ਅੰਬਾਨੀ ਦੀ ਗਣਪਤੀ ਪੂਜਾ ’ਚ ਐਸ਼ਵਰਿਆ ਤੇ ਧੀ ਅਰਾਧਿਆ ਦੇ ਪੰਜਾਬੀ ਲੁੱਕ ਨੇ ਖਿੱਚਿਆ ਧਿਆਨ

Wednesday, Sep 20, 2023 - 02:01 PM (IST)

ਅੰਬਾਨੀ ਦੀ ਗਣਪਤੀ ਪੂਜਾ ’ਚ ਐਸ਼ਵਰਿਆ ਤੇ ਧੀ ਅਰਾਧਿਆ ਦੇ ਪੰਜਾਬੀ ਲੁੱਕ ਨੇ ਖਿੱਚਿਆ ਧਿਆਨ

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੇ ਘਰ ਹੋਣ ਵਾਲੇ ਹਰ ਸੈਲੀਬ੍ਰੇਸ਼ਨ ਸਾਲ ਦਾ ਸਭ ਤੋਂ ਵੱਡਾ ਹਾਈਲਾਈਟ ਬਣ ਜਾਂਦਾ ਹੈ। ਹੁਣ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਦਾ ਗਣੇਸ਼ ਚਤੁਰਥੀ ਦਾ ਸੈਲੀਬ੍ਰੇਸ਼ਨ ਚਰਚਾ ’ਚ ਬਣਿਆ ਹੋਇਆ ਹੈ, ਜੋ ਬੀਤੇ ਦਿਨ ਉਨ੍ਹਾਂ ਦੇ ਮੁੰਬਈ ਸਥਿਤ ਆਲੀਸ਼ਾਨ ਬੰਗਲੇ ਐਂਟੀਲਿਆ ’ਚ ਮਨਾਇਆ ਗਿਆ।

PunjabKesari

ਅੰਬਾਨੀ ਪਰਿਵਾਰ ਦੀ ਗਣਪਤੀ ਪੂਜਾ ’ਚ ਬਾਲੀਵੁੱਡ ਦਾ ਲਗਪਗ ਹਰ ਨਾਮੀ ਹਸਤੀ ਪਹੁੰਚੀ। ਕੋਈ ਆਪਣੇ ਪਾਟਨਰ ਨਾਲ ਤੇ ਕਿਸੇ ਨੇ ਪਰਿਵਾਰ ਨਾਲ ਸੈਲੀਬ੍ਰੇਸ਼ਨ ’ਚ ਹਿੱਸਾ ਲਿਆ। ਇਸ ’ਚ ਬੱਚਨ ਨੂੰਹ ਐਸ਼ਵਰਿਆ ਰਾਏ ਵੀ ਆਪਣੀ ਕੁੜੀ ਅਰਾਧਿਆ ਨਾਲ ਅੰਬਾਨੀ ਦੇ ਘਰ ਪਹੁੰਚੀ। ਦੋਵਾਂ ਦੀ ਐਂਟਰੀ ਇਸ ਸੈਲੀਬ੍ਰੇਸ਼ਨ ’ਚ ਕਾਫ਼ੀ ਖ਼ਾਸ ਰਹੀ ਕਿਉਂਕਿ ਮਾਂ-ਧੀ ਦੀ ਇਸ ਜੋੜੀ ਨੇ ਹਰ ਕਿਸੇ ਦਾ ਧਿਆਨ ਖਿੱਚਿਆ।

PunjabKesari

ਦੱਸ ਦਈਏ ਕਿ ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਗਣੇਸ਼ ਚੁਤਰਥੀ ’ਚ ਟਵਿਨਿੰਗ ਕਰਦੀਆਂ ਹੋਈਆਂ ਨਜ਼ਰ ਆਈਆਂ। ਦੋਵਾਂ ਨੇ ਖ਼ੂਬਸੂਰਤ ਪਟਿਆਲਾ ਸੂਟ ਪਾਇਆ ਹੋਇਆ ਸੀ। ਐਸ਼ਵਰਿਆ ਰਾਏ ਨੀਲੇ ਰੰਗ ਤੇ ਅਰਾਧਿਆ ਪੀਲੇ ਰੰਗ ਦੇ ਆਊਟਫਿੱਟ ’ਚ ਨਜ਼ਰ ਆਈ ਪਰ ਡਿਜ਼ਾਇਨ ਤੇ ਸਟਾਈਲ ਦੋਵਾਂ ਦਾ ਇਕੋ ਜਿਹਾ ਸੀ।

PunjabKesari

 ਅਰਾਧਿਆ ਪੀਚ ਰੰਗ ਦਾ ਇਕ ਪੋਟਲੀ ਬੈਗ ਵੀ ਹੱਥ ’ਚ ਲਈ ਨਜ਼ਰ ਆਈ। ਅੰਬਾਨੀ ਦੀ ਇਸ ਪਾਰਟੀ ਨਾਲ ਐਸ਼ਵਰੀਆ ਰਾਏ ਤੇ ਅਰਾਧਿਆ ਦੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।


author

sunita

Content Editor

Related News