ਅਹਾਨ ਪਾਂਡੇ ਨੂੰ ਯਸ਼ਰਾਜ ਫਿਲਮਸ ਦੇ ਟੈਲੰਟ ਡਵੀਜ਼ਨ ਲਈ ਕੀਤਾ ਗਿਆ ਸਾਈਨ!

Tuesday, Jun 13, 2023 - 01:47 PM (IST)

ਅਹਾਨ ਪਾਂਡੇ ਨੂੰ ਯਸ਼ਰਾਜ ਫਿਲਮਸ ਦੇ ਟੈਲੰਟ ਡਵੀਜ਼ਨ ਲਈ ਕੀਤਾ ਗਿਆ ਸਾਈਨ!

ਮੁੰਬਈ (ਬਿਊਰੋ) - ਭਾਰਤ ਦੇ ਸਭ ਤੋਂ ਸਨਮਾਨਿਤ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਜ਼ ਦੇ ਮੁੱਖੀ ਆਦਿੱਤਿਆ ਚੋਪੜਾ ਨੇ ਭਾਰਤੀ ਫਿਲਮ ਉਦਯੋਗ ਦੇ ਸਭ ਤੋਂ ਵੱਡੇ ਸਿਤਾਰਿਆਂ ਨੂੰ ਲੱਭਣ ਦੀ ਆਪਣੀ ਇੱਛਾ ਨੂੰ ਲਗਾਤਾਰ ਸਾਬਤ ਕੀਤਾ ਹੈ। ਆਦਿ ਨੇ ਸਾਡੀ ਪੀੜ੍ਹੀ ਨੂੰ ਦੇਸ਼ ਦੇ ਦੋ ਸਭ ਤੋਂ ਵੱਡੇ ਸਿਤਾਰੇ ਅਨੁਸ਼ਕਾ ਸ਼ਰਮਾ ਤੇ ਰਣਵੀਰ ਸਿੰਘ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਮੋਹ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਉਹ ਹੁਣ ਅਹਾਨ ਪਾਂਡੇ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਕਿਉਂਕਿ ਆਦਿ ਦਾ ਮੰਨਣਾ ਹੈ ਕਿ ਅਹਾਨ ਆਪਣੀ ਸਮਰੱਥਾ ਨਾਲ ਆਉਣ ਵਾਲੇ ਸਾਲਾਂ ’ਚ ਭਾਰਤ ਦੇ ਚੋਟੀ ਦੇ ਸਿਤਾਰਿਆਂ ’ਚੋਂ ਇਕ ਬਣ ਸਕਦਾ ਹੈ। ਅਹਾਨ 3 ਸਾਲਾ ਤੋਂ ਆਦਿ ਦੇ ਅਧੀਨ ਤੀਬਰਤਾ ਨਾਲ ਸਿਖਲਾਈ ਲੈ ਰਿਹਾ ਹੈ। ਆਦਿ ਉਸਦੇ ਸਮਰਪਣ ਤੋਂ ਪ੍ਰਭਾਵਿਤ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਸਿਰ ਅਤੇ ਲੱਕ 'ਤੇ ਲੱਗੀਆਂ ਸੱਟਾਂ

 ਇਕ ਸ੍ਰੋਤ ਨੇ ਜਾਣਕਾਰੀ ਦਿੱਤੀ, ‘‘ਅਹਾਨ ਨੂੰ ਆਪਣਾ ਵੱਡਾ ਬਾਲੀਵੁੱਡ ਬ੍ਰੇਕ ਮਿਲਿਆ ਹੈ ਤੇ ਇਹ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਹੈ। ਅਹਾਨ ਲਈ ਇਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ ਸੀ। ਆਦਿੱਤਿਆ ਚੋਪੜਾ ਉਸ ਨੂੰ ਤਿਆਰ ਕਰ ਰਹੇ ਹਨ ਤੇ ਉਸਦੀ ਫਿਲਮ ਅਗਲੇ ਸਾਲ ਦੇ ਸ਼ੁਰੂ ’ਚ ਰਿਲੀਜ਼ ਹੋਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News