ਨੇਹਾ ਕੱਕੜ ਦੇ ਵਿਆਹ ਬਾਰੇ ਜਾਣ ਆਦਿਤਿਆ ਨਾਰਾਇਣ ਨੂੰ ਲੱਗਾ ਝਟਕਾ, ਕਰ ਦਿੱਤਾ ਇਹ ਐਲਾਨ

10/12/2020 12:49:38 PM

ਮੁੰਬਈ (ਬਿਊਰੋ) — ਹਾਲ ਹੀ 'ਚ ਇੰਡੀਅਨ ਆਈਡਲ ਦੀ ਜੱਜ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਕੰਫਰਮ ਕਰ ਦਿੱਤਾ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖ਼ੀਆਂ 'ਚ ਹੈ। ਨੇਹਾ ਕੱਕੜ ਤੋਂ ਬਾਅਦ 'ਇੰਡੀਅਨ ਆਈਡਲ' ਦੇ ਹੋਸਟ ਆਦਿਤਿਆ ਨਰਾਇਣ ਨੇ ਵੀ ਵਿਆਹ ਦਾ ਐਲਾਨ ਕਰ ਦਿੱਤਾ ਹੈ। ਆਦਿਤਿਆ ਨਰਾਇਣ ਮੁਤਾਬਕ, ਉਹ ਸਾਲ ਦੇ ਅੰਤ ਤੱਕ ਯਾਨੀ ਕਿ 2020 ਦੇ ਆਖ਼ਰੀ ਮਹੀਨੇ ਤੱਕ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਆਦਿਤਿਆ ਨੇ ਸਾਲ 2010 'ਚ 'ਸ਼ਾਪਿਤ' ਦੌਰਾਨ ਸ਼ਵੇਤਾ ਨੂੰ ਮਿਲੇ ਸਨ ਅਤੇ ਉਦੋਂ ਤੋਂ ਹੀ ਦੋਵੇਂ ਇਕ-ਦੂਜੇ ਨਾਲ ਹਨ।
PunjabKesari
10 ਸਾਲ ਦੇ ਆਪਣੇ ਰਿਸ਼ਤੇ ਬਾਰੇ ਈ-ਟਾਈਮਸ ਨਾਲ ਗੱਲਬਾਤ ਕਰਦਿਆਂ ਆਦਿਤਿਆ ਨਾਰਾਇਣ ਨੇ ਕਿਹਾ, 'ਮੈਂ ਆਪਣੇ ਰਿਸ਼ਤੇ ਨੂੰ ਕਦੇ ਲੁਕਾ ਨਹੀਂ ਰੱਖਿਆ ਪਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਬਹੁਤ ਗੱਲਾਂ ਹੋਣ ਲੱਗੀਆਂ ਸਨ ਅਤੇ ਬਹੁਤ ਕੁਝ ਲਿਖਿਆ ਜਾ ਰਿਹਾ ਸੀ। ਇਸ ਲਈ ਮੈਂ ਚੁਪ ਰਹਿਣ ਦਾ ਫ਼ੈਸਲਾ ਕੀਤਾ ਅਤੇ ਲੋਕਾਂ ਨੇ ਮੈਨੂੰ ਇਕੱਲਾ ਛੱਡ ਦਿੱਤਾ।'
PunjabKesari
ਦੱਸਣਯੋਗ ਹੈ ਕਿ ਆਦਿਤਿਆ ਨਾਰਾਇਣ ਨੇ ਦੱਸਿਆ 'ਮੈਂ ਸ਼ਵੇਤਾ ਨੂੰ 'ਸ਼ਾਪਿਤ' ਦੇ ਸੈੱਟ 'ਤੇ ਮਿਲਿਆ ਸੀ ਅਤੇ ਪਹਿਲੀ ਮੁਲਾਕਾਤ ਤੋਂ ਬਾਅਦ ਸਾਡੀ ਚੰਗੀ ਬੌਂਡਿੰਗ ਹੋ ਗਈ। ਹੋਲੀ-ਹੋਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਪੂਰੀ ਤਰ੍ਹਾਂ ਸ਼ਵੇਤਾ ਦੇ ਪਿਆਰ 'ਚ ਡੁੱਬ ਚੁੱਕਾ ਹਾਂ ਪਰ ਉਹ ਸਿਰਫ਼ ਮੇਰੀ ਦੋਸਤ ਬਣ ਕੇ ਰਹਿਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਦਿਨਾਂ 'ਚ ਅਸੀਂ ਕਾਫ਼ੀ ਜਵਾਨ ਸੀ। ਉਦੋ ਮੈਂ ਤੇ ਉਹ ਆਪਣੇ ਕਰੀਅਰ 'ਤੇ ਫੋਕਸ ਕਰਨਾ ਚਾਹੁੰਦੇ ਸੀ। ਹਰ ਰਿਲੇਸ਼ਨਸ਼ਿਪ ਵਾਂਗ ਸਾਡੇ ਦੋਵਾਂ ਦੇ ਰਿਸ਼ਤੇ 'ਚ ਕਾਫ਼ੀ ਉਤਾਰ-ਚੜਾਅ ਆਏ ਪਰ ਮੁਸ਼ਕਿਲਾਂ ਦੌਰਾਨ ਵੀ ਅਸੀਂ ਇਕ-ਦੂਜੇ ਨਾਲ ਖੜ੍ਹੇ ਰਹੇ।'
PunjabKesari


sunita

Content Editor sunita