35 ਸਾਲ ਬਾਅਦ ਵੱਡੇ ਪਰਦੇ ''ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

Sunday, Aug 18, 2024 - 01:24 PM (IST)

35 ਸਾਲ ਬਾਅਦ ਵੱਡੇ ਪਰਦੇ ''ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

ਮੁੰਬਈ- ਸਲਮਾਨ ਖ਼ਾਨ ਦੀਆਂ ਫਿਲਮਾਂ ਦਾ ਜਾਦੂ ਕਦੇ ਖਤਮ ਨਹੀਂ ਹੁੰਦਾ। 1989 ਦੀ ਬਲਾਕਬਸਟਰ ਫਿਲਮ 'ਮੈਨੇ ਪਿਆਰ ਕੀਆ' ਇਕ ਵਾਰ ਫਿਰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਇਸ ਫਿਲਮ ਨੇ ਨਾ ਸਿਰਫ ਸਲਮਾਨ ਖ਼ਾਨ ਨੂੰ ਇੰਡਸਟਰੀ 'ਚ ਲੀਡ ਹੀਰੋ ਵਜੋਂ ਸਥਾਪਿਤ ਕੀਤਾ, ਸਗੋਂ ਹਿੰਦੀ ਸਿਨੇਮਾ ਨੂੰ ਵੀ ਨਵੀਂ ਦਿਸ਼ਾ ਦਿੱਤੀ। ਰਾਜਸ਼੍ਰੀ ਪ੍ਰੋਡਕਸ਼ਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਹੈ ਕਿ  'ਮੈਨੇ ਪਿਆਰ ਕੀਆ' 23 ਅਗਸਤ 2024 ਨੂੰ ਮੁੜ ਰਿਲੀਜ਼ ਹੋਵੇਗੀ।

PunjabKesari

ਪ੍ਰੇਮ ਦੇ ਰੋਲ 'ਚ ਸਲਮਾਨ ਖ਼ਾਨ ਤੇ ਸੁਮਨ ਦੇ ਕਿਰਦਾਰ 'ਚ ਭਾਗਯਸ਼੍ਰੀ ਦੀ ਅਦਾਕਾਰੀ ਨੇ ਲੋਕਾਂ ਦਾ ਮਨ ਮੋਹ ਲਿਆ। ਇਹ ਫਿਲਮ ਸਲਮਾਨ ਖ਼ਾਨ ਦੇ ਕਰੀਅਰ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਪਹਿਲਾ ਕਦਮ ਸਾਬਤ ਹੋਈ। ਇਸ ਦੇ ਨਾਲ ਹੀ ਇਸ ਸਾਲ ਫਿਲਮ ਆਪਣੀ ਰਿਲੀਜ਼ ਦੇ 35 ਸਾਲ ਪੂਰੇ ਕਰੇਗੀ। ਇਸ ਮੌਕੇ ਮੇਕਰਜ਼ ਨੇ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਹੈ। ਲੀਡ ਐਕਟਰ ਦੇ ਤੌਰ 'ਤੇ ਸਲਮਾਨ ਖ਼ਾਨ ਦੀ ਇਹ ਪਹਿਲੀ ਫਿਲਮ ਸੀ। ਸੂਰਜ ਬੜਜਾਤਿਆ ਵੱਲੋਂ ਨਿਰਦੇਸ਼ਤ ਇਸ ਫਿਲਮ ਨੇ 1989 'ਚ ਨਾ ਸਿਰਫ਼ ਕਰੰਸੀ ਨੋਟ ਛਾਪੇ ਬਲਕਿ 80 ਦੇ ਦਹਾਕੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News