ਕਾਨਸ 2022 ’ਚ ਐਸ਼ਵਰੀਆ ਰਾਏ ਬੱਚਨ ਨੂੰ ਮਿਲੀ ਹੈਲੀ ਸ਼ਾਹ, ਧੀ ਆਰਾਧਿਆ ਨਾਲ ਗੱਲ ਕਰਦੀ ਨਜ਼ਰ ਆਈ

05/21/2022 4:40:52 PM

ਮੁੰਬਈ: ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਬੱਚਨ, ਹਿਨਾ ਖਾਨ, ਪੂਜਾ ਹੇਗੜੇ, ਉਰਵਸ਼ੀ ਰੌਤੇਲਾ ਸਮੇਤ ਕਈ ਖੂਬਸੂਰਤ ਹਸਤੀਆਂ ਨੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ ਹਨ। ਇਸ ਦੇ ਨਾਲ ਹੀ ਟੀ.ਵੀ. ਅਦਾਕਾਰਾ ਹੈਲੀ ਸ਼ਾਹ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ। ਹੈਲੀ ਸ਼ਾਹ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਹਾਲਾਂਕਿ, ਕਾਨਸ ’ਚ ਹੈਲੀ ਦਾ ‘ਫੈਨ ਗਰਲ ਮੋਮੈਂਟ’ ਉਦੋਂ ਹੋਇਆ ਜਦੋਂ ਉਸ ਦੀ ਮੁਲਾਕਾਤ ਐਸ਼ਵਰਿਆ ਨਾਲ ਹੋਈ। ਉਹ ਐਸ਼ਵਰਿਆ ਵੱਲ ਦੇਖਦੀ ਰਹੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ 'ਤੇ ਨਿਕਹਤ ਨੂੰ ਦਿੱਤੀ ਵਧਾਈ

ਹੈਲੀ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਐਸ਼ਵਰਿਆ ਫੁੱਲਾਂ ਨਾਲ ਸਜੇ ਕਾਲੇ ਗਾਊਨ ’ਚ ਖੂਬਸੂਰਤ ਨਜ਼ਰ ਰਹੀ ਹੈ। ਇਸ ਦੇ ਨਾਲ ਹੈਲੀ ਹਲਕੇ ਹਰੇ ਰੰਗ ਦੇ ਗਾਊਨ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਹੋਰ ਤਸਵੀਰਾਂ ’ਚ ਹੈਲੀ, ਐਸ਼ਵਰਿਆ ਅਤੇ ਉਸ ਦੀ ਧੀ ਆਰਾਧਿਆ ਨਾਲ ਪੋਜ਼ ਦੇ ਰਹੀ ਹੈ।

PunjabKesari

ਇਹ ਵੀ ਪੜ੍ਹੋ: ‘ਡਿਜ਼ਾਈਨਰ’ ਗੀਤ ਦੀ ਸ਼ੂਟਿੰਗ ਦੌਰਾਨ ਦਿਵਿਆ ਖੋਸਲਾ ਨੂੰ ਮੈਟਲ ਡਰੈੱਸ ਪਾਉਣੀ ਪਈ ਮਹਿੰਗੀ, ਵਾਪਰੀ ਇਹ ਘਟਨਾ

ਇਹ ਤਸਵੀਰ ਕਾਨਸ ’ਚ ਲੋਰੀਅਲ ਪੇਰੀਸ ਦੇ ਵੱਲੋਂ ਡੀਨਰ ਪਾਰਟੀ ਦੀ ਹੈ। ਇਸ ਪਾਰਟੀ ’ਚ ਐਸ਼ਵਰੀਆ ਡਬਲ ਸ਼ੇਡੇਡ ਗਾਊਨ ’ਚ ਧੀ ਆਰਾਧਿਆ ਨਾਲ ਸ਼ਾਮਲ ਹੋਈ ਸੀ। ਇੱਥੇ ਵੀ ਹੈਲੀ ਦੀ ਮੁਲਾਕਾਤ ਐਸ਼ਵਰਿਆ ਨਾਲ ਹੋਈ। ਹਾਲਾਂਕਿ ਇੱਥੇ ਉਹ ਆਰਾਧਿਆ ਨਾਲ ਵੀ ਗੱਲ ਕਰਦੀ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ: ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ

ਉਨ੍ਹਾਂ ਨੇ ਐਸ਼ਵਰਿਆ ਨਾਲ ਤਸਵੀਰ ਸਾਂਝੀ ਕਰਦੇ ਲਿਖਿਆ ਕਾਨਸ ’ਚ ‘ਫ਼ੈਨ ਗਰਲ ਮੋਮੈਂਟ’ ਹੋਇਆ।ਜਦੋਂ ਐਸ਼ਵਰਿਆ ਰਾਏ ਨਾਲ ਮਿਲਣ ਦਾ ਮੌਕਾ ਮਿਲਿਆ। ਪ੍ਰਸ਼ੰਸਕ ਇਨ੍ਹਾਂ ਅਦਾਕਾਰਾਂ ਦੀਆਂ ਤਸਵੀਰਾਂ ਬੇਹੱਦ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਹੈਲੀ ਸ਼ਾਹ ਟੀ.ਵੀ. ਸੀਰੀਅਲ ‘ਸਵਰਾਗਿਨੀ’ ਅਤੇ ‘ਦੇਵਾਂਸ਼ੀ’ ’ਚ ਕੰਮ ਕਰ ਚੁੱਕੀ ਹੈ। ਹੈਲੀ ਸ਼ਾਹ ਵੈੱਬ ਸੀਰੀਜ਼ ‘ਇਸ਼ਕ ਮੈਂ ਮਰਜਾਵਾਂ 2’ ’ਚ ਵੀ ਨਜ਼ਰ ਆਈ ਸੀ।


Anuradha

Content Editor

Related News