ਹਿਨਾ ਖਾਨ ਮਗਰੋਂ ਇਸ ਮਸ਼ਹੂਰ ਸਿੰਗਰ ਨੂੰ ਹੋਇਆ ਬ੍ਰੈਸਟ ਕੈਂਸਰ
Wednesday, Jun 04, 2025 - 03:37 PM (IST)
 
            
            ਲੰਡਨ: ਮਸ਼ਹੂਰ ਬ੍ਰਿਟਿਸ਼ ਪੌਪ ਸਿੰਗਰ ਜੈਸੀ ਜੇ ਨੇ ਆਪਣੇ ਇੰਸਟਾਗ੍ਰਾਮ ਵੀਡੀਓ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਸ਼ੁਰੂਆਤੀ ਛਾਤੀ ਦੇ ਕੈਂਸਰ (early breast cancer) ਨਾਲ ਪੀੜਤ ਹੈ। 37 ਸਾਲਾ ਗਾਇਕਾ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਕਈ ਟੈਸਟਾਂ ਵਿਚੋਂ ਗੁਜ਼ਰੀ ਅਤੇ ਉਹ ਜੂਨ 2025 ਵਿੱਚ ਹੋਣ ਵਾਲੇ ਸਮਰਟਾਈਮ ਬਾਲ 'ਚ ਪਰਫਾਰਮ ਕਰਨ ਦੇ ਬਾਅਦ ਸਰਜਰੀ ਦੀ ਯੋਜਨਾ ਬਣਾ ਰਹੀ ਹੈ।
"ਇਹ ਕੈਂਸਰ ਹੈ...ਪਰ ਸ਼ੁਕਰ ਹੈ ਕਿ ਸ਼ੁਰੂਆਤੀ ਹੈ"
ਜੈਸੀ ਨੇ ਆਪਣੇ ਵੀਡੀਓ ਵਿੱਚ ਕਿਹਾ, ਕੈਂਸਰ ਕਿਸੇ ਵੀ ਰੂਪ 'ਚ ਚੰਗਾ ਨਹੀਂ ਹੁੰਦਾ, ਪਰ ਮੈਂ 'early' ਸ਼ਬਦ ਨੂੰ ਫੜ ਕੇ ਬੈਠੀ ਹਾਂ। ਸਮਰਟਾਈਮ ਬਾਲ ਤੋਂ ਬਾਅਦ ਆਪਣੀ ਸਰਜਰੀ ਕਰਾਉਣ ਮਗਰੋਂ ਕੁਝ ਸਮੇਂ ਲਈ ਗਾਇਬ ਹੋ ਜਾਵਾਂਗੀ, ਪਰ ਵਾਪਸ ਨਵੇਂ ਗਾਣਿਆਂ ਨਾਲ ਆਵਾਂਗੀ। ਗਾਇਕਾ ਨੇ ਕਿਹਾ ਕਿ ਉਸਨੇ ਆਪਣੀ ਬਿਮਾਰੀ ਦਾ ਐਲਾਨ ਜਨਤਕ ਤੌਰ 'ਤੇ ਉਨ੍ਹਾਂ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਕੀਤਾ ਜੋ ਇਸੇ ਤਰ੍ਹਾਂ ਦੇ ਅਨੁਭਵ ਵਿੱਚੋਂ ਗੁਜ਼ਰ ਰਹੇ ਹਨ। ਇਮਾਨਦਾਰੀ ਨਾਲ ਮੈਨੂੰ ਇਸ ਨੂੰ ਸਮਝਣ ਅਤੇ ਇਸ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਅਤੇ ਮੈਨੂੰ Hug ਦੀ ਲੋੜ ਹੈ। ਜਿਵੇਂ ਤੁਸੀਂ ਮੇਰੇ ਚੰਗੇ ਸਮਿਆਂ 'ਚ ਮੇਰਾ ਸਾਥ ਦਿੱਤਾ, ਓਸੇ ਤਰ੍ਹਾਂ ਹੁਣ ਵੀ ਚਾਹੁੰਦੀ ਹਾਂ।”
ਇਹ ਵੀ ਪੜ੍ਹੋ: 24 ਸਾਲਾ ਮਸ਼ਹੂਰ ਬਿਊਟੀ ਇੰਨਫਲਾਂਸਰ ਦੀ ਮੌਤ, ਖਾਂਦੀ ਸੀ Lipstick ਸਣੇ ਕਈ ਮੇਕਅੱਪ ਪ੍ਰੋਡਕਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            