ਐਸ਼ਵਰਿਆ ਰਾਏ ਬੱਚਨ ਨੂੰ ਸਟਾਈਲ ਬਦਲਣ ਦੀ ਮਿਲੀ ਸਲਾਹ, ਲੋਕਾਂ ਨੇ ਤਸਵੀਰਾਂ ’ਤੇ ਦਿੱਤੀ ਪ੍ਰਤੀਕਿਰਿਆ

Friday, Jun 03, 2022 - 02:51 PM (IST)

ਐਸ਼ਵਰਿਆ ਰਾਏ ਬੱਚਨ ਨੂੰ ਸਟਾਈਲ ਬਦਲਣ ਦੀ ਮਿਲੀ ਸਲਾਹ, ਲੋਕਾਂ ਨੇ ਤਸਵੀਰਾਂ ’ਤੇ ਦਿੱਤੀ ਪ੍ਰਤੀਕਿਰਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ’ਚੋਂ ਇੱਕ ਹੈ। ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ। ਪ੍ਰਸ਼ੰਸਕਾਂ ਨੂੰ ਹਮੇਸ਼ਾ ਹੀ ਉਸ ਦਾ ਲੁੱਕ ਬਹੁਤ ਪਸੰਦ ਆਉਂਦਾ ਹੈ ਪਰ ਹਾਲ ਹੀ ’ਚ ਲੋਕਾਂ ਨੂੰ ਸ਼੍ਰੀਮਤੀ ਬੱਚਨ ਦਾ ਫੈਸ਼ਨ ਸੈਂਸ ਪਸੰਦ ਨਹੀਂ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ

ਪਹਿਲੇ ਐਸ਼ਵਰਿਆ ਨੂੰ ਕਾਨਸ ਲੁੱਕ ਦੇ ਲਈ ਟ੍ਰੋਲ ਕੀਤਾ ਗਿਆ ਸੀ। ਹੁਣ ਫ਼ਿਰ ਐਸ਼ਵਰਿਆ ਆਪਣੇ ਫ਼ੈਸ਼ਨ ਸੈਂਸ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ’ਚ ਆ ਗਈ ਹੈ। ਬੀਤੇ ਦਿਨ ਐਸ਼ਵਰਿਆ ਰਾਏ ਕਾਨਫ਼ਰੈਂਸ ’ਚ ਸ਼ਾਮਲ ਹੋਈ ਸੀ। ਐਸ਼ਵਰਿਆ ਫੁੱਲ ਪ੍ਰਿੰਟਿਡ ਬਲੈਕ ਐਂਡ ਵਾਈਟ ਲੰਬੀ ਡਰੈੱਸ 'ਚ ਨਜ਼ਰ ਆਈ।

PunjabKesari

ਅਦਕਾਰਾ ਨੇ ਗਲੋਇੰਗ ਮੇਕਅੱਪ ਰੈੱਡ  ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਐਸ਼ ਨੇ ਮਿਡਲ ਪਾਰਟ ਕਰਲ ਵਾਲ ਕੀਤੇ ਹਨ। ਹਾਲਾਂਕਿ ਐਸ਼ਵਰਿਆ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਦਰਸ਼ਕਾਂ ਨੂੰ ਇਹ ਲੁੱਕ ਵੀ ਪਸੰਦ ਨਹੀਂ ਆਇਆ।

PunjabKesariPunjabKesariPunjabKesari

ਲੋਕਾਂ  ਨੇ ਸੋਸ਼ਲ ਮੀਡੀਆ ’ਤੇ ਐਸ਼ਵਰਿਆ ਦੀ ਲੁੱਕ ਦਾ ਮਜ਼ਾਕ ਬਣਾਇਆ ਹੈ। ਯੂਜ਼ਰ ਨੇ ਐਸ਼ਵਰਿਆ ਨੂੰ ਸਟਾਈਲ ਬਦਲਣ ਲਈ ਕਿਹਾ ਹੈ। ਐਸ਼ਵਰਿਆ ਦਾ ਡਰੈਸਿੰਗ ਸੈਂਸ ਦੇਖ ਕੇ ਲੋਕੀ ਤੱਕ ਆ ਚੁੱਕੇ ਹਨ। ਇਸ ਤਰ੍ਹਾਂ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ: ਸਟਾਈਲਿਸ਼ ਸਾੜ੍ਹੀ 'ਚ ਮੌਨੀ ਰਾਏ ਦਾ ਫੋਟੋਸ਼ੂਟ, ਟੀ.ਵੀ ਦੀ ਨਾਗਿਨ ਦੀ ਖੂਬਸੂਰਤੀ ਦੇਖ ਪ੍ਰਸ਼ੰਸਕ ਹੋਏ ਹੈਰਾਨ

PunjabKesari

ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਬੱਚਨ ਨਾਲ ਅਬੁ ਧਾਬੀ ’ਚ ਹੋਣ ਵਾਲੇ ਆਈਫ਼ਾ 2022 ਦਾ ਹਿੱਸਾ ਬਣੇਗੀ। ਐਸ਼ਵਰਿਆ ਰਾਏ ਨੇ ਆਪਣੇ ਕਰੀਅਰ ’ਚ ਆਈਫ਼ਾ ’ਚ ਕਈ ਯਾਦਗਾਰ ਪ੍ਰਦਰਸ਼ਨ ਦਿੱਤੇ ਹਨ।
 ਐਸ਼ਵਰਿਆ ਮਣੀ ਰਤਨਮ ਦੀ ਤਾਮਿਲ ਪੀਰੀਅਡ ਡਰਾਮਾ ਪੋਨੀਯਿਨ ਸੇਲਵਨ ’ਚ ਨਜ਼ਰ ਆਵੇਗੀ। ਫ਼ਿਲਮ ’ਚ ਜੈਮ ਰਵੀ, ਚਿਆਨ ਵਿਕਰਮ ਅਤੇ ਕੀਰਤੀ ਸੁਰੇਸ਼ ਵੀ ਹਨ।


author

Anuradha

Content Editor

Related News