ਕਿੰਗ ਖ਼ਾਨ ਤੋਂ ਬਾਅਦ ‘ਸ਼ਹਿਜ਼ਾਦਾ’ ਕਾਰਤਿਕ ਆਰਿਅਨ ਬਾਕਸ ਆਫਿਸ ’ਤੇ ਤੂਫਾਨ ਲਿਆਉਣ ਲਈ ਤਿਆਰ

Monday, Feb 13, 2023 - 10:49 AM (IST)

ਕਿੰਗ ਖ਼ਾਨ ਤੋਂ ਬਾਅਦ ‘ਸ਼ਹਿਜ਼ਾਦਾ’ ਕਾਰਤਿਕ ਆਰਿਅਨ ਬਾਕਸ ਆਫਿਸ ’ਤੇ ਤੂਫਾਨ ਲਿਆਉਣ ਲਈ ਤਿਆਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜਦੇ ਹੋਏ 1000 ਕਰੋੜ ਦੇ ਅੰਕੜੇ ਵੱਲ ਦੌੜ ਰਹੀ ਹੈ। ਧਮਾਕੇਦਾਰ ‘ਪਠਾਨ’ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਾਰਤਿਕ ਆਰਿਅਨ ਦੀ ‘ਸ਼ਹਿਜ਼ਾਦਾ’ ’ਤੇ ਹਨ, ਜੋ ਬਾਕਸ ਆਫਿਸ ’ਤੇ ਤੂਫਾਨ ਲੈ ਕੇ ਆਉਣ ਲਈ ਤਿਆਰ ਹੈ। ਕਾਰਤਿਕ ਦੀ ‘ਸ਼ਹਿਜ਼ਾਦਾ’ ਦੀ ਹਰ ਉਮਰ ਸਮੂਹਾਂ ਦੇ ਦਰਸ਼ਕਾਂ ਤੇ ਆਲੋਚਕਾਂ ਦੁਆਰਾ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਵਪਾਰ ਵਿਸ਼ਲੇਸ਼ਕ ਜੋਗਿੰਦਰ ਟੁਟੇਜਾ ਨੇ ਕਿਹਾ ‘ਸ਼ਹਿਜ਼ਾਦਾ’ ਵਰਗੀ ਪਰਿਵਾਰਕ ਫ਼ਿਲਮ ਲਈ ਮਾਰਕੀਟ ਦੀਆਂ ਭਾਵਨਾਵਾਂ ਬਹੁਤ ਉੱਚੀਆਂ ਹਨ। ਸਮੇਂ ਦੇ ਨਾਲ, ਕਾਰਤਿਕ ਨੇ ਪਰਿਵਾਰਕ ਦਰਸ਼ਕਾਂ ’ਚ ਕੁਝ ਬਹੁਤ ਵਧੀਆ ਸਬੰਧ ਲੱਭ ਲਏ ਹਨ। ਜਦੋਂ ‘ਭੂਲ ਭੁਲੱਈਆ 2’ ਰਿਲੀਜ਼ ਹੋਈ, ਫ਼ਿਲਮ ਨੇ ਪਰਿਵਾਰਕ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਵਾਪਸ ਲਿਆਂਦਾ। 

ਇਹ ਖ਼ਬਰ ਵੀ ਪੜ੍ਹੋ : ‘ਪਠਾਨ’ ਨੇ ਭਾਰਤ ’ਚ ਹਿੰਦੀ ਵਰਜ਼ਨ ’ਚ ਕੀਤੀ 450 ਕਰੋੜ ਤੋਂ ਵੱਧ ਦੀ ਕਮਾਈ, ਦੁਨੀਆ ਭਰ ’ਚ 900 ਕਰੋੜ ਪਾਰ

ਦੱਸਣਯੋਗ ਹੈ ਕਿ ‘ਸ਼ਹਿਜ਼ਾਦਾ’ ਇਕ ਅਜਿਹੀ ਫ਼ਿਲਮ ਹੈ, ਜੋ ਪਰਿਵਾਰ ਨਾਲ ਨਜਿੱਠਦੀ ਹੈ ਤੇ ਸਾਰੇ ਸਹੀ ਬਿੰਦੂਆਂ ਨੂੰ ਹਿੱਟ ਕਰਦੀ ਹੈ। ਰੋਹਿਤ ਧਵਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ’ਚ ਕਾਰਤਿਕ, ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰਾਏ, ਸਚਿਨ ਖੇੜੇਕਰ ਨਜ਼ਰ ਆਉਣਗੇ। ਭੂਸ਼ਣ ਕੁਮਾਰ, ਅੱਲੂ ਅਰਵਿੰਦ, ਅਮਨ ਗਿੱਲ ਤੇ ਕਾਰਤਿਕ ਆਰਿਅਨ ਦੁਆਰਾ ਨਿਰਮਿਤ ਹੈ। ਇਹ ਫ਼ਿਲਮ 17 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 


author

sunita

Content Editor

Related News