Pics: ਐਸ਼ਵਰਿਆ ਰਾਏ ਨੇ Golden Temple ''ਚ ਆਪਣੇ ਹੱਥਾਂ ਨਾਲ ਬਣਾਇਆ ਲੰਗਰ

Saturday, Feb 27, 2016 - 06:47 PM (IST)

Pics: ਐਸ਼ਵਰਿਆ ਰਾਏ ਨੇ Golden Temple ''ਚ ਆਪਣੇ ਹੱਥਾਂ ਨਾਲ ਬਣਾਇਆ ਲੰਗਰ

ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਫ਼ਿਲਮ ''ਸਰਬਜੀਤ'' ਦੀ ਸ਼ੂਟਿੰਗ ਦੇ ਸਿਲਸਿਲੇ ''ਚ ਪੰਜਾਬ ''ਚ ਹੈ। ਇਸ ਦੌਰਾਨ ਫ਼ਿਲਮ ਦੇ ਕਿਸੇ ਸੀਨ ਦੀ ਸ਼ੂਟਿੰਗ ਲਈ ਉਹ ਅੰਮ੍ਰਿਤਸਰ ''ਚ ਸ੍ਰੀ ਹਰਿਮੰਦਰ ਸਾਹਿਬ ਪੁੱਜੀ। ਫ਼ਿਲਮ ''ਚ ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਭੂਮਿਕਾ ਨਿਭਾ ਰਹੀ ਐਸ਼ਵਰਿਆ ਨੇ ਫ਼ਿਲਮ ਦੇ ਕਿਸੇ ਸੀਨ ਲਈ ਸ੍ਰੀ ਹਰਿਮੰਦਰ ਸਾਹਿਬ ''ਚ ਲੰਗਰ ਬਣਾਇਆ ਅਤੇ ਲੰਗਰ ਖਾਧਾ ਵੀ।

ਦੱਸ ਦਈਏ ਕਿ ਐਸ਼ਵਰਿਆ ਦੇ ਨਾਲ ਉਸ ਦੀ ਬੇਟੀ ਆਰਾਧਿਆ ਵੀ ਆਈ ਹੋਈ ਹੈ।ਨਿਰਦੇਸ਼ਕ ਉਮੰਗ ਕੁਮਾਰ ਦੀ ਇਸ ਫ਼ਿਲਮ ''ਚ ''ਸਰਬਜੀਤ'' ''ਚ ਐਸ਼ਵਰਿਆ ਰਾਏ ਬੱਚਨ ਅਤੇ ਰਣਦੀਪ ਹੁੱਡਾ ਅਹਿਮ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ''ਚ ਰਿਚਾ ਚੱਢਾ ਨੇ ਸਰਬਜੀਤ ਦੀ ਪਤਨੀ ਦਾ ਰੋਲ ਕੀਤਾ ਹੈ। ਫ਼ਿਲਮ ''ਸਰਬਜੀਤ'' ਸਰਬਜੀਤ ਸਿੰਘ ਦੇ 23 ਸਾਲ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਵੇਗੀ। ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਅਤੇ ਕਾਨ ਉਤਸਵ ''ਚ ਵੀ ਫ਼ਿਲਮ ਦੀ ਪ੍ਰੀਮੀਅਰ ਕੀਤਾ ਜਾਵੇਗਾ।

 


author

Anuradha Sharma

News Editor

Related News