ਕੰਗਨਾ ਤੋਂ ਬਾਅਦ ਹੁਣ ਮਨੀਸ਼ ਮਲਹੋਤਰਾ BMC ਦੀ ਰਡਾਰ 'ਤੇ, ਭੇਜਿਆ ਨੋਟਿਸ

Thursday, Sep 10, 2020 - 05:39 PM (IST)

ਕੰਗਨਾ ਤੋਂ ਬਾਅਦ ਹੁਣ ਮਨੀਸ਼ ਮਲਹੋਤਰਾ BMC ਦੀ ਰਡਾਰ 'ਤੇ, ਭੇਜਿਆ ਨੋਟਿਸ

ਮੁੰਬਈ (ਬਿਊਰੋ) — ਬੁੱਧਵਾਰ ਨੂੰ ਬੀ. ਐੱਮ. ਸੀ. ਨੇ ਕੰਗਨਾ ਰਣੌਤ ਦੇ ਪਾਲੀ ਸਥਿਤ ਦਫ਼ਤਰ ਦੇ ਕੁਝ ਹਿੱਸਿਆਂ 'ਚ ਭੰਨਤੋੜ ਕੀਤੀ। ਬੀ. ਐੱਮ. ਸੀ. ਨੇ ਗੈਰ-ਕਾਨੂੰਨੀ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ। ਹੁਣ ਬੀ. ਐੱਮ. ਸੀ. ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਆਪਣੀ ਰਡਾਰ 'ਚ ਲਿਆ ਹੈ।

ਮਨੀਸ਼ ਮਲਹੋਤਰਾ ਨੂੰ ਬੀ. ਐੱਮ. ਸੀ. ਦਾ ਨੋਟਿਸ
ਬੀ. ਐੱਮ. ਸੀ. ਨੇ ਮਨੀਸ਼ ਮਲਹੋਤਰਾ ਨੂੰ ਨੋਟਿਸ ਭੇਜਿਆ ਹੈ। ਮਨੀਸ਼ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਰੇਜੀਡੈਂਸ਼ੀਅਲ ਸਪੇਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਜਾਇਦਾਦ 'ਚ ਬਦਲਿਆ। ਮਨੀਸ਼ ਮਲਹੋਤਰਾ ਨੂੰ ਬੀ. ਐੱਮ. ਸੀ. ਦੇ ਨੋਟਿਸ 'ਤੇ ਅਗਲੇ 7 ਦਿਨ 'ਚ ਜਵਾਬ ਦੇਣਾ ਹੈ। ਮੀਡੀਆ ਰਿਪੋਰਟ ਮੁਤਾਬਕ, ਬੀ. ਐੱਮ. ਸੀ. ਨੇ ਮਨੀਸ਼ ਮਲਹੋਤਰਾ ਦੇ ਬੰਗੇਲ 'ਤੇ ਹੋਏ ਗੈਰ ਕਾਨੂੰਨੀ ਨਿਰਮਾਣ 'ਤੇ ਇਤਰਾਜ਼ ਜਤਾਇਆ ਹੈ। ਮਨੀਸ਼ ਦਾ ਇਹ ਬੰਗਲਾ ਮੁੰਬਈ ਦੇ ਪਾਲੀ ਹਿੱਲ ਇਲਾਕੇ 'ਚ ਸਥਿਤ ਹੈ। ਮਨੀਸ਼ ਨੂੰ ਨੋਟਿਸ ਐੱਮ. ਐੱਮ. ਸੀ. ਐਕਟ ਦੀ ਧਾਰਾ 342 ਤੇ 345 ਦੇ ਤਹਿਤ ਭੇਜਿਆ ਗਿਆ ਹੈ।

ਬੀ. ਐੱਮ. ਸੀ. ਨੇ ਬੰਗਲੇ ਦੇ ਪਹਿਲੇ ਫਲੋਰ 'ਤੇ ਮੌਜੂਦ ਮੈਨੇਜਮੈਂਟ ਦਫ਼ਤਰ 'ਤੇ ਕਰਵਾਇਆ ਗਿਆ ਅਣਅਧਿਕਾਰਤ ਨਿਰਮਾਣ 'ਤੇ ਸਵਾਲ ਉਠਾਏ ਹਨ। ਮਨੀਸ਼ ਤੋਂ ਪੁੱਛਿਆ ਗਿਆ ਹੈ ਕੀ ਤੁਸੀਂ ਗੈਰ ਕਾਨੂੰਨੀ ਨਿਰਮਾਣ ਕਰਵਾਇਆ, ਕਿਉਂ ਤੁਹਾਡੇ ਇਸ ਨਿਰਮਾਣ ਨੂੰ ਨਹੀਂ ਢਹਿ-ਢੇਰੀ ਕੀਤਾ ਗਿਆ? ਜੇਕਰ ਬੀ. ਐੱਮ. ਸੀ. ਉਨ੍ਹਾਂ ਦੇ ਜਵਾਬ ਨਾਲ ਸੰਤੁਸ਼ਟ ਨਹੀਂ ਹੋਈ ਤਾਂ ਮਨੀਸ਼ 'ਤੇ ਸੈਕਸ਼ਨ 475ਏ ਵੀ ਲਾਗੂ ਕਰ ਦਿੱਤੀ ਜਾਵੇਗੀ।


author

sunita

Content Editor

Related News