''ਪੈਰਿਸ ਫੈਸ਼ਨ ਵੀਕ'' ''ਚ ਐਸ਼ਵਰਿਆ ਨੇ ਖ਼ੂਬਸੂਰਤ ਅੰਦਾਜ਼ ''ਚ ਜਿੱਤਿਆ ਲੋਕਾਂ ਦਾ ਦਿਲ, ਵੇਖੋ ਦਿਲਕਸ਼ ਤਸਵੀਰਾਂ

Monday, Oct 04, 2021 - 01:46 PM (IST)

''ਪੈਰਿਸ ਫੈਸ਼ਨ ਵੀਕ'' ''ਚ ਐਸ਼ਵਰਿਆ ਨੇ ਖ਼ੂਬਸੂਰਤ ਅੰਦਾਜ਼ ''ਚ ਜਿੱਤਿਆ ਲੋਕਾਂ ਦਾ ਦਿਲ, ਵੇਖੋ ਦਿਲਕਸ਼ ਤਸਵੀਰਾਂ

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬਿਹਤਰੀਨ ਅਦਾਕਾਰਾ ਦੇ ਨਾਲ-ਨਾਲ ਮਾਡਲ ਵੀ ਹੈ। ਸਾਲ 1994 'ਚ ਉਨ੍ਹਾਂ ਨੇ 'ਮਿਸ ਵਰਲਡ' ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਖ਼ੂਬਸੂਰਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ।

PunjabKesari

ਐਸ਼ਵਿਰਆ ਨੇ 'ਔਰ ਪਿਆਰ ਹੋ ਗਯਾ' ਫ਼ਿਲਮ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਫ਼ਿਲਹਾਲ ਤਾਂ ਐਸ਼ਵਰਿਆ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਐਸ਼ਵਿਰਆ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ। ਫੈਨਜ਼ ਨੇ ਹੀ ਸਗੋਂ ਸਿਤਾਰਿਆਂ ਨੇ ਐਸ਼ਵਰਿਆ ਦਾ ਖ਼ੂਬ ਤਾਰੀਫ਼ ਕੀਤੀ ਹੈ।

PunjabKesari

ਲੁੱਕ ਨੇ ਜਿੱਤਿਆ ਦਿਲ
ਪੈਰਿਸ ਫੈਸ਼ਨ ਵੀਕ 'ਚ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਐਸ਼ਵਰਿਆ ਨੂੰ ਤੁਸੀਂ ਚਿੱਟੇ ਰੰਗ ਦੇ ਗਾਊਨ 'ਚ ਵੇਖ ਸਕਦੇ ਹੋ। ਖੁੱਲ੍ਹੇ ਵਾਲ ਅਤੇ ਨਿਊਡ ਮੇਕਅੱਪ ਨੇ ਐਸ਼ਵਿਰਆ ਦੀ ਲੁੱਕ ਨੂੰ ਚਾਰ ਚੰਨ ਲਾ ਦਿੱਤੇ।

PunjabKesari

ਇਸ ਦੌਰਾਨ ਐਸ਼ਵਰਿਆ ਨੇ ਕਾਫ਼ੀ ਐਂਗਲ ਨਾਲ ਪੋਜ਼ ਦਿੱਤੇ, ਜੋ ਦੀਆਂ ਤਸਵੀਰਾਂ ਉਸ ਦੇ ਫੈਨ ਕਲੱਬ ਪੇਜ਼ਾਂ 'ਤੇ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਪੈਰਿਸ ਫੈਸ਼ਨ ਵੀਕ 'ਚ ਐਸ਼ਵਰਿਆ ਰਾਏ ਬੱਚਨ, ਹੇਲੇਨ ਮਿਰੇਨ ਨਾਲ ਪੋਜ਼ ਦਿੰਦੀ ਵੀ ਨਜ਼ਰ ਆਈ। 

PunjabKesari

ਦੱਸ ਦਈਏ ਕਿ 'ਦੇਵਦਾਸ' ਅਦਾਕਾਰਾ ਹਮੇਸ਼ਾ ਤੋਂ ਹੀ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

PunjabKesari

ਐਸ਼ਵਰਿਆ ਦਾ ਇਹ ਲੁੱਕ ਵੇਖ ਕੇ ਹਰ ਕਿਸੇ ਦੇ ਮੂੰਹ 'ਚੋਂ ਸਿਰਫ਼ 'ਵਾਹ-ਵਾਹ' ਹੀ ਨਿਕਲ ਰਿਹਾ ਹੈ। 


author

sunita

Content Editor

Related News