ਗਾਖਲ ਬ੍ਰਦਰਜ਼ ਦੀ ਅਗਲੀ ਪੇਸ਼ਕਸ਼ ''ਗੱਭਰੂ''

Wednesday, Apr 27, 2016 - 08:18 AM (IST)

ਚੰਡੀਗੜ੍ਹ : ਹੁਣੇ ਜਿਹੇ ਰਿਲੀਜ਼ ਹੋਈ ਪੰਜਾਬੀ ਫਿਲਮ ''ਵਿਸਾਖੀ ਲਿਸਟ'' ਹਰ ਨਵੇਂ ਦਿਨ ਦੇ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ। ਫਿਲਮ ਨੂੰ ਆਪਣੀ ਆਸਾਧਾਰਨ ਕਹਾਣੀ ਅਤੇ ਸ਼ਾਨਦਾਰ ਪਰਫਾਰਮੈਂਸ ਲਈ ਹਰ ਪਾਸਿਓਂ ਪਿਆਰ ਮਿਲ ਰਿਹਾ ਹੈ। ਗਾਖਲ ਬ੍ਰਦਰਜ਼ (ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਅਮੋਲਕ ਸਿੰਘ ਗਾਖਲ) ਨੇ ਆਪਣੀ ਪ੍ਰਤੀਬੱਧਤਾ ਨੂੰ ਨਿਭਾਇਆ ਹੈ। ਅਮੋਲਕ ਸਿੰਘ ਗਾਖਲ ਨੇ ਕਿਹਾ, ''ਗਾਖਲ ਬ੍ਰਦਰਜ਼ ਐਂਟਰਟੇਨਮੈਂਟ (ਜੀ. ਬੀ. ਈ.) ਲੋਕਾਂ ਦੀ ਪ੍ਰਤੀਕਿਰਿਆ ਅਤੇ ਆਪਣੀ ਪਹਿਲੀ ਪੰਜਾਬੀ ਫਿਲਮ ਨੂੰ ਇੰਨੇ ਪਿਆਰ ਨਾਲ ਅਪਣਾਉਣ  ਲਈ ਬੇਹੱਦ ਧੰਨਵਾਦੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਸਾਲ ਉਨ੍ਹਾਂ ਦੀ ਅਗਲੀ ਫਿਲਮ ਸਮੀਪ ਕੰਗ ਦੇ ਨਾਲ ਹੋਵੇਗੀ, ਜਿਸ ਦਾ ਟਾਈਟਲ ਫਿਲਹਾਲ ''ਮੁਬਾਰਕਾਂ ਜੀ'' ਰੱਖਿਆ ਗਿਆ ਹੈ। ਨਵਨੈਤ ਸਿੰਘ ਦੀ ਅਗਲੀ ਫਿਲਮ ''ਗੱਭਰੂ'' ਦਾ ਵੀ ਨਿਰਮਾਣ ਕੀਤਾ ਜਾ ਰਿਹੈ। ਰੋਹਿਤ ਜੁਗਰਾਜ ਦੇ ਨਿਰਦੇਸ਼ਨ ਅਤੇ ਧੀਰਜ ਰਤਨ ਦੀ ਕਹਾਣੀ ''ਸਰਦਾਰ ਜੀ'' ਦੀ ਟੀਮ ਦਾ ਮੇਲ ਵੀ ਇਕ ਵਾਰ ਫਿਰ ਗਾਖਲ ਬ੍ਰਦਰਜ਼ ਦੇ ਨਿਰਮਾਣ ''ਚ ਦਿਖੇਗਾ। ''ਅੰਗਰੇਜ਼'' ਅਤੇ ''ਲਵ ਪੰਜਾਬ'' ਬਣਾਉਣ ਵਾਲੇ ਅੰਬਰਦੀਪ ਸਿੰਘ ਦਾ ਅਗਲਾ ਪ੍ਰਾਜੈਕਟ ਅਤੇ ਧੀਰਜ ਰਤਨ ਦੇ ਨਿਰਦੇਸ਼ਨ ਦੀ ਪਹਿਲੀ ਫਿਲਮ ਦਾ ਨਿਰਮਾਣ ਵੀ ਗਾਖਲ ਬ੍ਰਦਰਜ਼ ਕਰਨਗੇ। ਇਸ ਦੇ ਨਾਲ ਹੀ ਇਹ ਟੀਮ ਕੁਝ ਨਵੇਂ ਨਿਰਦੇਸ਼ਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ, ਜੋ ਨੌਜਵਾਨ ਲੋਕਾਂ ਅਤੇ ਅੰਤਰਰਾਸ਼ਟਰੀ ਮਨੋਰੰਜਨ ਇੰਡਸਟਰੀ ''ਤੇ ਧਿਆਨ ਕੇਂਦਰ ਕਰ ਰਹੇ ਹਨ।
ਇਕਬਾਲ ਸਿੰਘ ਗਾਖਲ ਨੇ ਕਿਹਾ ਕਿ ਅਸੀਂ ਲੋਕ ਪੰਜਾਬੀ ਮਨੋਰੰਜਨ ਨੂੰ ਦੁਨੀਆ ਭਰ ਦੇ ਸਾਰੇ ਪੰਜਾਬੀ ਘਰਾਂ ਤੱਕ ਪਹੁੰਚਾਣਾ ਚਾਹੁੰਦੇ ਹਾਂ। ਇਸੇ ਗੱਲ ਦੀ ਹਾਮੀ ਭਰਦੇ ਹੋਏ ਪਲਵਿੰਦਰ ਸਿੰਘ ਗਾਖਲ ਨੇ ਕਿਹਾ, ''ਸਾਡਾ ਫੋਕਸ ਹੈ ਪੰਜਾਬੀ ਫਿਲਮਾਂ ਨੂੰ ਹਰ ਪਾਸੇ ਪਹੁੰਚਾਉਣ ਦਾ, ਜਿਵੇਂ ਉਦਾਹਰਣ ਦੇ ਤੌਰ ਤੇ ਯੂਰਪ ਬਹੁਤ ਵੱਡਾ ਦੇਸ਼ ਹੈ, ਜੋ ਕਿ ਭਾਸ਼ਾ ''ਤੇ ਨਿਰਭਰ ਨਹੀਂ ਕਰਦਾ ਅਤੇ ਚੰਗੇ ਕੰਟੈਂਟ ਦੀ ਕਦਰ ਕਰਦਾ ਹੈ। ਸਾਡਾ ਪਲੈਨ ਹੈ ਕਿ ਪੰਜਾਬੀ ਫਿਲਮਾਂ ਨੂੰ ਦੁਨੀਆ ਦੇ ਮੁੱਖ ਫਿਲਮ ਫੈਸਟੀਵਲ ''ਚ ਲੈ ਕੇ ਜਾਈਏ ਅਤੇ ਮਾਣ ਦੇ ਨਾਲ ਪੰਜਾਬ ਦੀ ਪ੍ਰਤਿਭਾ ਦੀ ਨੁਮਾਇੰਦਗੀ ਕਰੀਏ।''


Related News