ। 12 ਜੁਲਾਈ ਨੂੰ ਦੋਹਾਂ ਨੇ ਸ਼ਾਹੀ ਅੰਦਾਜ਼ 'ਚ ਵਿਆਹ ਕੀਤਾ ਹੈ। ਇਸ ਸ਼ਾਨਦਾਰ ਵਿਆਹ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਅਨੰਤ ਅਤੇ ਰਾਧਿਕਾ ਦਾ ਸ਼ੁੱਭ ਆਸ਼ੀਰਵਾਦ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਇਕ ਵਾਰ ਫਿਰ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ :ਜ਼ਮੀਨ ਖਿਸਕਣ ਕਾਰਨ ਜੋਸ਼ੀਮਠ ਫਸੀ ਕਵਿਤਾ ਕੌਸ਼ਿਕ ਨਿਕਲੀ ਸੁਰੱਖਿਅਤ ਬਾਹਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਵਿਆਹ ਸਮਾਗਮ 'ਚ ਅੰਬਾਨੀ ਪਰਿਵਾਰ ਅਨੋਖੇ ਲੁੱਕ 'ਚ ਨਜ਼ਰ ਆਇਆ। ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਸਜੀ ਸ਼ਾਮ ਨੂੰ ਹੋਰ ਸੁੰਦਰ ਬਣਾ ਦਿੱਤਾ। ਇਸ ਦੌਰਾਨ ਐਸ਼ਵਰਿਆ ਰਾਏ ਬੱਚਨ ਅਤੇ ਦੀਪਿਕਾ ਪਾਦੂਕੋਣ ਵਿਚਾਲੇ ਹੋਏ ਮਿੱਠੇ ਪਲ ਨੇ ਸਾਰਿਆਂ ਦਾ ਧਿਆਨ ਖਿੱਚਿਆ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੇ ਮਹਿਮਾਨਾਂ ਨੂੰ ਦਿੱਤੇ ਰਿਟਰਨ ਗਿਫਟ, ਵੰਡੀਆਂ 2-2 ਕਰੋੜ ਦੀਆਂ ਘੜੀਆਂ

ਐਸ਼ਵਰਿਆ ਰਾਏ ਬੱਚਨ ਅਤੇ ਦੀਪਿਕਾ ਪਾਦੂਕੋਣ ਨੇ ਇਕੱਠੇ ਕੋਈ ਫਿਲਮ ਨਹੀਂ ਕੀਤੀ ਹੈ ਪਰ ਦੋਵੇਂ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਦੇ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਪ੍ਰਸ਼ੰਸਕਾਂ ਨੂੰ ਇਹ ਦੇਖਣ ਨੂੰ ਮਿਲਿਆ। ਐਸ਼ਵਰਿਆ ਨੇ ਜਿਵੇਂ ਹੀ ਦੀਪਿਕਾ ਨੂੰ ਦੇਖਿਆ ਉਨ੍ਹਾਂ ਨੇ ਅਦਾਕਾਰਾ ਨੂੰ ਗਲੇ ਲਗਾਇਆ। ਇਸ ਦੌਰਾਨ ਐਸ਼ਵਰਿਆ ਭਾਵੁਕ ਹੋ ਗਈ।ਵਾਇਰਲ ਵੀਡੀਓ 'ਚ ਦੀਪਿਕਾ ਕੈਮਰੇ ਵੱਲ ਪਿੱਠ ਕਰਕੇ ਖੜ੍ਹੀ ਹੈ। ਇਸ ਵੀਡੀਓ 'ਚ ਐਸ਼ਵਰਿਆ ਦਾ ਚਿਹਰਾ ਨਜ਼ਰ ਆ ਰਿਹਾ ਹੈ, ਜਿਸ 'ਚ ਉਹ ਭਾਵੁਕ ਨਜ਼ਰ ਆ ਰਹੀ ਹੈ। ਦੋਵਾਂ ਲੇਡੀ ਸਟਾਰਸ ਦੇ ਇਸ ਵੀਡੀਓ 'ਤੇ ਕਈ ਯੂਜ਼ਰਸ ਰਿਐਕਸ਼ਨ ਦੇ ਰਹੇ ਹਨ। ਵੀਡੀਓ 'ਚ ਰਿਤਿਕ ਰੋਸ਼ਨ ਵੀ ਦੀਪਿਕਾ ਅਤੇ ਐਸ਼ਵਰਿਆ ਦੇ ਬਰਾਬਰ ਖੜ੍ਹੇ ਨਜ਼ਰ ਆ ਰਹੇ ਹਨ।


author

Priyanka

Content Editor

Related News