ਨਿੱਕੀ ਤੰਬੋਲੀ ਤੋਂ ਬਾਅਦ ਅਦਾਕਾਰਾ ਪੀਆ ਬਾਜਪੇਈ ਦੇ ਭਰਾ ਦਾ ਵੀ ਹੋਇਆ ਕੋਰੋਨਾ ਕਾਰਨ ਦਿਹਾਂਤ

5/4/2021 3:25:30 PM

ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਬਰਕਰਾਰ ਹੈ। ਆਏ ਦਿਨ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤੱਕ ਇਹ ਕੋਈ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਚੁੱਕਾ ਹੈ। ਹੁਣ ਹਾਲ ਹੀ ’ਚ ਕਈ ਸਾਊਥ ਅਤੇ ਹਿੰਦੀ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਪੀਆ ਬਾਜਪੇਈ ਦੇ ਭਰਾ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ। 

PunjabKesari
ਪੀਆ ਬਾਜਪੇਈ ਦੇ ਭਰਾ ਦਾ ਦਿਹਾਂਤ 4 ਮਈ 2021 ਨੂੰ ਕੋਰੋਨਾ ਵਾਇਰਸ ਦੇ ਚੱਲਦੇ ਹੋਇਆ ਹੈ। ਭਰਾ ਦੇ ਦਿਹਾਂਤ ਨਾਲ ਪੀਆ ਕਾਫ਼ੀ ਟੁੱਟ ਚੁੱਕੀ ਹੈ। ਭਰਾ ਦੇ ਦਿਹਾਂਤ ਤੋਂ ਪਹਿਲਾਂ ਅਦਾਕਾਰਾ ਨੇ ਉਨ੍ਹਾਂ ਲਈ ਮਦਦ ਵੀ ਮੰਗੀ ਸੀ ਪਰ ਕੋਈ ਉਸ ਦੇ ਕੰਮ ਨਾ ਆ ਸਕਿਆ।
ਪੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੇਰਾ ਭਰਾ ਨਹੀਂ ਰਿਹਾ...

 

ਇਸ ਤੋਂ ਪਹਿਲਾਂ ਪੀਆ ਨੇ ਲਿਖਿਆ ਸੀ ਕਿ ‘ਮੈਨੂੰ ਯੂ.ਪੀ. ਦੇ ਫਰੂਖਾਬਾਦ ਦੇ ਕਾਇਮਗੰਜ ਬਲਾਕ ’ਚ ਮਦਦ ਕੀਤੀ ਹੈ। ਇਕ ਬੈੱਡ ਅਤੇ ਵੈਂਟੀਲੇਟਰ...ਮੇਰਾ ਭਰਾ ਮਰ ਰਿਹਾ ਹੈ। ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ੍ਰਪਾ ਕਰਕੇ ਮਦਦ ਕਰੋ, ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨੀ ’ਚ ਹਾਂ’ 

 

ਮਦਦ ਨਹੀਂ ਮਿਲਣ ’ਤੇ ਪੀਆ ਨੇ ਬੀ.ਜੇ.ਪੀ. ਲੀਡਰ ਤਜਿੰਦਰ ਪਾਲ ਸਿੰਘ ਬੱਗਾ ਨੂੰ ਵੀ ਗੁਹਾਰ ਲਗਾਈ ਸੀ ਪਰ ਉਸ ਤੋਂ ਵੀ ਕੋਈ ਮਦਦ ਨਹੀਂ ਮਿਲ ਪਾਈ। ਇਸ ਤੋਂ ਬਾਅਦ ਫ਼ਿਲਮਮੇਕਰ ਓਨਿਰ ਅਤੇ ਅਦਾਕਾਰ ਰੋਹਿਤ ਭੱਟਨਾਗਰ ਤੋਂ ਵੀ ਉਨ੍ਹਾਂ ਨੂੰ ਮਦਦ ਨਹੀਂ ਮਿਲ ਪਾਈ।  
ਦੱਸ ਦੇਈਏ ਕਿ ਹਾਲ ਹੀ ’ਚ ਨਿੱਕੀ ਤੰਬੋਲੀ ਦੇ ਭਰਾ ਜਤਿਨ ਤੰਬੋਲੀ ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। 

PunjabKesari

 


Aarti dhillon

Content Editor Aarti dhillon