ਰਣਵੀਰ ਸਿੰਘ ਤੋਂ ਬਾਅਦ ਨਕੁਲ ਮਹਿਤਾ ਵੀ ਹੋਏ ਨਿਊਡ, ਟੀ.ਵੀ ਅਦਾਕਾਰ ਦੀ ਤਸਵੀਰ ਨੇ ਬਟੋਰੀਆਂ ਸੁਰਖੀਆਂ

Tuesday, Jul 26, 2022 - 06:09 PM (IST)

ਰਣਵੀਰ ਸਿੰਘ ਤੋਂ ਬਾਅਦ ਨਕੁਲ ਮਹਿਤਾ ਵੀ ਹੋਏ ਨਿਊਡ, ਟੀ.ਵੀ ਅਦਾਕਾਰ ਦੀ ਤਸਵੀਰ ਨੇ ਬਟੋਰੀਆਂ ਸੁਰਖੀਆਂ

ਮੁੰਬਈ-  ਅਦਾਕਾਰ ਰਣਵੀਰ ਕਪੂਰ ਦਾ ਨਿਊਡ ਫ਼ੋਟੋਸ਼ੂਟ ਇਨ੍ਹੀਂ ਦਿਨੀਂ ਖ਼ੂਬ ਚਰਚਾ ’ਚ ਹੈ। ਇਸ ਫ਼ੋਟੋਸ਼ੂਟ ਦੇ ਕਾਰਨ ਰਣਵੀਰ ਦੇ ਖ਼ਿਲਾਫ਼ FIR ਵੀ ਦਰਜ ਹੈ। ਇਸ ਦੇ ਨਾਲ ‘ਇਸ਼ਕਬਾਜ਼’ ਅਤੇ ‘ਬੜੇ ਅੱਛੇ ਲਗਤੇ ਹੈ’ ਦੇ ਅਦਾਕਾਰ ਨਕੁਲ ਮਹਿਤਾ ਅਕਸਰ ਮਸਤੀਆਂ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਨਕੁਲ ਨੇ ਰਣਵੀਰ ਦੇ ਫ਼ੇਸ ਤੋਂ ਖ਼ੁਦ ਫ਼ੇਸ ਨੂੰ (ਐਡਿਟਿੰਗ) ਕੀਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਸਾਂਝੀ ਵੀ ਕੀਤੀ  ਹੈ।

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ (ਦੇਖੋ ਤਸਵੀਰਾਂ)

ਇਸ ਤਸਵੀਰ ’ਚ ਤੁਸੀਂ ਦੇਖ ਸਕਦੇ ਹਾਂ ਕਿ ਨਕੁਲ ਮਹਿਤਾ ਰਣਵੀਰ ਸਿੰਘ ਵਾਂਗ ਨਿਊਡ ਹੈ ਅਤੇ ਕਾਰਪੇਟ ’ਤੇ ਪੋਜ਼ ਦੇ ਰਿਹਾ ਹੈ। ਨਕੁਲ ਨੇ ਰਣਵੀਰ ਦੀ ਤਸਵੀਰ ਨੂੰ ਐਡਿਟ ਕੀਤਾ ਹੈ ਅਤੇ ਉਸ ਦੇ ਚਿਹਰੇ ਨੂੰ ਬਦਲ ਕੇ ਆਪਣਾ ਚਿਹਰਾ ਲਗਾਇਆ ਹੈ। 

ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ਕਾਰਨ ਕਸੂਤੇ ਫ਼ਸੇ ਰਣਵੀਰ ਸਿੰਘ, ਦਰਜ ਹੋਈ FIR

ਤਸਵੀਰ ਸਾਂਝੀ ਕਰਦੇ ਹੋਏ ਨਕੁਲ ਨੇ ਲਿਖਿਆ ਕਿ ‘ਹੁਣ ਨਫ਼ਰਤ ਕਰਨ ਵਾਲੇ ਕਹਿਣਗੇ ਕਿ ਮੈਂ ਇਹ ਕਾਰਪੇਟ ਰਣਵੀਰ ਸਿੰਘ ਤੋਂ ਉਧਾਰ ਲਿਆ ਹੈ।’ ਪ੍ਰਸ਼ੰਸਕ ਅਤੇ ਸਿਤਾਰੇ ਨਕੁਲ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਖ਼ੂਬ ਕੁਮੈਂਟ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਨਕੁਲ ਮਹਿਤਾ ਅਤੇ ਰਣਵੀਰ ਸਿੰਘ ਨੇ ਸੰਘਰਸ਼ ਦੇ ਦਿਨਾਂ ਦੌਰਾਨ ਇਕੱਠੇ ਐਕਟਿੰਗ ਦੀਆਂ ਕਲਾਸਾਂ ਲਈਆਂ ਸਨ। ਇਸ ਦੌਰਾਨ ਦੋਵਾਂ ਨੇ ਵੀ ਇਕੱਠੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਰਕ ਸਿਰਫ਼ ਇੰਨਾ ਸੀ ਕਿ ਰਣਵੀਰ ਨੇ ਫ਼ਿਲਮੀ ਦੁਨੀਆ ’ਚ ਕਦਮ ਰੱਖਿਆ ਅਤੇ ਨਕੁਲ ਨੇ ਟੀ.ਵੀ. ਇੰਡਸਟਰੀ ’ਚ ਨਾਮ ਕਮਾਇਆ।


 


author

Shivani Bassan

Content Editor

Related News