ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਰਿਆ ਚੱਕਰਵਰਤੀ ਨੂੰ ਮਿਲਿਆ ਨਵਾਂ ਪਿਆਰ, ਯੂਜ਼ਰਸ ਕਰ ਰਹੇ ਹਨ ਟਰੋਲ

Sunday, Aug 18, 2024 - 10:29 AM (IST)

ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਰਿਆ ਚੱਕਰਵਰਤੀ ਨੂੰ ਮਿਲਿਆ ਨਵਾਂ ਪਿਆਰ, ਯੂਜ਼ਰਸ ਕਰ ਰਹੇ ਹਨ ਟਰੋਲ

ਮੁੰਬਈ- ਰਿਆ ਚੱਕਰਵਰਤੀ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਖਬਰਾਂ ਮੁਤਾਬਕ ਅਦਾਕਾਰਾ ਦੀ ਜ਼ਿੰਦਗੀ 'ਚ ਪਿਆਰ ਨੇ ਫਿਰ ਦਸਤਕ ਦਿੱਤੀ ਹੈ। ਇਸ ਦੌਰਾਨ ਰਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਪ੍ਰੇਮੀ ਨਿਖਿਲ ਕਾਮਥ ਨਾਲ ਬਾਈਕ ਰਾਈਡ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਵਾਇਰਲ ਕਲਿੱਪ 'ਤੇ ਕੁਮੈਂਟ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਜੇਲ ਜਾ ਚੁੱਕੀ ਅਦਾਕਾਰਾ ਰਿਆ ਚੱਕਰਵਰਤੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਦੇ ਲਿੰਕਅੱਪ ਦੀਆਂ ਖਬਰਾਂ ਵੀ ਆਮ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਿਆ ਬਿਜ਼ਨੈੱਸਮੈਨ ਨਿਖਿਲ ਕਾਮਥ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਥਾਵਾਂ 'ਤੇ ਵੀ ਸਪਾਟ ਕੀਤਾ ਗਿਆ ਹੈ। ਹਾਲ ਹੀ 'ਚ ਉਨ੍ਹਾਂ ਨੂੰ ਆਪਣੇ ਪ੍ਰੇਮੀ ਨਾਲ ਬਾਈਕ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਪਿਛਲੇ 4-5 ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਗਾਇਬ ਹੈ। ਉਨ੍ਹਾਂ ਨੂੰ ਆਪਣੇ ਸਾਬਕਾ ਪ੍ਰੇਮੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਉਹ ਜੇਲ੍ਹ ਵੀ ਜਾ ਚੁੱਕੀ ਹੈ। ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਕੰਮ 'ਤੇ ਵੀ ਪਿਆ। ਉਨ੍ਹਾਂ ਦਾ ਇੰਡਸਟਰੀ ਤੋਂ ਲਗਭਗ ਸਫਾਇਆ ਹੋ ਚੁੱਕਾ ਹੈ। ਹੁਣ ਖਬਰ ਹੈ ਕਿ ਉਹ ਨਿਖਿਲ ਨੂੰ ਡੇਟ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -'ਬੀਬੀ ਰਜਨੀ' ਦੇ ਟਰੇਲਰ ਨੂੰ ਮਿਲ ਰਿਹਾ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਦੱਸ ਦੇਈਏ ਕਿ ਨਿਖਿਲ ਪੇਸ਼ੇ ਤੋਂ ਬਿਜ਼ਨੈੱਸਮੈਨ ਹੈ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਦੀਆਂ ਸੜਕਾਂ 'ਤੇ ਇਕੱਠੇ ਬਾਈਕ 'ਤੇ ਘੁੰਮਦੇ ਦੇਖਿਆ ਗਿਆ। ਪਾਪਰਾਜ਼ੀ ਨੇ ਉਨ੍ਹਾਂ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਪਰ ਰਿਆ ਅਤੇ ਨਿਖਿਲ ਨੇ ਅਜੇ ਤੱਕ ਇਸ ਰਿਸ਼ਤੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News